Home >>Punjab

Sidhu Moose Wala Murder News: 20 ਸਤੰਬਰ ਨੂੰ ਮਾਨਸਾ ਕੋਰਟ ਵਿੱਚ ਹੋਵੇਗੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਪੇਸ਼ੀ

Sidhu Moose Wala Murder News: ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਸਰਾਜ ਮਿੰਟੂ ਤੇ ਦੀਪਕ ਟੀਨੂੰ ਨੂੰ ਪੇਸ਼ ਨਹੀਂ ਕੀਤਾ ਗਿਆ  ਅਤੇ 21 ਦੀ ਵੀਡੀਓ ਕਾਨਫਰੰਸ ਜਰੀਏ ਪੇਸ਼ੀ ਹੋਈ ਹੈ।

Advertisement
Sidhu Moose Wala Murder News: 20 ਸਤੰਬਰ ਨੂੰ ਮਾਨਸਾ ਕੋਰਟ ਵਿੱਚ ਹੋਵੇਗੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਪੇਸ਼ੀ
Stop
Zee News Desk|Updated: Sep 06, 2023, 05:48 PM IST

Sidhu Moose Wala Murder News: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਮਾਨਸਾ ਕੋਰਟ ਦੇ ਵਿੱਚ ਪੇਸ਼ੀ ਹੋਈ ਜਿਨ੍ਹਾਂ ਵਿੱਚ ਅੱਜ 21 ਵਿਅਕਤੀਆਂ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ। ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਸਰਾਜ ਮਿੰਟੂ ਤੇ ਦੀਪਕ ਟੀਨੂੰ ਨੂੰ ਪੇਸ਼ ਨਹੀਂ ਕੀਤਾ ਗਿਆ। ਇਸ ਮਾਮਲੇ ਦੀ ਅਗਲੀ 20 ਸਤੰਬਰ ਨੂੰ ਮਾਨਸਾ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ। 

ਸਿੱਧੂ ਮੂਸੇਵਾਲਾ ਕਤਲ ਮਾਮਲੇ (Sidhu Moose Wala Murder) ਵਿੱਚ ਅੱਜ 21 ਵਿਅਕਤੀਆਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਜਦੋਂ ਕਿ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਸਰਾਜ ਮਿੰਟੂ ਤੇ ਦੀਪਕ ਟੀਨੂੰ ਨੂੰ ਪੇਸ਼ ਨਹੀਂ ਕੀਤਾ ਗਿਆ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਹੋਣ ਕਾਰਨ ਪੇਸ਼ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ: Sidhu Moose Wala Murder Case: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ ਦੀ ਹੋਈ ਪੇਸ਼ੀ

ਜੱਗੂ ਭਗਵਾਨਪੁਰੀਆ ਕੁਰੂਕਸ਼ੇਤਰ ਦੀ ਪੁਲਿਸ ਕੋਲ ਰਿਮਾਂਡ 'ਤੇ ਹੋਣ ਕਾਰਨ ਪੇਸ਼ ਨਹੀਂ ਕੀਤਾ ਗਿਆ ਜਦੋਂ ਕਿ ਸਰਾਜ ਮਿੰਟੂ ਅਤੇ ਦੀਪਕ ਟੀਨੂੰ ਨੂੰ ਬਠਿੰਡਾ ਜੇਲ੍ਹ ਵਿੱਚੋਂ ਟੈਕਨੀਕਲ ਸਮੱਸਿਆ ਦੇ ਕਾਰਨ ਪੇਸ਼ ਨਹੀਂ ਕੀਤਾ ਜਾ ਸਕਿਆ ਜਦੋਂ ਕਿ 21 ਵਿਅਕਤੀਆਂ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਅਤੇ ਇਸ ਮਾਮਲੇ ਦੀ ਅਗਲੀ ਪੇਸ਼ੀ 20 ਸਤੰਬਰ ਨੂੰ ਹੋਵੇਗੀ। ਅੱਜ ਮਾਨਸਾ ਕੋਰਟ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਆਪਣੇ ਵਕੀਲ ਕੋਲ ਮੌਜੂਦ ਰਹੇ।

ਮਾਨਸਾ ਕੋਰਟ ਦੇ ਵਿੱਚ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਅੱਜ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਸਰਾਜ ਮਿੰਟੂ ਅਤੇ ਦੀਪਕ ਟੀਨੂੰ ਨੂੰ ਪੇਸ਼ ਨਹੀਂ ਕੀਤਾ ਗਿਆ ਜਦੋਂ ਕਿ 21 ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਿਆਂ ਪ੍ਰਣਾਲੀ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ। ਇਸ ਦੌਰਾਨ ਉਨ੍ਹਾਂ ਮਾਨਸਾ ਜ਼ਿਲ੍ਹੇ ਦੀ ਵਾਇਰਲ ਹੋਈ ਵੀਡੀਓ ਸਰਕਾਰ ਉੱਤੇ ਸਵਾਲ ਉਠਾਏ। 

ਇਹ ਵੀ ਪੜ੍ਹੋ: Sidhu Moose Wala News: ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਪਹੁੰਚੀ 85 ਸਾਲਾਂ ਬੇਬੇ, ਇਨਸਾਫ਼ ਦੀ ਕੀਤੀ ਮੰਗ
 

(ਕੁਲਦੀਪ ਧਾਲੀਵਾਲ ਦੀ ਰਿਪੋਰਟ)

Read More
{}{}