Home >>Punjab

Sukhpal Khaira News: ਸੁਖਪਾਲ ਖਹਿਰਾ ਦਾ ਵੱਡਾ ਬਿਆਨ- 'ਥੋੜੇ ਸਮੇਂ ਬਾਅਦ ਗੋਲਡੀ ਖੁਦ ਕਹੇਗਾ ਮੈਂ ਕਾਂਗਰਸ 'ਚ ਵਾਪਿਸ ਆਉਣਾ'

Sukhpal Khaira News: ਗੋਲਡੀ ਪਿਛਲੇ ਕਈ ਦਿਨਾਂ ਤੋਂ ਪਾਰਟੀ ਤੋਂ ਨਾਰਾਜ਼ ਸੀ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਨਵਾਂ ਰਾਹ ਲੱਭਣ ਦੀ ਗੱਲ ਕਹੀ ਸੀ।   

Advertisement
Sukhpal Khaira News: ਸੁਖਪਾਲ ਖਹਿਰਾ ਦਾ ਵੱਡਾ ਬਿਆਨ- 'ਥੋੜੇ ਸਮੇਂ ਬਾਅਦ ਗੋਲਡੀ ਖੁਦ ਕਹੇਗਾ ਮੈਂ ਕਾਂਗਰਸ 'ਚ ਵਾਪਿਸ ਆਉਣਾ'
Stop
Riya Bawa|Updated: May 01, 2024, 11:38 AM IST

Sukhpal Khaira News: ਪੰਜਾਬ ਦੇ ਸੰਗਰੂਰ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਮੰਗਲਵਾਰ ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਸੰਗਰੂਰ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਦੇ ਅਸਤੀਫ਼ੇ ਤੋਂ ਬਾਅਦ ਸੰਗਰੂਰ ਦੇ ਸਮੀਕਰਨ ਬਦਲ ਗਏ ਹਨ। 

ਗੋਲਡੀ ਦੇ AAP 'ਚ ਜਾਣ 'ਤੇ ਸੁਣੋ ਕੀ ਬੋਲੇ ਸੁਖਪਾਲ ਖਹਿਰਾ 
ਸੁਖਪਾਲ ਖਹਿਰਾ ਨੇ ਲਾਈਵ ਹੋ ਕੇ ਕਿਹਾ-ਦੋਸਤੋ ਹੁਣ ਸੰਗਰੂਰ ਦੀ ਜੰਗ ਸ਼ੁਰੂ ਹੋ ਗਈ ਹੈ। ਗੋਲਡੀ ਵਰਗੇ ਕਈ ਧੋਖੇਬਾਜ਼ ਆਉਣਗੇ ਅਤੇ ਚਲੇ ਜਾਣਗੇ।  ਇਸ ਦੇ ਨਾਲ ਕਿਹਾ ਕਿ ਉਪਰਲੀਆਂ ਤੇ ਹੇਠਲੀਆਂ ਸਰਕਾਰਾਂ ਮੈਨੂੰ ਹਰਾਉਣ ਵਿੱਚ ਲੱਗੀਆਂ ਹੋਈਆਂ ਹਨ ਪਰ ਮੈਨੂੰ ਲੋਕਾਂ ਦੇ ਸਾਥ ਦੀ ਲੋੜਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਥੋੜੇ ਸਮੇਂ ਬਾਅਦ ਗੋਲਡੀ ਖੁਦ ਕਹੇਗਾ ਮੈਂ ਕਾਂਗਰਸ 'ਚ ਵਾਪਿਸ ਆਉਣਾ ਹੈ। 

ਇਹ ਵੀ ਪੜ੍ਹੋ: Dalvir Singh Goldy Join AAP: ਦਲਵੀਰ ਗੋਲਡੀ ਨੂੰ 'ਆਪ' 'ਚ ਸ਼ਾਮਲ 

ਉਸ ਨੇ ਦੋਸ਼ ਲਾਇਆ ਕਿ ਗੋਲਡੀ ਨੂੰ ਧਮਕੀਆਂ ਲੈ ਕੇ ਲਿਜਾਇਆ ਗਿਆ ਹੈ। ਸੀਐਮ ਮਾਨ ਨੇ ਗੋਲਡੀ ਦੀ ਮਲਟੀਪਲ ਇਨਕੁਆਰੀ ਦੀਆਂ ਫਾਈਲਾਂ ਖੋਲ੍ਹੀਆਂ ਸਨ। ਗੋਲਡੀ ਨੇ ਆਪਣੇ ਕਾਰਜਕਾਲ ਦੌਰਾਨ ਕੁਝ ਜਿੰਮ ਬਣਾਏ ਸਨ। ਇਨ੍ਹਾਂ ਜਿੰਮਾਂ ਦੀ ਕੀਮਤ ਕਰੀਬ 75 ਹਜ਼ਾਰ ਰੁਪਏ ਸੀ, ਪਰ ਕਰੀਬ 2 ਲੱਖ ਰੁਪਏ ਵਸੂਲੇ ਗਏ। ਗੋਲਡੀ ਅਤੇ ਉਸਦੇ ਪਰਿਵਾਰ ਵੱਲੋਂ ਇੰਟਰਲਾਕ ਫੈਕਟਰੀ ਵੀ ਲਗਾਈ ਗਈ ਸੀ। ਪਿੰਡਾਂ ਵਿੱਚ ਦਬਾਅ ਹੇਠ ਟਾਈਲਾਂ ਲਗਾਈਆਂ ਗਈਆਂ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਗੋਲਡੀ ਮੁੜ 'ਆਪ' ਨਾਲ ਧੋਖਾ ਕਰਕੇ ਕਾਂਗਰਸ 'ਚ ਵਾਪਸ ਆਉਣਗੇ।

ਦੱਸ ਦਈਏ ਕਿ ਦਲਵੀਰ ਗੋਲਡੀ ਨੇ ਆਪਣੇ ਅਸਤੀਫ਼ੇ ਵਿੱਚ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਆਪਣਾ ਅਸਤੀਫਾ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਉਨ੍ਹਾਂ ਕਿਹਾ, ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਜੋ ਫੈਸਲਾ ਮੈਂ ਪੂਰੇ ਦਿਲ ਨਾਲ ਲੈ ਰਿਹਾ ਹਾਂ, ਉਹ ਮੇਰੇ ਪਰਿਵਾਰ, ਮੇਰੇ ਸਾਥੀਆਂ, ਮੇਰੇ ਰਿਸ਼ਤੇਦਾਰਾਂ ਅਤੇ ਉਨ੍ਹਾਂ ਸਾਰਿਆਂ ਦੇ ਭਲੇ ਲਈ ਹੈ ਜੋ ਮੈਨੂੰ ਨਿੱਜੀ ਤੌਰ 'ਤੇ ਜਾਣਦੇ ਹਨ, ਮੇਰਾ। ਦੋਸਤੋ ਇਹ ਸਭ ਜਾਣਦੇ ਹਨ ਕਿ ਮੇਰੇ ਲਈ ਇਹ ਫੈਸਲਾ ਲੈਣਾ ਬਹੁਤ ਮੁਸ਼ਕਲ ਸੀ। ਇਸ ਮਾਮਲੇ ਨੂੰ ਲੈ ਕੇ ਮੇਰੇ ਤੇ ਮੇਰੇ ਸਾਥੀਆਂ ਦੇ ਅੰਦਰ ਕੀ ਹੈ, ਸਿਰਫ ਉਹ ਹੀ ਜਾਣਦੇ ਹਨ।

Read More
{}{}