Home >>Punjab

SIT ਦੀ ਰਿਪੋਰਟ ਮੁਤਾਬਕ 1984 ਸਿੱਖ ਦੰਗਿਆਂ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ: ਸੁਪਰੀਮ ਕੋਰਟ

Supreme Court on 1984 Sikh riots: ਜਿੱਥੇ 1984 ਸਿੱਖ ਦੰਗਿਆਂ ਦੇ ਪੀੜਤ ਲੰਮੇ ਸਮੇਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ ਉੱਥੇ SIT ਦੀ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ 1984 ਸਿੱਖ ਦੰਗਿਆਂ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ ਸੀ।  

Advertisement
SIT ਦੀ ਰਿਪੋਰਟ ਮੁਤਾਬਕ 1984 ਸਿੱਖ ਦੰਗਿਆਂ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ: ਸੁਪਰੀਮ ਕੋਰਟ
Stop
Zee Media Bureau|Updated: Nov 04, 2022, 02:14 PM IST

1984 ਸਿੱਖ ਦੰਗਿਆਂ ਨੂੰ ਲੈ ਕੇ ਅਜੇ ਵੀ ਸੁਪਰੀਮ ਕੋਰਟ ਵਿੱਚ ਸੁਣਵਾਈਆਂ ਹੋ ਰਹੀਆਂ ਹਨ। ਇਸੇ ਦੌਰਾਨ ਸੁਪਰੀਮ ਕੋਰਨ ਨੂੰ ਮਿਲੀ ਜਾਣਕਾਰੀ ਮੁਤਾਬਕ  SIT ਵੱਲੋਂ ਦਰਜ ਕੀਤੀ ਗਈ ਇੱਕ ਰਿਪੋਰਟ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ 1984 Sikh Riots ਦੀ ਜਾਂਚ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਗਈ।  ਰਿਪੋਰਟ ਮੁਤਾਬਕ ਇਹ ਜਾਂਚ ਦਿਖਾਵਟੀ ਤੌਰ 'ਤੇ ਕੀਤੀ ਗਈ ਹੈ। 

ਐੱਸ. ਗੁਰਲਾਦ ਸਿੰਘ ਕਾਹਲੋਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ 29 ਨਵੰਬਰ 2019 ਨੂੰ ਦਾਇਰ ਕੀਤੀ ਗਈ SIT ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਜਿਸ ਤਰੀਕੇ ਨਾਲ ਸੁਣਵਾਈ ਕੀਤੀ ਗਈ ਹੈ, ਉਸ ਤੋਂ ਲੱਗਦਾ ਹੈ ਕਿ ਪੂਰੀ ਵਿਵਸਥਾ ਫੇ਼ਲ੍ਹ ਹੋ ਗਈ ਹੈ। 

ਐੱਸ.ਐੱਸ. ਫੂਲਕਾ ਨੇ ਇਹ ਵੀ ਕਿਹਾ ਸੀ ਕਿ ਮਾਮਲਿਆਂ ਦੀ ਜਾਂਚ ਕਰਨ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਇੱਕ ਐੱਫ.ਆਈ.ਆਰ. ਵਿੱਚ ਪੁਲਿਸ ਨੇ ਵੱਖ-ਵੱਖ ਮਾਮਲਿਆਂ ਨੂੰ ਜੋੜ ਕੇ 56 ਲੋਕਾਂ ਦੇ ਕਤਲ ਨਾਲ ਸੰਬੰਧਿਤ ਚਾਲਾਨ ਭੇਜਿਆ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੇਠਲੀ ਅਦਾਲਤ ਵੱਲੋਂ ਸਿਰਫ਼ 5 ਲੋਕਾਂ ਦੇ ਕਤਲ ਦੇ ਦੋਸ਼ ਤੈਅ ਕੀਤੇ ਗਏ ਸਨ। ਫੂਲਕਾ ਨੇ ਅੱਗੇ ਕਿਹਾ ਕਿ ਬਾਕੀ ਦੇ ਸੰਬੰਧ ਵਿੱਚ ਕੋਈ ਦੋਸ਼ ਤੈਅ ਨਹੀਂ ਕੀਤਾ ਗਿਆ।

ਗੌਰਤਲਬ ਹੈ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕਿਹਾ ਕਿ ਉਹ ਰਿਪੋਰਟ ਦੇਖਣਗੇ ਅਤੇ ਅਗਲੀ ਸੁਣਵਾਈ ਲਈ ਤਾਰੀਖ਼ 2 ਹਫ਼ਤੇ ਬਾਅਦ ਦੀ ਤੈਅ ਕੀਤੀ ਗਈ ਹੈ। 

ਇਸ ਤੋਂ ਪਹਿਲਾਂ DSGMC ਮੈਂਬਰ ਕਾਹਲੋਂ ਦੀ ਪਟੀਸ਼ਨ 'ਤੇ ਅਦਾਲਤ ਵੱਲੋਂ ਪਹਿਲਾਂ ਪੱਖਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਕਾਹਲੋਂ ਵੱਲੋਂ ਦੰਗਿਆਂ 'ਚ ਨਾਮਜ਼ਦ 62 ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ। 

ਸੁਪਰੀਮ ਕੋਰਟ ਨੇ 1984 ਸਿੱਖ ਦੰਗਿਆਂ ਦੇ ਮਾਮਲੇ ਵਿੱਚ ਅੱਗੇ ਦੀ ਜਾਂਚ ਦੀ ਨਿਗਰਾਨੀ ਲਈ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ SN Dhingra ਦੀ ਪ੍ਰਧਾਗਨੀ ਵਿੱਚ SIT ਗਠਿਤ ਕੀਤੀ ਸੀ. ਇਸ ਟੀਮ ਵਿੱਚ ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀ ਰਾਜਦੀਪ ਸਿੰਘ ਅਤੇ ਆਈ.ਪੀ.ਐੱਸ. ਅਧਿਾਕਰੀ ਅਭਿਸ਼ੇਕ ਦੁਲਾਰ ਵੀ ਸ਼ਾਮਲ ਹਨ ਪਰ ਮੌਜੂਦਾ ਸਮੇਂ ਵਿਚ ਇਸ ਟੀਮ 'ਚ ਸਿਰਫ਼ 2 ਮੈਂਬਰ ਹਨ.

Read More
{}{}