Home >>Punjab

Sidhu Moosewala: ਮੂਸੇਵਾਲਾ ਦੇ ਪਿਤਾ ਨੇ ਜਾਣੋ ਕੀ ਰੱਖਿਆ ਸਿੱਧੂ ਦੇ ਛੋਟੇ ਭਰਾ ਦਾ ਨਾਂਅ,'ਸਾਨੂੰ ਤਾਂ ਜਿਉਣ ਦਾ ਜ਼ਰੀਆ ਮਿਲ ਗਿਆ'

Sidhu Moosewala brother name: ਮੂਸੇਵਾਲਾ ਦੇ ਪਿਤਾ ਨੇ ਸਿੱਧੂ ਦੇ ਛੋਟੇ ਭਰਾ ਦਾ ਨਾਂਅ,  'ਸਾਨੂੰ ਤਾਂ ਜਿਉਣ ਦਾ ਜ਼ਰੀਆ ਮਿਲ ਗਿਆ'

Advertisement
Sidhu Moosewala: ਮੂਸੇਵਾਲਾ ਦੇ ਪਿਤਾ ਨੇ ਜਾਣੋ ਕੀ ਰੱਖਿਆ ਸਿੱਧੂ ਦੇ ਛੋਟੇ ਭਰਾ ਦਾ ਨਾਂਅ,'ਸਾਨੂੰ ਤਾਂ ਜਿਉਣ ਦਾ ਜ਼ਰੀਆ ਮਿਲ ਗਿਆ'
Stop
Riya Bawa|Updated: Mar 18, 2024, 09:46 AM IST

Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ 'ਚ ਰੌਣਕ ਹੈ। ਉਸ ਦੀ ਮਾਤਾ ਚਰਨ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਬੱਚੇ ਦਾ ਜਨਮ ਸਵੇਰੇ ਕਰੀਬ 5 ਵਜੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ। ਇਸ ਗੱਲ ਦੀ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਖੁਦ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਬੱਚੇ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਫੋਟੋ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੱਖਾਂ ਪ੍ਰਸ਼ੰਸਕਾਂ ਦੇ ਆਸ਼ੀਰਵਾਦ ਦੇ ਨਾਲ, ਪ੍ਰਮਾਤਮਾ ਨੇ ਸ਼ੁਭ ਦਾ ਛੋਟਾ ਭਰਾ ਸਾਨੂੰ ਦਿੱਤਾ ਹੈ। ਵਾਹਿਗੁਰੂ ਜੀ ਦੀ ਮੇਹਰ ਨਾਲ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭਚਿੰਤਕਾਂ ਦੇ ਪਿਆਰ ਲਈ ਧੰਨਵਾਦੀ ਹਾਂ।

 ਪਿਤਾ ਬਲਕੌਰ ਸਿੰਘ ਨੇ ਵੱਡੀ ਗੱਲ ਆਖੀ
ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੱਚੇ ਦੇ ਨਾਂ ਨੂੰ ਲੈ ਕੇ ਵੱਡੀ ਗੱਲ ਆਖੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ 'ਸਾਨੂੰ ਤਾਂ ਜਿਉਣ ਦਾ ਜ਼ਰੀਆ ਮਿਲ ਗਿਆ' ਇਹ ਹੀ ਸਭ ਕੁਝ ਹੈ ਸਾਡੇ ਲਈ। 

ਚਾਚਾ ਚਮਕੌਰ ਸਿੰਘ ਦਾ ਬਿਆਨ 
ਚਾਚਾ ਚਮਕੌਰ ਸਿੰਘ ਨੇ ਕਿਹਾ- ਬੱਚੇ ਦਾ ਨਾਂ ਸ਼ੁਭਦੀਪ ਸਿੰਘ ਰੱਖਿਆ ਜਾਵੇਗਾ। ਅਸੀਂ ਅਕਾਲ ਪੁਰਖ ਦੇ ਸ਼ੁਕਰਗੁਜ਼ਾਰ ਹਾਂ ਕਿ ਸ਼ੁਭਦੀਪ ਸਿੰਘ ਨੂੰ ਬਚਪਨ ਵਿੱਚ ਹੀ ਸਾਡੇ ਵਿਹੜੇ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Sidhu Moosewala Brother Pics: ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਦੀਆਂ ਤਸਵੀਰਾਂ ਆਈਆਂ ਸਾਹਮਣੇ; ਫੈਨਸ ਦੀ ਪ੍ਰਤੀਕਿਰਿਆ ਸਿੱਧੂ ਦੀ ਪੈਂਦੀ ਝਲਕ

ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 29 ਮਈ 2022 ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਇਕੱਲੇ ਰਹਿ ਗਏ। ਇਸ ਤੋਂ ਬਾਅਦ ਉਸ ਨੇ ਦੂਜੇ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ।

58 ਸਾਲ ਦੀ ਉਮਰ 'ਚ ਸਿੱਧੂ ਮੂਸੇਵਾਲਾ ਦੀ ਮਾਂ' ''ਮਾਂ'' ਬਣੀ। ਮੂਸੇਵਾਲਾ ਨੇ 2022 'ਚ ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ। ਇਸ ਦੌਰਾਨ ਉਨ੍ਹਾਂ ਦੀ ਮਾਤਾ ਚਰਨ ਕੌਰ ਨੇ ਕਵਰਿੰਗ ਉਮੀਦਵਾਰ ਵਜੋਂ ਹਲਫ਼ਨਾਮਾ ਭਰਿਆ ਸੀ। ਉਦੋਂ ਚਰਨ ਕੌਰ ਨੇ ਆਪਣੀ ਉਮਰ 56 ਸਾਲ ਦੱਸੀ ਸੀ। ਇਸ ਅਨੁਸਾਰ ਹੁਣ ਉਸ ਦੀ ਉਮਰ 58 ਸਾਲ ਦੇ ਕਰੀਬ ਅਤੇ ਬਲਕੌਰ ਸਿੰਘ ਦੀ ਉਮਰ 60 ਸਾਲ ਦੇ ਕਰੀਬ ਹੈ।

Read More
{}{}