Home >>Punjab

Sidhu Moose Wala News: ਸਿੱਧੂ ਮੂਸੇ ਵਾਲਾ ਨੂੰ Tribute ਦੇਣ ਲਈ ਪਿੰਡ ਮੂਸਾ ਪਹੁੰਚੇ ਬਾਈਕ ਰਾਈਡਰ

Sidhu Moose Wala News: ਅੱਜ ਦਿੱਲੀ, ਚੰਡੀਗੜ੍ਹ, ਲੁਧਿਆਣਾ, ਮੋਹਾਲੀ ਅਤੇ ਬਠਿੰਡਾ ਤੋਂ ਮੋਟਰਸਾਈਕਲ ਰਾਈਡਰ ਇੱਕ ਕਾਫਲੇ ਦੇ ਰੂਪ ਵਿੱਚ ਸਿੱਧੂ ਨੂੰ Tribute ਦੇਣ ਦੇ ਲਈ ਪਿੰਡ ਮੂਸਾ ਪਹੁੰਚੇ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਬਾਈਕ ਰਾਈਡਰਾਂ ਦਾ ਉਨ੍ਹਾਂ ਦੀ ਹਵੇਲੀ ਪਹੁੰਚਣ ਉਤੇ ਵਿਸ਼ੇਸ਼ ਧੰਨਵਾਦ ਕੀਤਾ।

Advertisement
Sidhu Moose Wala News: ਸਿੱਧੂ ਮੂਸੇ ਵਾਲਾ ਨੂੰ Tribute ਦੇਣ ਲਈ ਪਿੰਡ ਮੂਸਾ ਪਹੁੰਚੇ ਬਾਈਕ ਰਾਈਡਰ
Stop
Zee News Desk|Updated: Dec 24, 2023, 05:11 PM IST

Sidhu Moose Wala News: ਸਿੱਧੂ ਮੂਸੇ ਵਾਲਾ ਦੀ ਹਵੇਲੀ ਹਰ ਐਤਵਾਰ ਵੱਡੀ ਗਿਣਤੀ ਵਿੱਚ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕ ਪਹੁੰਚਦੇ ਹਨ। ਅੱਜ ਦਿੱਲੀ, ਚੰਡੀਗੜ੍ਹ, ਲੁਧਿਆਣਾ, ਮੋਹਾਲੀ ਅਤੇ ਬਠਿੰਡਾ ਤੋਂ ਮੋਟਰਸਾਈਕਲ ਰਾਈਡਰ ਇੱਕ ਕਾਫਲੇ ਦੇ ਰੂਪ ਵਿੱਚ ਸਿੱਧੂ ਨੂੰ Tribute ਦੇਣ ਦੇ ਲਈ ਪਿੰਡ ਮੂਸਾ ਪਹੁੰਚੇ।

ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਬਾਈਕ ਰਾਈਡਰਾਂ ਦਾ ਉਨ੍ਹਾਂ ਦੀ ਹਵੇਲੀ ਪਹੁੰਚਣ ਉਤੇ ਵਿਸ਼ੇਸ਼ ਧੰਨਵਾਦ ਕੀਤਾ।

ਸਿੱਧੂ ਮੂਸੇ ਵਾਲਾ ਨੂੰ ਇਸ ਦੁਨੀਆ ਤੋਂ ਗਏ ਬੇਸ਼ੱਕ ਡੇਢ ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ, ਪਰ ਅੱਜ ਵੀ ਲਗਾਤਾਰ ਸਿੱਧੂ ਮੂਸੇ ਵਾਲਾ ਨੂੰ ਚਾਹੁਣ ਵਾਲੇ ਉਸ ਦੇ ਪ੍ਰਸੰਸਕ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਐਤਵਾਰ ਦੇ ਦਿਨ ਵੱਡੀ ਗਿਣਤੀ ਦੇ ਵਿੱਚ ਮੂਸਾ ਪਿੰਡ ਵਿਖੇ ਸਿੱਧੂ ਦੀ ਹਵੇਲੀ ਵਿੱਚ ਪਹੁੰਚ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੂੰ ਮਿਲਦੇ ਅਤੇ ਦੁੱਖ ਸਾਂਝਾ ਕਰਦੇ ਹਨ

ਅੱਜ ਦਿੱਲੀ, ਚੰਡੀਗੜ੍ਹ, ਮੋਹਾਲੀ, ਬਠਿੰਡਾ, ਲੁਧਿਆਣਾ ਤੋਂ ਮੋਟਰਸਾਈਕਲ ਰਾਈਡਰ ਇੱਕ ਵੱਡੇ ਕਾਫ਼ਲੇ ਦੇ ਵਿੱਚ ਸਿੱਧੂ ਮੂਸੇ ਵਾਲਾ ਨੂੰ Tribute ਦੇਣ ਦੇ ਲਈ ਪਹੁੰਚੇ ਤਾਂ ਇਸ ਦੌਰਾਨ ਉਨ੍ਹਾਂ ਸਿੱਧੂ ਮੂਸੇ ਵਾਲਾ ਦੀ ਹਵੇਲੀ ਪਹੁੰਚ ਕੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਮਿਲੇ ਅਤੇ ਸਿੱਧੂ ਦੇ ਵਹੀਕਲਾਂ ਦੇ ਨਾਲ ਤਸਵੀਰਾਂ ਕਾਰਵਾਈਆਂ।

ਮੋਟਰਸਾਈਕਲ ਰਾਈਡਰਾਂ ਨੇ ਕਿਹਾ ਕਿ ਉਹ ਸਿੱਧੂ ਮੂਸੇ ਵਾਲਾ ਦੇ ਵੱਡੇ ਫੈਨ ਹਨ ਅਤੇ ਸਿੱਧੂ ਮੂਸੇ ਵਾਲਾ ਨੂੰ ਹੀ ਸੁਣਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਨੂੰ Tribute ਦੇਣ ਦੇ ਲਈ ਅੱਜ ਉਹ ਮੋਟਰਸਾਈਕਲ ਲੈ ਕੇ ਸਿੱਧੂ ਦੀ ਹਵੇਲੀ ਪਹੁੰਚੇ ਹਨ।

ਸਿੱਧੂ ਦੇ ਪ੍ਰਸੰਸਕ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਿੱਧੂ ਮੂਸੇ ਵਾਲਾ ਅਤੇ ਉਸ ਦੇ ਮਾਪਿਆਂ ਨੂੰ ਇਨਸਾਫ਼ ਦਿੱਤਾ ਜਾਵੇ। ਸਿੱਧੂ ਨੂੰ ਦੁਨੀਆ ਭਰ ਦੇ ਵਿੱਚ ਲੋਕ ਪਿਆਰ ਕਰਦੇ ਹਨ ਅਤੇ ਜਸਟਿਸ ਦੀ ਮੰਗ ਕਰ ਰਹੇ ਹਨ। 

ਇਸ ਮੌਕੇ ਮੋਟਰਸਾਈਕਲ ਰਾਈਡਰਾਂ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਸਵੀਰਾਂ ਵੀ ਕਾਰਵਾਈਆਂ ਅਤੇ ਉਨ੍ਹਾਂ ਦਾ ਮੂਸਾ ਪਿੰਡ ਵਿਖੇ ਪਹੁੰਚਣ ਤੇ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ: Ferozpur Jail News: ਫ਼ਿਰੋਜ਼ਪੁਰ ਜੇਲ੍ਹ ਮਾਮਲੇ 'ਚ ਏਆਈਜੀ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼, ਗ੍ਰਹਿ ਵਿਭਾਗ ਨੂੰ ਲਿਖਿਆ ਪੱਤਰ

Read More
{}{}