Home >>Punjab

Sidhu Moosewala Murder Case- ਗੋਲਡੀ ਬਰਾੜ ਨੇ ਛੱਡਿਆ ਕੈਨੇਡਾ, ਚੱਲੀ ਇਕ ਹੋਰ ਸ਼ਾਤਿਰ ਚਾਲ

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਕੈਨੇਡਾ ਛੱਡ ਕੇ ਹੁਣ ਆਪਣਾ ਨਵਾਂ ਟਿਕਾਣਾ ਅਮਰੀਕਾ ਦੇ ਕੈਲੇਫੋਰਨੀਆਂ ਵਿਚ ਬਣਾਇਆ ਹੈ।ਉਸਦੇ ਅਜਿਹਾ ਕਰਨ ਪਿੱਛੇ ਵੀ ਉਸਦੀ ਸ਼ਾਤਿਰ ਚਾਲ ਦੱਸੀ ਜਾ ਰਹੀ ਹੈ। ਜਿਸਦੇ ਕਾਰਨ ਉਹ ਭਾਰਤ ਆਉਣ ਤੋਂ ਬਚ ਸਕੇਗਾ।  

Advertisement
Sidhu Moosewala Murder Case- ਗੋਲਡੀ ਬਰਾੜ ਨੇ ਛੱਡਿਆ ਕੈਨੇਡਾ, ਚੱਲੀ ਇਕ ਹੋਰ ਸ਼ਾਤਿਰ ਚਾਲ
Stop
Zee Media Bureau|Updated: Sep 26, 2022, 04:18 PM IST

Sidhu Moosewala Murder Case- ਚੰਡੀਗੜ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਮਾਸਟਰ ਮਾਈਂਡ ਗੋਲਡੀ ਕੈਨੇਡਾ ਵਿਚ ਬੈਠ ਕੇ ਆਪਣੀਆਂ ਸ਼ਾਤਿਰ ਚਾਲਾਂ ਨੂੰ ਲਗਾਤਾਰ ਅੰਜਾਮ ਦੇ ਰਿਹਾ ਹੈ। ਪਰ ਹੁਣ ਖ਼ਬਰ ਸਾਹਮਣੇ ਆਈ ਹੈ ਕਿ ਉਸਨੇ ਆਪਣੀ ਸ਼ਾਤਿਰ ਖੇਡ ਖੇਡਣ ਲਈ ਆਪਣਾ ਟਿਕਾਣਾ ਬਦਲ ਲਿਆ ਹੈ। ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਗੋਲਡੀ ਬਰਾੜ ਲਗਾਤਾਰ ਕਈ ਏਜੰਸੀਆਂ ਅਤੇ ਪੁਲਿਸ ਅਧਿਕਾਰੀਆਂ ਨਾਲ ਲੁਕਣ ਮੀਚੀ ਖੇਡ ਰਿਹਾ ਸੀ।ਹੁਣ ਉਸਨੂੰ ਆਪਣੇ ਉੱਤੇ ਹਮਲਾ ਹੋਣ ਦਾ ਸ਼ੱਕ ਹੋਇਆ ਅਤੇ ਉਹ ਕੈਨੇਡਾ ਛੱਡ ਕੇ ਕਿਧਰੇ ਹੋਰ ਚਲਾ ਗਿਆ।

 

ਲਗਾਤਾਰ ਗੋਲਡੀ ਬਰਾੜ ਪੁਲਿਸ, ਸੁਰੱਖਿਆ ਏਜੰਸੀਆਂ ਅਤੇ ਵਿਰੋਧੀ ਗੈਂਗਸਟਰਾਂ ਦੀ ਰਡਾਰ 'ਤੇ ਹੋਣ ਕਾਰਨ ਆਪਣਾ ਟਿਕਾਣਾ ਬਦਲ ਗਿਆ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਗੋਲਡੀ ਨੇ ਕੈਨੇਡਾ ਛੱਡ ਕੇ ਅਮਰੀਕਾ ਦੇ ਕੈਲੇਫੋਰਨੀਆਂ ਵਿਚ ਆਪਣਾ ਟਿਕਾਣਾ ਬਣਾਇਆ ਹੈ। ਆਪਣੇ ਆਲੇ- ਦੁਆਲੇ ਖ਼ਤਰਾ ਮਹਿਸੂਸ ਹੋਣ ਤੋਂ ਬਾਅਦ ਗੋਲਡੀ ਬਰਾੜ ਨੇ ਆਪਣਾ ਥਾਂ ਟਿਕਾਣਾ ਬਦਲ ਲਿਆ ਹੈ।

 

ਕੈਨੇਡਾ ਵਿਚ ਟਰੱਕ ਚਲਾਉਂਦਾ ਹੈ ਗੋਲਡੀ ਬਰਾੜ

ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ ਅਤੇ ਟਰੱਕ ਚਲਾਉਣ ਦਾ ਕੰਮ ਕਰਦਾ ਹੈ। ਉਸਨੂੰ ਆਪਣੇ ਦੁਸ਼ਮਣ ਗੈਂਗਸ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਨਾਲ ਹੀ ਪੁਲਿਸ ਦੀ ਅੱਖ ਉਸਨੂੰ ਲੱਭਣ ਵਿਚ ਲੱਗੀ ਹੋਈ। ਦੂਜੇ ਪਾਸੇ ਕੈਨੇਡਾ ਪੰਜਾਬੀਆਂ ਦਾ ਗੜ ਹੈ ਅਤੇ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਲੋਕ ਵੱਡੀ ਗਿਣਤੀ 'ਚ ਕੈਨੇਡਾ ਅੰਦਰ ਰਹਿੰਦੇ ਹਨ। ਇਸ ਲਈ ਉਸਨੂੰ ਰੁਪੋਸ਼ ਹੋ ਕੇ ਰਹਿਣਾ ਪੈ ਰਿਹਾ ਸੀ। ਮੂਸੇਵਾਲਾ ਕਤਲ ਕਾਂਡ ਦੀ ਸਭ ਤੋਂ ਵੱਡੀ ਕੜੀ ਹੋਣ ਕਾਰਨ ਪੰਜਾਬ ਪੁਲਿਸ ਅਤੇ ਖੂਫੀਆ ਏਜੰਸੀਆਂ ਲਗਾਤਾਰ ਉਸਦੇ ਟਿਕਾਣੇ ਲੱਭਣ ਵਿਚ ਲੱਗੀਆਂ ਹੋਈਆਂ ਹਨ।ਇਸਤੋਂ ਇਲਾਵਾ ਕੈਨੇਡਾ ਵਿਚ ਗੋਲਡੀ ਬਰਾੜ ਲਈ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ ਆਪਣੇ ਬਚਾਅ ਦੇ ਲਈ ਟਿਕਾਣਾ ਬਦਲ ਕੇ ਉਸਨੇ ਨਵੀਂ ਚਾਲ ਚੱਲੀ ਹੈ। ਇੰਨ੍ਹਾ ਹੀ ਨਹੀਂ ਗ੍ਰਿਫ਼ਤਾਰੀ ਤੋਂ ਬਚਣ ਲਈ ਗੋਲਡੀ ਬਰਾੜ ਕਾਨੂੰਨੀ ਰਾਏ ਵੀ ਲੈ ਰਿਹਾ ਹੈ।

 

ਭਾਰਤ ਵਾਪਸ ਨਹੀਂ ਆਉਣਾ ਚਾਹੁੰਦਾ ਗੋਲਡੀ ਬਰਾੜ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਨਾ ਆਉਣ ਲਈ ਗੋਲਡੀ ਬਰਾੜ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਰੀਮਲਸ ਬਚਣ ਲਈ ਇਹ ਤਰੀਕਾ ਅਪਣਾਉਂਦੇ ਹਨ ਤਾਂ ਕਿ ਉਹਨਾਂ ਨੂੰ ਡਿਪੋਰਟ ਕਰਕੇ ਉਹਨਾਂ ਦੇ ਵਤਨ ਵਾਪਸ ਨਾ ਭੇਜਿਆ ਜਾਵੇ।ਜੇਕਰ ਗੋਲਡੀ ਕੈਲਫੋਰਨੀਆ ਵਿਚ ਕੋਈ ਜੁਰਮ ਕਰ ਦਿੰਦਾ ਹੈ ਤਾਂ ਉਦੋਂ ਤੱਕ ਉਸਨੂੰ ਉਸਦੇ ਵਤਨ ਵਾਪਸ ਨਹੀਂ ਭੇਜਿਆ ਜਾਵੇਗਾ ਜਦੋਂ ਤੱਕ ਉਸ ਖਿਲਾਫ਼ ਅਦਾਲਤ ਵਿਚ ਕੇਸ ਚੱਲਦਾ ਰਹੇਗਾ।

 

WATCH LIVE TV

Read More
{}{}