Home >>Punjab

Dhuri news : ਅਧੂਰੀਆਂ ਮੰਗਾਂ ਨੂੰ ਲੈ ਕੇ ਗੰਨਾ ਕਿਸਾਨ ਧੂਰੀ ਰੇਲਵੇ ਜੰਕਸ਼ਨ ਕਰਨਗੇ ਜਾਮ

Dhuri news: ਕਿਸਾਨਾਂ ਨੇ ਆਪਣੀ ਮੰਗਾਂ ਪੂਰੀ ਨਾ ਹੋਣ ਦੇ ਚਲਦੇ 27 ਦਸੰਬਰ ਧੂਰੀ ਰੇਲਵੇ ਟ੍ਰੈਕ ਤੇ ਧਰਨਾ ਲਗਾ ਕੇ ਰੇਲ ਰੋਕਣ ਦਾ ਐਲਾਨ ਕਰ ਦਿੱਤਾ ਹੈ।

Advertisement
Dhuri news : ਅਧੂਰੀਆਂ ਮੰਗਾਂ ਨੂੰ ਲੈ ਕੇ ਗੰਨਾ ਕਿਸਾਨ ਧੂਰੀ ਰੇਲਵੇ ਜੰਕਸ਼ਨ ਕਰਨਗੇ ਜਾਮ
Stop
Zee News Desk|Updated: Dec 24, 2023, 06:59 PM IST

Dhuri Kisan news: ਧੂਰੀ ਵਿੱਚ ਗੰਨਾ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਮੁੜ ਤੋਂ ਸੰਘਰਸ਼ ਵਿੱਢਣ ਦੀ ਤਿਆਰੀ ਕੱਸ ਲਈ ਹੈ। ਕਿਸਾਨਾਂ ਨੇ ਆਪਣੀ ਮੰਗਾਂ ਪੂਰੀ ਨਾ ਹੋਣ ਦੇ ਚਲਦੇ ਧੂਰੀ ਰੇਲਵੇ ਟ੍ਰੈਕ ਤੇ ਧਰਨਾ ਲਗਾ ਕੇ ਰੇਲ ਰੋਕਣ ਦਾ ਐਲਾਨ ਕਰ ਦਿੱਤਾ ਹੈ।

ਗੰਨਾ ਕਾਸ਼ਤਕਾਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਮੀਟਿੰਗ ਵਿੱਚ ਗੰਨਾ ਮਿੱਲ ਪ੍ਰਬੰਧਕ ਵੱਲੋਂ ਜੋ ਮੰਗ ਮੰਨ ਲਈਆਂ ਸਨ ਹੁਣ ਮਿੱਲ ਪ੍ਰਬੰਧਰ ਉਸ ਤੋਂ ਮੁੱਕਰ ਗਿਆ ਹੈ। ਜਿਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੁੜ ਤੋਂ ਧਰਨਾ ਲਗਾਉਂਣ ਦੀ ਗੱਲ ਆਖੀ ਹੈ।

ਕਿਸਾਨਾਂ ਦਾ ਇਲਜ਼ਾਮ ਹੈ ਕਿ 21 ਦਸਬੰਰ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਮਿੱਲ ਵਿੱਚ ਗੰਨਾ ਲਿਆਂਦਾ ਜਾ ਰਿਹਾ ਹੈ, ਪਰ ਮਿੱਲ ਪ੍ਰਬੰਧਕ ਵੱਲੋਂ ਉਨ੍ਹਾਂ ਦਾ ਗੰਨਾ ਤੋਲਿਆ ਨਹੀਂ ਜਾ ਰਿਹਾ, 21 ਦਸੰਬਰ ਤੋਂ ਲੈਕੇ ਹੁਣ ਤੱਕ ਸਿਰਫ਼ 2 ਟਰਾਲੀਆਂ ਦਾ ਗੰਨਾ ਉਤਾਰਿਆ ਗਿਆ ਹੈ 

ਦੱਸ ਦਈਏ ਕਿ ਧੂਰੀ 'ਚ ਗੰਨਾ ਕਿਸਾਨ ਪਿਛਲੇ 20 ਦਿਨਾਂ ਤੋਂ ਆਪਣੀ ਗੰਨੇ ਦੀ ਫ਼ਸਲ ਨਾਲ ਭਰੀਆਂ ਟਰਾਲੀਆਂ ਲੈ ਕੇ ਸੜਕਾਂ 'ਤੇ ਉਤਰੇ ਹੋਏ ਸਨ। ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਧੂਰੀ ਤੋਂ ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਜਾਮ ਲਗਾ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਘਿਰਾਓ ਕਰਕੇ ਆਪਣੀਆਂ ਮੰਗਾਂ ਦਾ ਪ੍ਰਗਟਾਵਾ ਕੀਤਾ ਸੀ।

 ਜਦੋਂ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਅੱਗੇ ਗੰਨੇ ਦੀ ਫ਼ਸਲ ਨੂੰ ਅੱਗ ਲਗਾਉਣ ਜਾ ਰਹੇ ਸੀ ਤਾਂ 21 ਦਸੰਬਰ ਨੂੰ ਕਿਸਾਨਾਂ ਦੀ ਮੁੱਖ ਮੰਤਰੀ ਦੇ OSD ਉਂਕਾਰ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕਰੀਬ 5 ਘੰਟੇ 40 ਘੰਟੇ ਚੱਲੀ ਮੀਟਿੰਗ ਚੱਲੀ ਸੀ। 

ਜਿਸ ਵਿੱਚ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਉੱਤੇ ਸਹਿਮਤੀ ਬਣ ਗਈ। ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਾ ਐਲਾਨ ਕਰ ਦਿੱਤਾ। ਪਰ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਉਸ ਦਿਨ ਕਿਸਾਨਾਂ ਦੀਆਂ ਗੰਨਾ ਮਿੱਲ ਪ੍ਰਬੰਧਕ ਨੇ ਮੰਗ ਮੰਨ ਲਈਆਂ ਸਨ।

ਪਰ ਉਨ੍ਹਾਂ ਨਾਲ ਧੱਕ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਉਹ 27 ਦਸਬੰਰ ਨੂੰ ਧੂਰੀ ਜੰਕਸ਼ਨ ਜਾਮ ਕਰਕੇ ਰੋਕ ਰੋਕਣਗੇ।

ਇਹ ਵੀ ਪੜ੍ਹੋ; Ferozpur Jail News: ਫ਼ਿਰੋਜ਼ਪੁਰ ਜੇਲ੍ਹ ਮਾਮਲੇ 'ਚ ਏਆਈਜੀ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼, ਗ੍ਰਹਿ ਵਿਭਾਗ ਨੂੰ ਲਿਖਿਆ ਪੱਤਰ

 

 

Read More
{}{}