Home >>Punjab

Sidhu Moosewala ਦੇ ਪਿਤਾ Balkaur Sidhu ਮੁੜ ਹੋਏ Live, ਫੈਨਸ ਨੂੰ ਕੀਤੀ ਇਹ ਅਪੀਲ

ਬਲਕੌਰ ਸਿੱਧੂ ਨੇ ਇਹ ਵੀ ਕਿਹਾ ਕਿ ਸਿੱਧੂ ਸਿਸਟਮ ‘ਚ ਰਹਿ ਕੇ ਮਾਂ ਬੋਲੀ ਦੀ, ਪੱਗ ਦੀ, ਆਪਣੇ ਸਭਿਆਚਾਰ ਦੀ ਤੇ ਆਪਣੇ ਧਰਮ ਦੀ ਸੇਵਾ ਕਰ ਰਿਹਾ ਸੀ।

Advertisement
Sidhu Moosewala ਦੇ ਪਿਤਾ Balkaur Sidhu ਮੁੜ ਹੋਏ Live, ਫੈਨਸ ਨੂੰ ਕੀਤੀ ਇਹ ਅਪੀਲ
Stop
Rajan Nath|Updated: Feb 12, 2023, 03:20 PM IST

Sidhu Moosewala's father Balkaur Singh Sidhu news: ਮਰਹੂਮ ਪੰਜਾਬੀ ਗਾਇਕ Sidhu Moosewala ਦੀ ਮੌਤ ਨੂੰ ਲਗਭਗ 10 ਮਹੀਨੇ ਦਾ ਸਮਾਂ ਹੋ ਗਿਆ ਹੈ ਤੇ ਹੁਣ ਉਸਦੇ ਪਰਿਵਾਰ ਵੱਲੋਂ ਅਗਲੇ ਮਹੀਨੇ ਸਿੱਧੂ ਮੂਸੇਵਾਲਾ ਦੀ ਬਰਸੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਬਲਕੌਰ ਸਿੰਘ ਸਿੱਧੂ ਨੇ ਫੈਨਸ ਤੋਂ ਸਿੱਧੂ ਦੀ ਬਰਸੀ 'ਤੇ ਆਉਣ ਦੀ ਅਪੀਲ ਕੀਤੀ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਿਹਾ ਗਿਆ ਕਿ ਉਹ ਚਾਹੁੰਦੇ ਹਨ ਕਿ ਲੋਕਾਂ ਵੱਲੋਂ ਪਹਿਲਾਂ ਨਾਲੋ ਵੱਡਾ ਇੱਕਠ ਕਰ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਜੋ ਕੁਝ ਵੀ ਹੋਇਆ ਹੈ ਉਹ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸ਼ਰੇਆਮ ਧੱਕਾ ਹੈ। 

ਬਲਕੌਰ ਸਿੱਧੂ ਨੇ ਇਹ ਵੀ ਕਿਹਾ ਕਿ ਸਿੱਧੂ ਸਿਸਟਮ ‘ਚ ਰਹਿ ਕੇ ਮਾਂ ਬੋਲੀ ਦੀ, ਪੱਗ ਦੀ, ਆਪਣੇ ਸਭਿਆਚਾਰ ਦੀ ਤੇ ਆਪਣੇ ਧਰਮ ਦੀ ਸੇਵਾ ਕਰ ਰਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਆਪਣੇ ਗੀਤਾਂ ‘ਚ ਸਦਾਚਾਰ ਦੀਆਂ ਤੇ ਜ਼ਿੰਦਗੀ ‘ਚ ਕੰਮ ਆਉਣ ਵਾਲੀਆਂ ਗੱਲਾਂ ਆਖਦਾ ਸੀ। 

ਇਸ ਦੌਰਾਨ ਸਿੱਧੂ ਦੇ ਪਿਤਾ ਨੇ ਗਾਇਕ ਦੇ ਆਖਰੀ ਗੀਤ The Last Ride ਬਾਰੇ ਵੀ ਗੱਲ ਕੀਤੀ। ਬਲਕੌਰ ਸਿੱਧੂ ਨੇ ਕਿਹਾ ਕਿ ਆਪਣੇ ਆਖਰੀ ਗੀਤ ‘ਚ ਸਿੱਧੂ ਨੇ ਕਮਾਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੀ ਆਪਣੀ ਮੌਤ ਬਾਰੇ ਇੰਝ ਨਹੀਂ ਲਿੱਖ ਸਕਦਾ ਅਤੇ ਜਿਵੇਂ ਸਿੱਧੂ ਨੇ ਲਿਖਿਆ "ਦੋ ਫਾਈਰ ਸੱਜੇ ਮੋਢੇ ‘ਤੇ" ਤਾਂ ਉਸੇ ਤਰ੍ਹਾਂ ਸਿੱਧੂ ਨੂੰ ਦੋ ਫਾਈਰ ਸੱਜੇ ਮੋਢੇ ‘ਤੇ ਹੀ ਲੱਗੇ ਸੀ ਤੇ ਉਸ ਨੇ ਆਪਣੀ ਮੌਤ ਦਾ ਤਰੀਕਾ ਵੀ ਆਪ ਹੀ ਲਿਖਿਆ ਸੀ।

ਇਸਦੇ ਨਾਲ ਹੀ ਸਿੱਧੂ ਦੇ ਪਿਤਾ ਵੱਲੋਂ ਮੁੜ ਉਸ ਦੁਖਦ ਦਿਨ ਬਾਰੇ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਇਸ ਬਾਰੇ ਪਹਿਲਾਂ ਤੋਂ ਕੁਝ ਵੀ ਪਤਾ ਹੁੰਦਾ ਤਾਂ ਸ਼ਾਇਦ ਕੋਈ ਇੰਤਜ਼ਾਮ ਹੋ ਸਕਦਾ ਸੀ। 

ਇਹ ਵੀ ਪੜ੍ਹੋ: ਵੱਡੀ ਖਬਰ! ਪੰਜਾਬ 'ਚ 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ, ਜਾਣੋ ਪੂਰਾ ਮਾਮਲਾ

ਬਲਕੌਰ ਸਿੰਘ ਸਿੱਧੂ ਨੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਸ਼ਰਾਬ ਦੇ ਠੇਕੇ 'ਤੇ ਇਸਤੇਮਾਲ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਅਜਿਹਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਸ਼ਰਾਬ ਦੀ ਐਡ ਕਰਨ ਦੇ ਲੱਖਾਂ ਰੁਪਏ ਆਫਰ ਹੁੰਦੇ ਸੀ ਪਰ ਜਦੋਂ ਉਸ ਨੇ ਖੁਦ ਅਜਿਹਾ ਨਹੀਂ ਕੀਤਾ ਤਾਂ ਉਸ ਦੀ ਮੌਤ ਤੋਂ ਬਾਅਦ ਵੀ ਅਜਿਹਾ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ:  Moga news: ਮੋਗਾ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ, ਸਾਬਕਾ ਸਰਪੰਚ ਸਣੇ 4 ਲੋਕਾਂ 'ਤੇ ਠੱਗੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ

(For more news apart from Sidhu Moosewala's father Balkaur Singh Sidhu, stay tuned to Zee PHH)

Read More
{}{}