Home >>Punjab

Sidhu Moosewala news: ਸਿੱਧੂ ਮੂਸੇਵਾਲਾ ਦੀ ਮਾਤਾ ਨੇ ਪੁੱਤ ਲਈ ਸਾਂਝੀ ਕੀਤੀ ਭਾਵੁਕ ਪੋਸਟ

ਸਿੱਧੂ ਮੂਸੇਵਾਲਾ ਦਾ ਕਤਲ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ 29 ਮਈ ਨੂੰ ਹੋਇਆ ਸੀ ਜਦੋਂ ਗੱਡੀ 'ਚ ਸਵਾਰ ਕੁਝ ਲੋਕਾਂ ਵੱਲੋਂ ਸਿੱਧੂ 'ਤੇ ਅੰਨ੍ਹੇਵਾਰ ਫਾਇਰਿੰਗ ਕੀਤੀ ਗਈ ਸੀ।  

Advertisement
Sidhu Moosewala news: ਸਿੱਧੂ ਮੂਸੇਵਾਲਾ ਦੀ ਮਾਤਾ ਨੇ ਪੁੱਤ ਲਈ ਸਾਂਝੀ ਕੀਤੀ ਭਾਵੁਕ ਪੋਸਟ
Stop
Rajan Nath|Updated: Mar 02, 2023, 04:12 PM IST

Sidhu Moosewala news: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲਗਭਗ 9 ਮਹੀਨਿਆਂ ਦਾ ਸਮਾਂ ਹੋ ਗਿਆ ਹੈ ਅਤੇ ਉਸਦੇ ਮਾਪਿਆਂ ਤੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਸਿੱਧੂ ਦੇ ਮਾਪੇ ਅਕਸਰ ਉਸਨੂੰ ਯਾਦ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ। ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ (Charan Kaur) ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਇੱਕ ਬੇਹੱਦ ਹੀ ਭਾਵੁਕ ਪੋਸਟ ਸਾਂਝੀ ਕੀਤੀ ਗਈ। 

ਇਸ ਪੋਸਟ ਨੂੰ ਸਾਂਝੀ ਕਰਦਿਆਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ (Charan Kaur) ਨੇ ਲਿਖਿਆ ਕਿ "ਸ਼ੁੱਭ ਮੈਨੂੰ ਨੀ ਲਗਦਾ ਵੀ ਤੁਸੀ ਕਿਤੇ ਚਲੇ ਗਏ. ਮੈਂ ਜਦ ਵੀ ਕਿਸੇ ਬੱਚੇ, ਨੌਜਵਾਨ ਜਾਂ ਬਜੁਰਗ ਬੇਬੇ ਬਾਪੂ ਦੇ ਅੱਖਾਂ ਵਿੱਚ ਦਰਦ ਦੇਖਦੀ ਆਂ, ਤੇਰੇ ਹੋਣ ਦਾ ਅਹਿਸਾਸ ਹੁੰਦੈ। ਪੁੱਤ ਸਾਰੀ ਦੁਨੀਆਂ ਤੇਰੇ ਲਈ ਕਿੰਨੀ ਦੁਖੀ ਐ, ਇਨਾਂ ਸਾਰਿਆਂ ਦੀਆਂ ਬਦਦੁਆਵਾਂ ਤੇਰੇ ਦੁਸ਼ਮਣਾਂ ਦੀਆਂ ਜੜਾਂ ਪੱਟਕੇ ਰੱਖ ਦੇਣਗੀਆਂ। ਮੈਨੂੰ ਪੂਰਾ ਭਰੋਸਾ ਹੈ ਉਸ ਅਕਾਲ ਪੁਰਖ ਤੇ।" 

ਇਹ ਲਿਖ ਕੇ ਮਾਤਾ ਚਰਨ ਕੌਰ ਨੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ। ਅਕਸਰ ਮਾਤਾ ਚਰਨ ਕੌਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਬਾਰੇ ਆਪਣੀ ਆਵਾਜ਼ ਬੁਲੰਦ ਕਰਦੀ ਰਹਿੰਦੀ ਹੈ ਅਤੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਬੰਦ ਦੀਆਂ ਸ਼ਿਕਾਇਤਾਂ ਨੇ ਤੋੜਿਆ ਰਿਕਾਰਡ, ਮਾਰਚ ਮਹੀਨੇ ਦੇ ਪਹਿਲੇ ਦਿਨ ਮਿਲੀਆਂ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ 29 ਮਈ ਨੂੰ ਹੋਇਆ ਸੀ ਜਦੋਂ ਗੱਡੀ 'ਚ ਸਵਾਰ ਕੁਝ ਲੋਕਾਂ ਵੱਲੋਂ ਸਿੱਧੂ 'ਤੇ ਅੰਨ੍ਹੇਵਾਰ ਫਾਇਰਿੰਗ ਕੀਤੀ ਗਈ ਸੀ।  

ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਹਾਲ ਹੀ ਵਿੱਚ ਐਲਾਨਿਆ ਗਿਆ ਸੀ ਕਿ ਉਹ ਆਪਣੇ ਪੁੱਤਰ ਦੀ ਗੋਲੀਆਂ ਨਾਲ ਛਲਣੀ ਥਾਰ ਨੂੰ ਪੂਰੇ ਪੰਜਾਬ ਵਿੱਚ ਘੁਮਾਉਂਗੇ 'ਤੇ ਆਪਣੇ ਪੁੱਟ ਲਈ ਇਨਸਾਫ ਦੀ ਮੰਗ ਕਰਨਗੇ।  

ਇਹ ਵੀ ਪੜ੍ਹੋ: Punjab News: ਸਰਕਾਰੀ ਸਕੂਲ ਦੇ ਪ੍ਰਿੰਸੀਪਲਾਂ ਦਾ ਦੂਜਾ ਬੈਚ 4 ਮਾਰਚ ਨੂੰ ਸਿੰਗਾਪੁਰ ਲਈ ਹੋਵੇਗਾ ਰਵਾਨਾ!

(For more news apart from Sidhu Moosewala, stay tuned to Zee PHH)

Read More
{}{}