Home >>Punjab

ਤਖ਼ਤ ਸ੍ਰੀ ਕੇਸਗੜ ਸਾਹਿਬ ਦਾ ਹੋ ਰਿਹਾ ਸੁੰਦਰੀਕਰਨ, ਯੂ. ਕੇ. ਦੀ ਸਿੱਖ ਸੰਗਤ ਵੱਲੋਂ ਕਰਵਾਈ ਜਾ ਰਹੀ ਸੇਵਾ

ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਸੁੰਦਰੀਕਰਨ ਦੀ ਪ੍ਰਕਿਰਿਆ ਸ਼ੁਰੂ , ਯੂ ਕੇ ਦੀ ਸੰਗਤ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲਾਗੇ ਕਈ ਇਮਾਰਤਾਂ ਅਤੇ ਹਰਿਆ ਭਰਿਆ ਬਣਾਉਣ ਲਈ ਬੂਟੇ ਲਗਾਏ ਜਾ ਰਹੇ ਹਨ।  ਗੱਠੜੀ ਘਰ ਜੋੜਾ ਘਰ ਅਤੇ ਐਡਮਿਨ ਬਲਾਕ, ਸ੍ਰੀ ਕੇਸਗੜ੍ਹ ਸਾਹਿਬ ਤੋਂ ਦੁਮਾਲਗੜ ਸਾਹਿਬ ਲਈ ਇਕ ਪੁਲ, ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੀ ਰਿਹਾਇਸ਼, ਕੇਸਗੜ ਸਾਹਿਬ ਦੇ ਐਂਟਰੀ ਪੁਆਇੰਟ 'ਤੇ ਇਕ ਗੇਟ ਵੀ ਬਣਾਇਆ ਜਾ ਰਿਹਾ।   

Advertisement
ਤਖ਼ਤ ਸ੍ਰੀ ਕੇਸਗੜ ਸਾਹਿਬ ਦਾ ਹੋ ਰਿਹਾ ਸੁੰਦਰੀਕਰਨ, ਯੂ. ਕੇ. ਦੀ ਸਿੱਖ ਸੰਗਤ ਵੱਲੋਂ ਕਰਵਾਈ ਜਾ ਰਹੀ ਸੇਵਾ
Stop
Zee Media Bureau|Updated: Oct 19, 2022, 03:12 PM IST

ਬਿਮਲ ਸ਼ਰਮਾ/ਆਨੰਦਪੁਰ ਸਾਹਿਬ: ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਲਈ ਯਤਨ ਕੀਤੇ ਜਾਂਦੇ ਹਨ ਉਥੇ ਹੀ ਵਿਦੇਸ਼ਾਂ ਵਿੱਚ ਬੈਠੀ ਸੰਗਤ ਵੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਤੇ ਸੇਵਾ ਦੇ ਲਈ ਹਮੇਸ਼ਾ ਤਤਪਰ ਰਹਿੰਦੀ ਹੈ।  ਇਸ ਦੇ ਤਹਿਤ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਲਾਗੇ  ਯੂ. ਕੇ. ਦੀ ਸਿੱਖ ਸੰਗਤ ਵੱਲੋਂ ਕਾਰ ਸੇਵਾ ਆਰੰਭੀ ਗਈ ਹੈ ਜਿੱਥੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਆਲੇ ਦੁਆਲੇ ਨੂੰ ਬੂਟੇ ਲਗਾ ਕੇ ਹਰਿਆ ਭਰਿਆ ਕੀਤਾ ਜਾ ਰਿਹਾ ਹੈ। 

 

ਉਥੇ ਹੀ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਬਿਲਕੁਲ ਲਾਗੇ ਗੱਠੜੀ ਘਰ ਜੋੜਾ ਘਰ ਐਡਮਿਨ ਬਲਾਕ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੀ ਰਿਹਾਇਸ਼ 'ਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਆਉਣ ਵਾਲੇ ਬਜ਼ੁਰਗ ਸ਼ਰਧਾਲੂਆਂ ਦੇ ਲਈ ਪਾਰਕਿੰਗ ਤੋਂ ਤਖ਼ਤ ਸਾਹਿਬ ਤੱਕ ਲਿਫਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਤਖ਼ਤ ਸ੍ਰੀ ਕੇਸਗੜ ਸਾਹਿਬ ਤੋਂ ਗੁਰਦੁਆਰਾ ਦੁਮਾਲਗੜ  ਸਾਹਿਬ ਤਕ ਜਾਣ ਲਈ ਇਕ ਪੁਲ ਦਾ ਵੀ ਨਿਰਮਾਣ ਕੀਤਾ ਜਾ ਰਿਹਾ।

 

ਵਿਦੇਸ਼ਾਂ ਵਿਚ ਬੈਠੀ ਸੰਗਤ ਵੱਲੋਂ ਹਮੇਸ਼ਾ ਹੀ ਪੰਜਾਬ ਵਿਚ ਗੁਰਧਾਮਾਂ ਦੀ ਸੇਵਾ ਦੇ ਲਈ ਹਮੇਸ਼ਾ ਹੀ ਯਤਨ ਕੀਤੇ ਜਾਂਦੇ ਹਨ। ਇਸੇ ਤਰੀਕੇ ਨਾਲ ਯੂ. ਕੇ.  ਦੀ ਸੰਗਤ ਜੋ ਕਿ ਨਿਸ਼ਕਾਮ ਸੇਵਕ ਜਥਾ ਯੂ. ਕੇ. ਵਲੋਂ ਖਾਲਸਾ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕੋਲ ਜਿਥੇ ਗੱਠੜੀ ਘਰ, ਜੋੜਾ ਘਰ, ਐਡਮਿਨ ਬਲਾਕ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਰਿਹਾਇਸ਼ ਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਆਉਣ ਵਾਲੇ ਬਜ਼ੁਰਗ ਸ਼ਰਧਾਲੂਆਂ ਦੇ ਲਈ ਪਾਰਕਿੰਗ ਤੋਂ ਤਖ਼ਤ ਸਾਹਿਬ ਤੱਕ ਲਿਫਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਓਥੇ ਹੀ ਤਖ਼ਤ ਸਾਹਿਬ ਦੇ ਆਲੇ ਦੁਆਲੇ ਹਰਿਆ ਭਰਿਆ ਬਣਾਉਣ ਲਈ ਬੂਟੇ ਵੀ ਲਗਾਏ ਜਾਣਗੇ । 

 

WATCH LIVE TV

 

 

 

Read More
{}{}