Home >>Punjab

Bhakra Dam News: ਬੀਬੀਐਮਬੀ ਦਾ ਬਿਆਨ; ਅਗਲੇ 4-5 ਦਿਨ ਖੁੱਲ੍ਹੇ ਰਹਿਣਗੇ ਭਾਖੜਾ ਡੈਮ ਦੇ ਫਲੱਡ ਗੇਟ

Bhakra Dam News: ਚੌਦਵੇਂ ਦਿਨ ਤੱਕ ਭਾਖੜਾ ਵਿੱਚ ਇੱਕ ਲੱਖ ਕਿਊਸਿਕ ਤੋਂ ਵੱਧ ਪਾਣੀ ਆਇਆ। ਪੌਂਗ ਡੈਮ ਵਿੱਚ ਚੌਦਵੇਂ ਦਿਨ ਪਾਣੀ 1392 ਫੁੱਟ ਤੱਕ ਪਹੁੰਚ ਗਿਆ। ਭਾਖੜਾ ਤੋਂ 60 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਸਮੇਂ ਭਾਖੜਾ ਦਾ ਪੱਧਰ 1677 ਫੁੱਟ ਤੇ ਪੌਂਗ 1398 ਫੁੱਟ ਹੈ।

Advertisement
Bhakra Dam News: ਬੀਬੀਐਮਬੀ ਦਾ ਬਿਆਨ; ਅਗਲੇ 4-5 ਦਿਨ ਖੁੱਲ੍ਹੇ ਰਹਿਣਗੇ ਭਾਖੜਾ ਡੈਮ ਦੇ ਫਲੱਡ ਗੇਟ
Stop
Ravinder Singh|Updated: Aug 16, 2023, 03:26 PM IST

Bhakra Dam News:  ਭਾਖੜਾ ਡੈਮ ਦੇ ਫਲੱਡ ਗੇਟ ਅਗਲੇ 4-5 ਦਿਨ ਤੱਕ ਖੁੱਲ੍ਹੇ ਰਹਿਣਗੇ। ਇਸ ਦੀ ਪੁਸ਼ਟੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਚ ਅਧਿਕਾਰੀ ਨੇ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਭਾਖੜਾ ਦਾ ਪੱਧਰ 1677 ਫੁੱਟ ਉਪਰ ਪੁੱਜ ਗਿਆ ਹੈ। ਚੰਡੀਗੜ੍ਹ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪਾਣੀ ਕੰਟਰੋਲਡ ਤਰੀਕੇ ਨਾਲ ਛੱਡਿਆ ਜਾ ਰਿਹਾ ਹੈ ਤੇ ਇਸਦੀ ਜਾਣਕਾਰੀ ਪਹਿਲਾਂ ਦਿੱਤੀ ਗਈ ਸੀ। 

ਚੌਦਵੇਂ ਦਿਨ ਤੱਕ ਭਾਖੜਾ ਵਿੱਚ ਇੱਕ ਲੱਖ ਕਿਊਸਿਕ ਤੋਂ ਵੱਧ ਪਾਣੀ ਆਇਆ। ਪੌਂਗ ਡੈਮ ਵਿੱਚ ਚੌਦਵੇਂ ਦਿਨ ਪਾਣੀ 1392 ਫੁੱਟ ਤੱਕ ਪਹੁੰਚ ਗਿਆ। ਭਾਖੜਾ ਤੋਂ 60 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਸਮੇਂ ਭਾਖੜਾ ਦਾ ਪੱਧਰ 1677 ਫੁੱਟ ਤੇ ਪੌਂਗ 1398 ਫੁੱਟ ਹੈ। ਭਾਖੜਾ ਤੋਂ ਇਸ ਸਮੇਂ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਫਲੱਡ ਗੇਟ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਖੁੱਲ੍ਹੇ ਰਹਿਣਗੇ। ਪੰਜਾਬ ਸਰਕਾਰ ਨੂੰ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਰੋਪੜ, ਨਵਾਂਸ਼ਹਿਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਹੋਰ ਸ਼ਹਿਰ ਇਸ ਦੇ ਰਾਹ ਵਿੱਚ ਆਉਂਦੇ ਹਨ। ਜੇ ਭਾਖੜਾ ਡੈਮ ਤੇ ਪੌਂਗ ਤੋਂ ਪਾਣੀ ਛੱਡਿਆ ਗਿਆ ਤਾਂ 24 ਘੰਟੇ ਪਹਿਲਾਂ ਅਲਰਟ ਜਾਰੀ ਕੀਤਾ ਜਾਵੇ।

ਇਹ ਵੀ ਪੜ੍ਹੋ : Bhakra Dam Alert: ਪੰਜਾਬ 'ਚ ਫਿਰ ਹੜ੍ਹ ਦੇ ਹਾਲਾਤ! ਭਾਖੜਾ 'ਚ ਵਧਿਆ ਪਾਣੀ ਦਾ ਪੱਧਰ, ਖੁੱਲ੍ਹੇ ਗਏ ਫਲੱਡ ਗੇਟ

ਭਾਖੜਾ ਡੈਮ 'ਚ ਪਾਣੀ ਦੀ ਆਮਦ 76898 ਕਿਊਸਿਕ ਰਿਕਾਰਡ ਕੀਤੀ ਗਈ, ਜਦੋਂਕਿ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ ਸਿਰਫ਼ 83703 ਕਿਊਸਿਕ ਪਾਣੀ ਛੱਡਿਆ ਗਿਆ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ 'ਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ 'ਚ 10150 ਕਿਊਸਿਕ, ਜਦੋਂਕਿ ਨੰਗਲ ਡੈਮ ਤੋਂ 69900 ਕਿਊਸਿਕ ਪਾਣੀ ਸਤਲੁਜ ਦਰਿਆ 'ਚ 47400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਹਾਲੇ ਵੀ ਖ਼ਤਰੇ 1680, ਦੇ ਨਿਸ਼ਾਨ ਤੋਂ 3 ਫੁੱਟ ਘੱਟ ਹੈ।

ਦੂਜੇ ਪਾਸੇ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਪੱਧਰ ਅੱਜ 1398.70 ਫੁੱਟ ਉਤੇ ਪੁੱਜ ਗਿਆ ਹੈ। ਉਥੇ ਹੀ ਝੀਲ ਵਿੱਚ ਪਾਣੀ ਦੀ ਆਮਦ 60 ਹਜ਼ਾਰ ਕਿਊਸਿਕ ਦੇ ਨੇੜੇ ਦਰਜ ਕੀਤੀ ਗਈ ਹੈ। ਪੌਂਗ ਡੈਮ ਤੋਂ 1 ਲੱਖ 48 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਉਥੇ ਹੀ ਬਿਆਸ ਦਰਿਆ ਦੇ ਕੰਢੇ ਵਸੇ ਪਿੰਡਾਂ ਵਿੱਚ ਪਾਣੀ ਨੇ ਜਿਥੇ ਤਬਾਹੀ ਮਚਾਈ ਹੋਈ ਹੈ ਉਥੇ ਲੋਕ ਹੁਣ ਕਾਫੀ ਪਰੇਸ਼ਾਨੀ ਦੇ ਆਲਮ ਵਿੱਚ ਹਨ। ਲੋਕਾਂ ਦਾ ਕਹਿਣਾ ਹੈ ਕਿ ਪੌਂਗ ਡੈਮ ਨਾਲ ਛੱਡੇ ਪਾਣੀ ਨਾਲ ਇਥੇ ਉਨ੍ਹਾਂ ਦੇ ਘਰ ਪਾਣੀ ਵਿੱਚ ਡੁੱਬ ਚੁੱਕੇ ਹਨ, ਉਥੇ ਉਨ੍ਹਾਂ ਦੇ ਪਸ਼ੂ ਤੱਕ ਭੁੱਖੇ ਬੈਠੇ ਹਨ।

ਇਹ ਵੀ ਪੜ੍ਹੋ : American Gursikh Youth News: ਵਿਦੇਸ਼ੀ ਗੁਰਸਿੱਖ ਨੌਜਵਾਨ ਹੜ੍ਹ ਪੀੜਤਾਂ ਲਈ ਬਣਿਆ ਮਸੀਹਾ! ਇੰਝ ਕੀਤੀ ਲੋਕਾਂ ਦੀ ਮਦਦ

 

Read More
{}{}