Home >>Punjab

ਫਾਜ਼ਿਲਕਾ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਤਲਵਾਰਾਂ, 5 ਗੰਭੀਰ ਜ਼ਖਮੀ

ਦੂਜੇ ਪਾਸੇ ਘਟਨਾ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਸੰਦੀਪ ਸਿੰਘ ਖ਼ੁਦ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਕੀਤੀ।

Advertisement
ਫਾਜ਼ਿਲਕਾ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਤਲਵਾਰਾਂ, 5 ਗੰਭੀਰ ਜ਼ਖਮੀ
Stop
Amritpal Singh |Updated: Jul 04, 2022, 12:27 PM IST

ਚੰਡੀਗੜ੍ਹ: ਫਾਜ਼ਿਲਕਾ ਸ਼ਹਿਰ ਦੇ ਪਿੰਡ ਗਿੱਦੜਾਂਵਾਲੀ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧੜੇ ਆਪਸ ਵਿੱਚ ਭਿੜ ਗਏ ਤੇ ਤਲਵਾਰਾਂ ਦੀ ਲੜਾਈ ਹੋ ਗਈ। ਇਸ ਲੜਾਈ ਵਿੱਚ 5 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਇਨ੍ਹਾਂ 'ਚੋਂ ਇੱਕ ਦੀ ਹਾਲਤ ਨਾਜ਼ੁਕ ਹੋਣ 'ਤੇ ਰੈਫਰ ਕਰ ਦਿੱਤਾ ਗਿਆ।

ਦੂਜੇ ਪਾਸੇ ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਸੰਦੀਪ ਸਿੰਘ ਖ਼ੁਦ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਕੀਤੀ, ਸੰਦੀਪ ਕੁਮਾਰ, ਵਰਿੰਦਰ ਕੁਮਾਰ ਅਤੇ ਸੁਨੀਲ ਕੁਮਾਰ ਪੁੱਤਰ ਓਮ ਪ੍ਰਕਾਸ਼, ਸੇਵਾ ਸਿੰਘ, ਸੰਦੀਪ ਕੁਮਾਰ ਉਰਫ਼ ਭੁੱਲਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ।

ਦੱਸ ਦੇਈਏ ਕਿ 7 ਕਨਾਲ ਜ਼ਮੀਨ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਵਿਵਾਦ ਚੱਲ ਰਿਹਾ ਹੈ, ਇਸ ਕਾਰਨ ਐਤਵਾਰ ਦੇਰ ਸ਼ਾਮ ਇਕ ਧੜੇ ਦੇ 15-20 ਵਿਅਕਤੀਆਂ ਨੇ ਦੂਜੇ ਗਰੁੱਪ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ 5 ਤੋਂ ਵੱਧ ਲੋਕ ਜ਼ਖਮੀ ਹੋ ਗਏ।

ਦੂਜੇ ਪਾਸੇ ਮਾਮਲੇ ਦਾ ਪਤਾ ਲੱਗਦਿਆਂ ਹੀ ਡੀਐਸਪੀ ਸੰਦੀਪ ਸਿੰਘ ਨੇ ਖੁਦ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਦੱਸਿਆ ਜਾਂਦਾ ਹੈ ਕਿ ਹਸਪਤਾਲ 'ਚ ਦਾਖਲ ਕਰਵਾਉਣ ਲਈ ਦੂਜੇ ਵਰਗ ਦੇ ਲੋਕ ਵੀ ਪਹੁੰਚੇ ਸਨ ਪਰ ਤਣਾਅਪੂਰਨ ਮਾਹੌਲ ਕਾਰਨ ਉਹ ਵਾਪਸ ਪਰਤ ਗਏ।

{}{}