Home >>Punjab

Salman Khan News: ਗੋਗਾਮੇੜੀ ਕਤਲ ਤੋਂ ਬਾਅਦ ਹੁਣ ਬਾਲੀਵੁੱਡ ਦੇ 'ਭਾਈਜਾਨ' ਨੂੰ ਲੈ ਕੇ ਅਲਰਟ!

Salman Khan News:  ਅਜਿਹੇ 'ਚ ਇਸ ਸੁਪਾਰੀ ਨੂੰ ਖਾਲੀ ਨਹੀਂ ਜਾਣਾ ਚਾਹੀਦਾ। ਸੰਪਤ ਨਹਿਰਾ ਨੇ ਇਹ ਜ਼ਿੰਮੇਵਾਰੀ ਉਨ੍ਹੀਂ ਦਿਨੀਂ ਰਾਜਸਥਾਨ 'ਚ ਉਭਰਦੇ ਗੈਂਗਸਟਰ ਰਾਕੇਸ਼ ਗੋਦਾਰਾ ਨੂੰ ਦਿੱਤੀ ਸੀ।  

Advertisement
Salman Khan News: ਗੋਗਾਮੇੜੀ ਕਤਲ ਤੋਂ ਬਾਅਦ ਹੁਣ ਬਾਲੀਵੁੱਡ ਦੇ 'ਭਾਈਜਾਨ' ਨੂੰ ਲੈ ਕੇ ਅਲਰਟ!
Stop
Zee News Desk|Updated: Dec 06, 2023, 01:22 PM IST

Salman Khan News:  ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਸੁਖਦੇਵ ਸਿੰਘ ਗੋਗਾਮੇੜੀ ਦਾ ਕਤਲ ਕੋਈ ਆਸਾਨ ਕੰਮ ਨਹੀਂ ਸੀ। ਰਾਜਸਥਾਨ ਦੀ ਜੇਲ੍ਹ 'ਚ ਰਹਿੰਦਿਆਂ ਲਾਰੈਂਸ ਨੇ ਕਰੀਬ 18 ਮਹੀਨੇ ਪਹਿਲਾਂ ਆਪਣੇ ਸੱਜੇ ਹੱਥ ਸੰਪਤ ਨਹਿਰਾ ਨੂੰ ਜ਼ਿੰਮੇਵਾਰੀ ਸੌਂਪੀ ਸੀ। ਉਸ ਸਮੇਂ ਸੰਪਤ ਨਹਿਰਾ ਖੁਦ ਬਠਿੰਡਾ ਜੇਲ੍ਹ ਵਿੱਚ ਬੰਦ ਸੀ। ਸੰਪਤ ਨੂੰ ਇਹ ਜ਼ਿੰਮੇਵਾਰੀ ਦਿੰਦੇ ਹੋਏ ਲਾਰੇਂਸ ਨੇ ਉਸ ਨੂੰ ਅਹਿਸਾਸ ਕਰਵਾਇਆ ਕਿ ਉਹ ਸਲਮਾਨ ਖਾਨ ਦੇ ਕਤਲ 'ਚ ਅਸਫਲ ਰਿਹਾ ਹੈ। ਅਜਿਹੇ 'ਚ ਇਸ ਸੁਪਾਰੀ ਨੂੰ ਖਾਲੀ ਨਹੀਂ ਜਾਣਾ ਚਾਹੀਦਾ। ਸੰਪਤ ਨਹਿਰਾ ਨੇ ਇਹ ਜ਼ਿੰਮੇਵਾਰੀ ਉਨ੍ਹੀਂ ਦਿਨੀਂ ਰਾਜਸਥਾਨ 'ਚ ਉਭਰਦੇ ਗੈਂਗਸਟਰ ਰਾਕੇਸ਼ ਗੋਦਾਰਾ ਨੂੰ ਦਿੱਤੀ ਸੀ।

ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਤੋਂ ਬਾਅਦ ਮੁੰਬਈ 'ਚ ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਬਿਸ਼ਨੋਈ ਭਾਈਚਾਰੇ ਤੋਂ ਆਉਣ ਵਾਲੇ ਲਾਰੈਂਸ ਬਿਸ਼ਨੋਈ ਉਦੋਂ ਸੁਰਖੀਆਂ 'ਚ ਆਏ ਜਦੋਂ ਉਨ੍ਹਾਂ ਦੇ ਗੈਂਗ ਦੇ ਮੈਂਬਰ ਨੂੰ ਸਲਮਾਨ ਖਾਨ ਨੂੰ ਧਮਕੀ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਦਰਅਸਲ, ਸਾਲ 2018 ਵਿੱਚ ਲਾਰੇਂਸ ਬਿਸ਼ਨੋਈ ਨੇ ਪਹਿਲੀ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। 

ਉਦੋਂ ਤੋਂ ਹੁਣ ਤੱਕ ਸਲਮਾਨ ਖਾਨ ਇਸ ਗੈਂਗ ਦੇ ਨਿਸ਼ਾਨੇ 'ਤੇ ਰਹੇ ਹਨ। ਸਲਮਾਨ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਵਿੱਚ ਫਸੇ ਹੋਏ ਹਨ, ਜਿਸ ਦਾ ਬਦਲਾ ਹੁਣ ਲਾਰੈਂਸ ਸਲਮਾਨ ਤੋਂ ਲੈਣਾ ਚਾਹੁੰਦਾ ਹੈ। ਲਾਰੈਂਸ  ਨੇ ਖੁਲਾਸਾ ਕੀਤਾ ਸੀ ਕਿ ਸਾਲ 2018 'ਚ ਉਸ ਨੇ ਸਲਮਾਨ ਦੇ ਕਤਲ ਦੀ ਪੂਰੀ ਸਾਜ਼ਿਸ਼ ਰਚੀ ਸੀ। ਕਾਲੇ ਹਿਰਨ ਨੂੰ ਬਿਸ਼ਨੋਈ ਭਾਈਚਾਰੇ ਵਿੱਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਅਜਿਹੇ 'ਚ ਲਾਰੈਂਸ ਗੈਂਗ ਦੇ ਮੈਂਬਰ ਸੰਪਤ ਨਹਿਰਾ ਨੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ: Sukhdev Singh Gogamedi Murder Case: ਗੋਗਾਮੇੜੀ ਕਤਲ ਕੇਸ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ!

ਬੀਤੇ ਦਿਨੀ ਸ੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਪਿੰਕ ਸਿਟੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਸਮੇਂ ਉਹ ਆਪਣੇ ਘਰ ਹੀ ਸੀ। ਉਸੇ ਸਮੇਂ ਸਕੂਟਰ ਸਵਾਰ ਦੋ ਬਦਮਾਸ਼ ਉੱਥੇ ਪਹੁੰਚ ਗਏ। ਉਹ ਉਸ ਦੇ ਘਰ ਅੰਦਰ ਬੈਠ ਕੇ ਕੁਝ ਦੇਰ ਗੱਲਾਂ ਕਰਦੇ ਰਹੇ ਅਤੇ ਫਿਰ ਦੋਵਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵਿੱਚ ਸੁਖਦੇਵ ਸਿੰਘ ਗੋਗਾਮੇੜੀ ਨੂੰ ਚਾਰ ਗੋਲੀਆਂ ਲੱਗੀਆਂ। ਉਸ ਦੇ ਨਾਲ ਮੌਜੂਦ ਕੁਝ ਹੋਰ ਲੋਕਾਂ ਨੂੰ ਵੀ ਗੋਲੀ ਮਾਰ ਦਿੱਤੀ ਗਈ। ਸਾਰਿਆਂ ਨੂੰ ਤੁਰੰਤ ਮਾਨਸਰੋਵਰ ਸਥਿਤ ਮੈਟਰੋ ਮਾਸ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Punjab News: ਹੌਂਸਲਿਆਂ ਦੀ ਉਡਾਣ ਦਿਵਿਆ ਸ਼ਰਮਾ! ਅੰਗਹੀਣਤਾ ਨੂੰ ਪਿੱਛੇ ਛੱਡ ਮਿਹਨਤ ਕਰ ਪ੍ਰਾਪਤ ਕੀਤਾ ਰਾਸ਼ਟਰਪਤੀ ਪੁਰਸਕਾਰ 

Read More
{}{}