Home >>Punjab

9 ਸਾਲ ਦੇ ਬੱਚੇ ਨੇ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੀ. ਸੀ. ਟੀ. ਵੀ. ਫੁਟੇਜ ਵੇਖ ਕੇ ਸਭ ਰਹਿ ਗਏ ਹੈਰਾਨ

ਮੁਕੇਰੀਆਂ ਦੇ ਪਿੰਡ ਬਿਸ਼ਨਪੁਰਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਵਿਚ 1 9 ਸਾਲ ਦੇ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਸਿੱਖ ਸੰਗਤ ਵਿਚ ਰੋਸ ਪਾਇਆ ਜਾ ਰਿਹਾ ਹੈ ਕਿ ਐਨਾ ਛੋਟਾ ਬੱਚਾ ਗੁਰੂ ਗ੍ਰੰਥ ਸਾਹਿ ਦੀ ਬੇਅਦਬੀ ਨਹੀਂ ਕਰ ਸਕਦਾ ਇਸਦੇ ਪਿੱਛੇ ਜ਼ਰੂਰ ਕਿਸੇ ਦੀ ਸਾਜਿਸ਼ ਹੈ।

Advertisement
9 ਸਾਲ ਦੇ ਬੱਚੇ ਨੇ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੀ. ਸੀ. ਟੀ. ਵੀ. ਫੁਟੇਜ ਵੇਖ ਕੇ ਸਭ ਰਹਿ ਗਏ ਹੈਰਾਨ
Stop
Zee Media Bureau|Updated: Oct 08, 2022, 12:06 PM IST

 ਚੰਡੀਗੜ: ਪੰਜਾਬ ਦੇ ਮੁਕੇਰਆਂ ਵਿਚ ਦਿਲ ਨੂੰ ਵਲੂਧਰਣ ਵਾਲੀ ਬੇਅਦਬੀ ਦੀ ਘਟਨਾ ਵਾਪਰੀ ਹੈ।ਇਹ ਘਟਨਾ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਹੋਈ ਅਤੇ ਜਦੋਂ ਸੀ. ਸੀ. ਟੀ. ਵੀ ਫੁਟੇਜ ਖੰਗਾਲੀ ਗਈ ਤਾਂ ਸਭ ਹੈਰਾਨ ਰਹਿ ਗਏ ਕਿਉਂਕਿ ਬੇਅਦਬੀ ਕਰਨ ਵਾਲਾ ਕੋਈ ਹੋਰ ਨਹੀ ਬਲਕਿ 9 ਸਾਲ ਦਾ ਬੱਚਾ ਸੀ।

 

ਘਟਨਾ ਦਾ ਪਤਾ ਕਿਵੇਂ ਲੱਗਿਆ

ਦਰਅਸਲ ਇਹ ਘਟਨਾ 5 ਅਕਤੂਬਰ ਦੀ ਹੈ ਜਦੋਂ ਮੁਕੇਰੀਆਂ 'ਚ ਪੈਂਦੇ ਪਿੰਡ ਬਿਸ਼ਨਪੁਰਾ ਦੇ ਗੁਰਦੁਆਰਾ ਸਾਹਿਬ ਵਿਚ ਸ਼ਾਮ 6 ਵਜੇ ਗ੍ਰੰਥੀ ਸਿੰਘ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗੇ। ਜਦੋਂ ਗ੍ਰੰਥੀ ਤਰਸੇਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਂ ਰੁਮਾਲਾ ਚੁੱਕਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੋਈ ਛੇੜਛਾੜ ਵੇਖ ਉਹ ਹੈਰਾਨ ਰਹਿ ਗਿਆ ਅਤੇ ਇਸ ਘਟਨਾ ਬਾਰੇ ਪ੍ਰਬੰਧਕਾਂ ਨੂੰ ਵੀ ਦੱਸਿਆ। ਫਿਰ ਸਭ ਨੇ ਇਕੱਠੇ ਹੋ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਸੀ. ਸੀ. ਟੀ. ਵੀ. ਫੁਟੇਜ ਚੈਕ ਕੀਤੀ।

 

ਸੀ. ਸੀ. ਟੀ. ਵੀ. ਫੁਟੇਜ ਵੇਖ ਸਭ ਰਹਿ ਗਏ ਹੈਰਾਨ

ਜਦੋਂ ਸੀ. ਸੀ. ਟੀ. ਵੀ. ਫੁਟੇਜ ਚੈਕ ਕੀਤੀ ਗਈ ਤਾਂ ਹਰ ਕੋਈ ਦੰਗ ਰਹਿ ਗਿਆ। ਕਿਉਂਕਿ ਫੁਟੇਜ ਵਿਚ ਇਕ ਛੋਟਾ ਬੱਚਾ ਨੰਗੇ ਸਿਰ ਗੁਰਦੁਆਰਾ ਸਾਹਿਬ ਅੰਦਰ ਪ੍ਰਵੇਸ਼ ਹੁੰਦਾ ਵਿਖਾਈ ਦਿੰਦਾ ਹੈ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਜਾ ਕੇ ਛੇੜਛਾੜ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਬੱਚੇ ਦੀ ਪਹਿਚਾਣ ਹੋ ਗਈ ਹੈ ਅਤੇ ਇਸਦਾ ਪਰਿਵਾਰ ਪਿੰਡ ਵਿਚ ਹੀ ਕਿਰਾਏ 'ਤੇ ਰਹਿੰਦਾ ਹੈ। ਬੱਚੇ ਦਾ ਨਾਂ ਆਯੂਸ਼ ਦੱਸਿਆ ਜਾ ਰਿਹਾ ਹੈ।

 

ਬੱਚੇ ਦੀ ਹੋਈ ਗ੍ਰਿਫ਼ਤਾਰੀ

ਪਿੰਡ ਵਾਸੀਆਂ ਵੱਲੋਂ ਬੱਚੇ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਅਤੇ ਮੁਕੇਰੀਆਂ ਪੁਲਿਸ ਵੱਲੋਂ ਧਾਰਾ 295 ਏ ਤਹਿਤ ਮਾਮਲਾ ਦਰਜ ਕੀਤਾ ਗਿਆ। ਇਨਾਂ ਹੀ ਨਹੀਂ ਬੱਚੇ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਬੱਚੇ ਨੇ 42 ਅੰਗਾਂ ਦੀ ਬੇਅਦਬੀ ਕੀਤੀ ਹੈ। ਜਿਸਨੂੰ ਸਾਜਿਸ਼ ਕਰਾਰ ਦਿੱਤਾ ਜਾ ਰਿਹਾ ਹੈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਐਨਾ ਛੋਟਾ ਬੱਚਾ ਬੇਅਦਬੀ ਕਿਵੇਂ ਕਰ ਸਕਦਾ ਹੈ। ਬੱਚੇ ਨੂੰ ਕਿਸੇ ਸਾਜਿਸ਼ ਦੇ ਤਹਿਤ ਭੇਜਿਆ ਗਿਆ ਹੈ। ਪੁਲਿਸ ਨੇ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

 

WATCH LIVE TV 

Read More
{}{}