Home >>Punjab

Dera Bassi News: ਡੇਰਾਬੱਸੀ ਵਿੱਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ; ਕਰੋੜਾਂ ਰੁਪਏ ਦਾ ਹੋਇਆ ਨੁਕਸਾਨ

Dera Bassi News: ਡੇਰਾਬੱਸੀ ਦੇ ਬੇਹੜਾ ਰੋਡ 'ਤੇ ਸਥਿਤ ਇਕ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਪਾਇਨੀਅਰ ਪੈਸਟੀਸਾਈਡ ਪ੍ਰਾਈਵੇਟ ਲਿਮਟਿਡ ਫੈਕਟਰੀ 'ਚ ਅੱਗ ਲੱਗ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ।

Advertisement
Dera Bassi News: ਡੇਰਾਬੱਸੀ ਵਿੱਚ ਫੈਕਟਰੀ ਨੂੰ ਲੱਗੀ ਭਿਆਨਕ ਅੱਗ; ਕਰੋੜਾਂ ਰੁਪਏ ਦਾ ਹੋਇਆ ਨੁਕਸਾਨ
Stop
Ravinder Singh|Updated: May 20, 2024, 08:45 PM IST

Dera Bassi News: ਡੇਰਾਬੱਸੀ ਦੇ ਬੇਹੜਾ ਰੋਡ 'ਤੇ ਸਥਿਤ ਇਕ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਪਾਇਨੀਅਰ ਪੈਸਟੀਸਾਈਡ ਪ੍ਰਾਈਵੇਟ ਲਿਮਟਿਡ ਫੈਕਟਰੀ 'ਚ ਅੱਗ ਲੱਗ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ। ਫਾਇਰ ਬ੍ਰਿਗੇਡ ਦਾ ਅਮਲਾ ਅੱਗ ਬੁਝਾਉਣ 'ਚ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ : Congress On Sukhpal Khaira: ਸੁਖਪਾਲ ਖਹਿਰਾ ਦਾ ਪ੍ਰਵਾਸੀਆਂ ਦੇ ਮੁੱਦੇ ਬਿਆਨ, ਕਾਂਗਰਸ ਪਾਰਟੀ ਨੇ ਦਿੱਤੀ ਸਫਾਈ

ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਸ਼ੁਰੂਆਤੀ ਤੌਰ 'ਤੇ 4 ਤੋਂ 5 ਕਰੋੜ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਅੱਗ ਬੁਝਾਉਣ ਲਈ ਡੇਰਾਬੱਸੀ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਕੀਟਨਾਸ਼ਕਾਂ ਦੀ ਗੰਧ ਕਾਰਨ ਅੱਗ ਉਤੇ ਕਾਬੂ ਕਰਨ ਵਿੱਚ ਮੁਸ਼ਕਲ ਆਈ। ਫੈਕਟਰੀ 'ਚ ਅੱਗ ਲੱਗਦੇ ਹੀ ਉਥੇ ਕੰਮ ਕਰਦੇ ਸਟਾਫ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਦੂਜੇ ਪਾਸੇ ਸੁਲਤਾਨਪੁਰ ਲੋਧੀ 'ਚ ਪੈਂਦੇ ਪਿੰਡ ਜੈਨਪੁਰ ਦੇ ਜੰਗਲਾਂ ਦੇ ਵਿੱਚ ਲੱਗੀ ਅੱਗ ਦੀ ਖ਼ਬਰ ਸਹਾਮਣੇ ਆਈ ਹੈ। ਅੱਗ ਨੇ ਐਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਅੱਗ ਨੇ ਜੰਗਲਾਂ ਦੇ ਚਾਰ ਚੁਫੇਰੇ ਘੇਰਾ ਪਾ ਲਿਆ। ਅੱਗ ਲੱਗਣ ਦੇ ਕਾਰਨ ਜੰਗਲਾਂ ਵਿੱਚ ਹਜ਼ਾਰਾਂ ਕਿਸਮ ਦੇ ਜੀਵ ਜੰਤੂਆਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ  ਦੀ ਇੱਕ ਗੱਡੀ ਅੱਗ ਬੁਝਾਉਣ ਮੌਕੇ ਉਤੇ ਪਹੁੰਚ ਗਈ ਹੈ।

ਜੰਗਲ ਦਾ ਕੁੱਲ ਰਕਬਾ 500 ਏਕੜ ਦੇ ਕਰੀਬ ਦੱਸਿਆ ਜਾ ਰਿਹਾ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਫਾਇਰ ਬ੍ਰਿਗੇਡ ਵਿਭਾਗ ਨੂੰ ਜਦੋਂ ਇਸ ਅੱਗ ਲੱਗਣ ਬਾਰੇ ਜਾਣਕਾਰੀ ਮਿਲੀ ਤਾਂ ਮੌਕੇ 'ਤੇ ਸਿਰਫ ਦਮਕਲ ਵਿਭਾਗ ਦੀ ਇੱਕ ਗੱਡੀ ਹੀ ਅੱਗ ਲੱਗਣ ਵਾਲੀ ਥਾਂ ਉੱਤੇ ਪਹੁੰਚਦੀ ਹੈ ਅਤੇ ਅੱਗ 'ਤੇ ਕਾਬੂ ਪਾਉਣ ਲਈ ਯਤਨ ਕੀਤੇ ਜਾ ਰਹੇ ਹਨ।

ਜੰਗਲ ਦੇ ਵੱਡੇ ਇਲਾਕੇ ਵਿੱਚ ਅੱਗ ਲੱਗਣ ਦੇ ਬਾਵਜੂਦ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ। ਫਿਲਹਾਲ ਸਥਾਨਕ ਵਾਸੀਆਂ ਅਤੇ ਰਾਹਗੀਰਾਂ ਦੇ ਮਦਦ ਦੇ ਨਾਲ ਇਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ਨੇ ਜੰਗਲ ਨੂੰ ਪੂਰੀ ਤਰ੍ਹਾਂ ਦੇ ਨਾਲ ਆਪਣੀ ਲਪੇਟ ਵਿੱਚ ਲੈ ਲਿਆ ਹੈ।

 

ਇਹ ਵੀ ਪੜ੍ਹੋ : Samrala News: ਸਮਰਾਲਾ 'ਚ ਕਲਯੁੱਗੀ ਮਾਪਿਆਂ ਨੇ ਨਵਜੰਮੀ ਬੱਚੀ ਨੂੰ ਛੱਡਿਆ; ਨਰਸ ਨੇ ਗੋਦ ਲੈਣ ਦਾ ਲਿਆ ਫ਼ੈਸਲਾ

Read More
{}{}