Home >>Punjab

Shubkaran Singh News:ਸ਼ੁਭਕਰਨ ਸਿੰਘ ਦੀਆਂ ਅਸਥੀਆਂ ਸ਼ੰਭੂ ਬਾਰਡਰ ਤੋਂ ਕੇਰਲਾ ਲਈ ਰਵਾਨਾ, ਚੰਡੀਗੜ੍ਹ ਤੋਂ By Air ਭੇਜੀਆਂ

 Shubkaran Singh News: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਇਹ ਅਸਥੀਆਂ ਦੇਸ਼ ਭਰ ਦੇ ਲੋਕਾਂ ਨੂੰ ਦਰਸ਼ਨਾਂ ਲਈ ਭੇਜੀਆਂ ਗਈਆਂ ਹਨ, ਇਸੇ ਤਹਿਤ ਅਸਥੀਆਂ ਨੂੰ ਕੇਰਲਾ ਭੇਜਿਆ ਜਾ ਰਿਹਾ ਹੈ ਅਤੇ ਕਿਸੇ ਪਵਿੱਤਰ ਸਥਾਨ ਜਾਂ ਨਦੀ ਵਿੱਚ ਜਲ ਪ੍ਰਵਾਹ ਕੀਤੀਆਂ ਜਾਣੀਆਂ।

Advertisement
Shubkaran Singh News:ਸ਼ੁਭਕਰਨ ਸਿੰਘ ਦੀਆਂ ਅਸਥੀਆਂ ਸ਼ੰਭੂ ਬਾਰਡਰ ਤੋਂ ਕੇਰਲਾ ਲਈ ਰਵਾਨਾ, ਚੰਡੀਗੜ੍ਹ ਤੋਂ By Air ਭੇਜੀਆਂ
Stop
Manpreet Singh|Updated: Apr 02, 2024, 07:10 PM IST

Shubkaran Singh News: ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ 'ਤੇ ਗੋਲੀ ਲੱਗਣ ਕਾਰਨ ਮਾਰੇ ਗਏ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਸ਼ੰਭੂ ਬਾਰਡਰ ਤੋਂ ਕੇਰਲਾ ਲਈ ਭੇਜ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਕਿਸਾਨ ਭਵਨ ਤੋਂ ਦੋ ਕਿਸਾਨ ਆਗੂ ਅਸਥੀਆਂ ਨੂੰ By Air ਕੇਰਲ ਲੈਕੇ ਗਏ। ਕੇਰਲਾ ਪਹੁੰਚਣ 'ਤੇ ਕੇਰਲਾ ਅਤੇ ਨੇੜੇ-ਤੇੜੇ ਦੇ ਸੂਬਿਆਂ ਵਿੱਚ ਇਹ ਅਸਥੀਆਂ ਜਾਣਗੀਆਂ ਅਤੇ ਉੱਥੇ ਦੇ ਲੋਕਾਂ ਨੂੰ ਸਰਕਾਰ ਦੀ ਦਮਨਕਾਰੀ ਨੀਤੀ ਖਿਲਾਫ ਜਾਗਰੂਕ ਕੀਤਾ ਜਾਵੇਗਾ।

ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਇਹ ਅਸਥੀਆਂ ਦੇਸ਼ ਭਰ ਦੇ ਲੋਕਾਂ ਨੂੰ ਦਰਸ਼ਨਾਂ ਲਈ ਭੇਜੀਆਂ ਗਈਆਂ ਹਨ, ਇਸੇ ਤਹਿਤ ਅਸਥੀਆਂ ਨੂੰ ਕੇਰਲਾ ਭੇਜਿਆ ਜਾ ਰਿਹਾ ਹੈ ਅਤੇ ਕਿਸੇ ਪਵਿੱਤਰ ਸਥਾਨ ਜਾਂ ਨਦੀ ਵਿੱਚ ਜਲ ਪ੍ਰਵਾਹ ਕੀਤੀਆਂ ਜਾਣੀਆਂ।

ਇਹ ਵੀ ਪੜ੍ਹੋ: Sangur Alcohol Death: ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦਾ ਮਾਮਲਾ, HC ਨੇ ਪੰਜਾਬ ਤੇ ਕੇਂਦਰ ਸਰਕਾਰ ਸਮੇਤ 15 ਵਿਭਾਗਾਂ ਨੂੰ ਨੋਟਿਸ ਭੇਜਿਆ

 

ਕਿਸਾਨ ਮੋਰਚੇ ਨੇ ਹਰਿਆਣਾ ਅਤੇ ਪੰਜਾਬ ਸਮੇਤ ਕਈ ਰਾਜਾਂ ਵਿੱਚ ਨੌਜਵਾਨ ਮ੍ਰਿਤਕ ਕਿਸਾਨ ਸ਼ੁਭਕਰਨ ਦੇ ਪਿੰਡ ਤੋਂ ਅਸਥੀਆਂ ਦਾ ਕਲਸ਼ ਲਿਆ ਕੇ ਕਲਸ਼ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ। ਜਿਸ ਦੇ ਤਹਿਤ ਵੱਖ-ਵੱਖ ਇਲਾਕਿਆਂ ਵਿੱਚ ਕਲਸ਼ ਯਾਤਰਾ ਕੱਢੀ ਗਈ।

ਇਹ ਵੀ ਪੜ੍ਹੋ: Chairman Harchand Singh News: ਪੰਜਾਬ 'ਚ ਨਹੀਂ ਬਣੇਗੀ ਕੋਈ ਪ੍ਰਾਈਵੇਟ ਮੰਡੀ; ਮੰਡੀ ਬੋਰਡ ਦੇ ਚੇਅਰਮੈਨ ਨੇ ਸਥਿਤੀ ਕੀਤੀ ਸਪੱਸ਼ਟ

 

 

Read More
{}{}