Home >>Punjab

Pitbull Attack: ਪਿਟਬੁੱਲ ਨੇ 4 ਸਾਲ ਦੇ ਬੱਚੇ 'ਤੇ ਕੀਤਾ ਹਮਲਾ, ਚਿਹਰਾ ਬੁਰੀ ਤਰ੍ਹਾਂ ਨੋਚਿਆ

Pitbull Attack: ਪੁਲਿਸ ਨੇ ਬੱਚੇ ਦੇ ਦਾਦਾ ਦੀ ਸ਼ਿਕਾਇਤ ’ਤੇ ਪਿੱਟਬੁਲ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।  

Advertisement
Pitbull Attack: ਪਿਟਬੁੱਲ ਨੇ 4 ਸਾਲ ਦੇ ਬੱਚੇ 'ਤੇ ਕੀਤਾ ਹਮਲਾ, ਚਿਹਰਾ ਬੁਰੀ ਤਰ੍ਹਾਂ ਨੋਚਿਆ
Stop
Riya Bawa|Updated: Apr 02, 2024, 10:30 AM IST

Pitbull Attack/ਮਨੀਸ਼ ਸ਼ਰਮਾ: ਖੂੰਖਾਰ ਨਸਲਾਂ ਦੇ ਕੁੱਤਿਆਂ ਦੇ ਹਮਲੇ ਕਾਰਨ ਲੋਕਾਂ ਦੇ ਜ਼ਖ਼ਮੀ ਜਾਂ ਜਾਨ ਗੁਆਉਣ ਦੀਆਂ ਰੋਜ਼ਾਨਾ ਖ਼ਬਰ ਪੜ੍ਹਨ ਜਾਂ ਸੁਣਨ ਨੂੰ ਮਿਲਦੀਆਂ ਹਨ। ਇਸ ਦੇ ਬਾਵਜੂਦ ਲੋਕ ਖੂੰਖਾਰ ਕੁੱਤਿਆਂ ਨੂੰ ਪਾਲਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਇਸ ਦਾ ਖਮਿਆਜਾ ਆਸਪਾਸ ਦੇ ਲੋਕਾਂ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਭੁਗਤਣਾ ਪੈਂਦਾ ਹੈ। ਅੱਜ ਤਾਜਾ ਮਾਮਲਾ ਪੰਜਾਬ ਦੇ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ।

ਤਰਨ ਤਾਰਨ ਦੇ ਪਿੰਡ ਤੁੜ ਵਿਖੇ ਗੁਆਂਢੀਆਂ ਦੇ ਪਿਟਬੁੱਲ ਵੱਲੋਂ ਅਪਣੇ ਘਰ ਦੇ ਬਾਹਰ ਖੇਡ ਰਹੇ ਚਾਰ ਸਾਲ ਦੇ ਬੱਚੇ ਉੱਤੇ ਹਮਲਾ ਕਰ ਦਿੱਤਾ। ਬੱਚੇ ਦੇ ਘਰਦਿਆਂ ਵੱਲੋਂ ਬੜੀ ਜਦੋਂ ਜਹਿਦ ਤੋਂ ਬਾਅਦ ਬੱਚੇ ਨੂੰ ਪਿਟ ਬੁੱਲ ਤੋਂ ਬਚਾਇਆ ਅਤੇ ਹਸਪਤਾਲ ਦਾਖਿਲ ਕਰਵਾਇਆ। ਕੁਝ ਮਹੀਨੇ ਪਹਿਲੇ ਇਸੇ ਪਿਟ ਬੁੱਲ ਵੱਲੋਂ ਜ਼ਖ਼ਮੀ ਬੱਚੇ ਦੀ ਛੋਟੀ ਡੇਢ ਸਾਲਾਂ ਭੈਣ ਉੱਤੇ ਵੀ ਹਮਲਾ ਕਰ ਉਸਨੂੰ ਜ਼ਖ਼ਮੀ ਕੀਤਾ ਸੀ। ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਕੁੱਤੇ ਦੇ ਮਾਲਕਾਂ ਉੱਤੇ ਕੇਸ ਦਰਜ ਕਰ ਲਿਆ ਗਿਆ ਹੈ।

ਜਾਨਲੇਵਾ ਕੁੱਤਿਆਂ ਉੱਤੇ ਬੈਨ ਲਗਾਉਣ ਦੀ ਮੰਗ
ਪੀੜਿਤ ਪਰਿਵਾਰ ਵੱਲੋਂ ਸਰਕਾਰ ਤੋਂ ਜਾਨਲੇਵਾ ਕੁੱਤਿਆਂ ਉੱਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਸਵਿੰਦਰ ਸਿੰਘ ਵਾਸੀ ਤੁੜ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਪੋਤਰੀ ਜਸਮੀਤ ਕੌਰ ਕੁਝ ਦਿਨ ਪਹਿਲਾਂ ਆਪਣੇ ਘਰ ਦੇ ਦਰਵਾਜ਼ੇ ਅੱਗੇ ਖੇਡ ਰਹੀ ਸੀ, ਜਿਸ ਨੂੰ ਨਾਲ ਦੀ ਬਹਿਕ 'ਤੇ ਰਹਿੰਦੇ ਲਖਵਿੰਦਰ ਸਿੰਘ ਹੋਰਾਂ ਦੇ ਪਿਟਬੁੱਲ ਕੁੱਤੇ ਨੇ ਵੱਢ ਦਿੱਤਾ। ਉਹ ਉਲਾਮਾ ਦੇਣ ਗਏ ਤਾਂ ਲਖਵਿੰਦਰ ਸਿੰਘ ਤੇ ਉਸਦੀ ਮਾਤਾ ਬਲਵਿੰਦਰ ਕੌਰ ਨੇ ਉਨਾਂ ਨੂੰ ਮੰਦਾ ਬੋਲਿਆ। 

ਇਹ ਵੀ ਪੜ੍ਹੋ: Pitbull Attack News: 9 ਸਾਲਾਂ ਬੱਚੇ ਉਪਰ ਪਿਟਬੁਲ ਨੇ ਹਮਲਾ ਕਰਕੇ ਬੁਰੀ ਤਰ੍ਹਾਂ ਨੋਚਿਆ; PGI 'ਚ ਜ਼ੇਰੇ ਇਲਾਜ

 4 ਸਾਲਾ ਬੱਚਾ ਖੇਡ ਰਿਹਾ ਸੀ, ਪਿਟਬੁੱਲ ਕੁੱਤੇ ਨੇ ਨੋਚਿਆ
ਹੁਣ ਦੁਬਾਰਾ ਉਸਦਾ 4 ਸਾਲਾ ਪੋਤਰਾ ਐਸ਼ਦੀਪ ਸਿੰਘ ਘਰ ਦੇ ਦਰਵਾਜ਼ੇ ਅੱਗੇ ਖੇਡ ਰਿਹਾ ਸੀ ਤਾਂ ਉਕਤ ਪਿਟਬੁੱਲ ਕੁੱਤੇ ਨੇ ਉਸਦੇ ਮੂੰਹ ਨੂੰ ਨੋਚ ਲਿਆ। ਉਨਾਂ ਨੇ ਮੁਸ਼ਕਿਲ ਨਾਲ ਬੱਚੇ ਨੂੰ ਕੁੱਤੇ ਕੋਲੋਂ ਛੁਡਵਾਇਆ ਅਤੇ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਦਾਖਲ ਕਰਵਾਇਆ।

ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਤੇ ਬਲਵਿੰਦਰ ਕੌਰ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Read More
{}{}