Home >>Punjab

Mansa News: ਮਾਨਸਾ ਵਿੱਚ ਪਿੰਡ ਉਭਾ 'ਚ ਤੀਆਂ ਦਾ ਤਿਉਹਾਰ ਮਨਾਇਆ; ਕੁੜੀਆਂ ਨੇ ਪਾਇਆ ਗਿੱਧਾ

Mansa News: ਮਾਨਸਾ ਦੇ ਪਿੰਡ ਉਭਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਤਿਉਹਾਰ ਵਿੱਚ ਪਿੰਡ ਦੀਆਂ ਔਰਤਾਂ ਤੇ ਸਕੂਲੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ।

Advertisement
Mansa News: ਮਾਨਸਾ ਵਿੱਚ ਪਿੰਡ ਉਭਾ 'ਚ ਤੀਆਂ ਦਾ ਤਿਉਹਾਰ ਮਨਾਇਆ; ਕੁੜੀਆਂ ਨੇ ਪਾਇਆ ਗਿੱਧਾ
Stop
Ravinder Singh|Updated: Aug 03, 2024, 08:12 PM IST

Mansa News: ਮਾਨਸਾ ਦੇ ਪਿੰਡ ਉਭਾ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਦੇ ਨਾਲ ਮਨਾਇਆ ਗਿਆ ਤੀਆਂ ਦੇ ਇਸ ਤਿਉਹਾਰ ਦੇ ਵਿੱਚ ਪਿੰਡ ਦੀਆਂ ਔਰਤਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਇਸ ਦੌਰਾਨ ਸੱਭਿਆਚਾਰਕ ਬੋਲੀਆਂ ਪੇਸ਼ ਕਰਦੇ ਹੋਏ ਗਿੱਧੇ ਵਿੱਚ ਨੱਚ ਨੱਚ ਕੇ ਖੁਸ਼ੀ ਮਨਾਈ ਗਈ ਤੇ ਕਿਹਾ ਕਿ ਤੀਆਂ ਦੇ ਤਿਉਹਾਰ ਉਨ੍ਹਾਂ ਦਾ ਮਨਪਸੰਦ ਤਿਉਹਾਰ ਹੈ ਜਿਸ ਵਿੱਚ ਸਾਰੀਆਂ ਲੜਕੀਆਂ ਇਕੱਠੀਆਂ ਹੋ ਕੇ ਤੀਆਂ ਲਾਉਂਦੀਆਂ ਹਨ। 

ਸਾਉਣ ਦੇ ਮਹੀਨੇ ਜਿੱਥੇ ਤੀਆਂ ਦਾ ਤਿਉਹਾਰ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ ਉਥੇ ਹੀ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਦੇ ਪ੍ਰਾਈਵੇਟ ਸਕੂਲ ਬਾਬਾ ਫਰੀਦ ਵਿੱਚ ਪਿੰਡ ਦੀਆਂ ਔਰਤਾਂ ਤੇ ਸਕੂਲੀ ਵਿਦਿਆਰਥੀਆਂ ਵੱਲੋਂ ਇਕੱਠੇ ਹੋ ਕੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਪਿੰਡ ਦੀਆਂ ਔਰਤਾਂ ਤੇ ਸਕੂਲੀ ਵਿਦਿਆਰਥਣ ਨੇ ਵੱਡੀ ਗਿਣਤੀ ਵਿੱਚ ਤੀਆਂ ਦੇ ਤਿਉਹਾਰ ਵਿਚੋਂ ਹਿੱਸਾ ਲੈ ਕੇ ਜਸ਼ਨ ਮਨਾਇਆ ਉੱਥੇ ਹੀ ਇਨ੍ਹਾਂ ਲੜਕੀਆਂ ਦੇ ਲਈ ਖਾਣ-ਪੀਣ ਦਾਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।

ਇਸ ਦੌਰਾਨ ਤੀਆਂ ਮਨਾ ਰਹੀਆਂ ਲੜਕੀਆਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਉਨ੍ਹਾਂ ਦਾ ਮਨ ਪਸੰਦ ਤਿਉਹਾਰ ਹੈ ਕਿਉਂਕਿ ਸਾਉਣ ਦੇ ਮਹੀਨੇ ਲੱਗਣ ਵਾਲੀਆਂ ਤੀਆਂ ਦੇ ਤਿਉਹਾਰ ਤੋਂ ਪਹਿਲਾਂ ਉਹ ਇਸ ਦੀਆਂ ਖੂਬ ਤਿਆਰੀਆਂ ਕਰਦੀਆਂ ਹਨ। ਨਵੇਂ ਸੂਟ ਸਿਲਾਈ ਕਰਵਾਉਣੇ ਤੇ ਆਪਣੇ ਆਪ ਨੂੰ ਖੁਦ ਤਿਆਰ ਕਰਨਾ ਉਨ੍ਹਾਂ ਲਈ ਬਹੁਤ ਹੀ ਵਧੀਆ ਤਿਉਹਾਰ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਤੀਆਂ ਦਿਨਾਂ ਵਿੱਚ ਮਾਪੇ ਵੀ ਆਪਣੀਆਂ ਧੀਆਂ ਦੇ ਲਈ ਸੰਧਾਰਾ ਲੈ ਕੇ ਆਉਂਦੇ ਹਨ ਉੱਥੇ ਉਨ੍ਹਾਂ ਨੇ ਕਿਹਾ ਕਿ ਪੁਰਾਤਨ ਧੀਆਂ ਅਤੇ ਅੱਜ ਦੀਆਂ ਤੀਆਂ ਵਿੱਚ ਬਹੁਤ ਵੱਡਾ ਅੰਤਰ ਹੈ ਕਿਉਂਕਿ ਪਹਿਲਾਂ ਬੋੜਾਂ ਦੇ ਥੱਲੇ ਤ੍ਰਿੰਜਣਾਂ ਵਿੱਚ ਤੀਆਂ ਲੱਗਦੀਆਂ ਸਨ।

ਕੁੜੀਆਂ ਇਕੱਠੀਆਂ ਹੋ ਕੇ ਪੀਂਗਾ ਝੂਟਦੀਆਂ ਸਨ ਤੇ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਸਨ ਪਰ ਅੱਜ ਦੀਆਂ ਤੀਆਂ ਮਹਿਜ ਕੁਝ ਦਿਨਾਂ ਲਈ ਸਟੇਜਾਂ ਤੀਆਂ ਬਣ ਕੇ ਰਹਿ ਗਈਆਂ ਹਨ ਪਰ ਫਿਰ ਵੀ ਇਨ੍ਹਾਂ ਤੀਆਂ ਦੇ ਵਿੱਚ ਜੋ ਵੀ ਉਨ੍ਹਾਂ ਦੀਆਂ ਸਖੀਆਂ ਸਹੇਲੀਆਂ ਸ਼ਾਮਿਲ ਹੁੰਦੀਆਂ ਹਨ ਤਾਂ ਉਨ੍ਹਾਂ ਨਾਲ ਰਲ ਮਿਲ ਕੇ ਤੀਆਂ ਦੇ ਤਿਉਹਾਰ ਨੂੰ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : Amritsar News: ਐਸਐਚਓ ਉਤੇ ਜਾਨਲੇਵਾ ਹਮਲਾ; ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ

Read More
{}{}