Home >>Punjab

SGPC News: ਲਖੀਮਪੁਰ ਖੀਰੀ 'ਚ ਸਿੱਖਾਂ ਨਾਲ ਕੀਤੇ ਮਾੜੇ ਸਲੂਕ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ; ਪੁਲਿਸ ਸਟੇਸ਼ਨ ਦਾ ਇੰਚਾਰਜ ਹਟਾਇਆ

SGPC News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦਾ ਲਖੀਮਪੁਰ ਖੀਰੀ ਵਿੱਚ ਸਿੱਖਾਂ ਨਾਲ ਕੀਤੇ ਮਾੜੇ ਵਤੀਰੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ।

Advertisement
SGPC News: ਲਖੀਮਪੁਰ ਖੀਰੀ 'ਚ ਸਿੱਖਾਂ ਨਾਲ ਕੀਤੇ ਮਾੜੇ ਸਲੂਕ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ; ਪੁਲਿਸ ਸਟੇਸ਼ਨ ਦਾ ਇੰਚਾਰਜ ਹਟਾਇਆ
Stop
Ravinder Singh|Updated: Jul 29, 2024, 12:44 PM IST

SGPC News (ਭਰਤ ਸ਼ਰਮਾ): ਲਖੀਮਪੁਰ ਖੀਰੀ ਵਿੱਚ ਹਿੰਦੂਆਂ ਵੱਲੋਂ ਲਿਜਾਏ ਜਾ ਰਹੇ ਕਾਵੜ ਦਰਮਿਆਨ ਸਿੱਖ ਸਮਾਜ ਦੇ ਲੋਕਾਂ ਨੂੰ ਮਾੜੇ ਸ਼ਬਦ ਬੋਲਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀ। ਸਿੱਖ ਸਮਾਜ ਦੇ ਲੋਕਾਂ ਨੇ ਪੁਲਿਸ ਖਿਲਾਫ਼ ਧਰਨਾ ਸ਼ੁਰੂ ਕਰ ਦਿੱਤਾ ਸੀ। ਲਖੀਮਪੁਰ ਖੀਰੀ ਦੇ ਪਲੀਆ ਵਿੱਚ ਸਿੱਖ ਭਾਈਚਾਰੇ ਵੱਲੋਂ ਕੋਤਵਾਲ ਉਤੇ ਦੋਸ਼ ਲਗਾਏ ਜਾਣ ਤੋਂ ਬਾਅਦ ਮਾਮਲੇ ਦੀ ਜਾਂਚ ਪੁਲਿਸ ਦੇ ਉੱਚ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਫਿਲਹਾਲ ਕੋਤਵਾਲ ਨੂੰ ਥਾਣੇ ਤੋਂ ਹਟਾ ਦਿੱਤਾ ਹੈ ਨਾਲ ਹੀ ਪੂਰੇ ਮਾਮਲੇ ਦੀ ਜਾਂਚ ਰਿਪੋਰਟ ਪੁਲਿਸ ਕਮਿਸ਼ਨਰ ਨੂੰ ਸੌਂਪਣਗੇ।

 

ਸਿੱਖਾਂ ਨਾਲ ਕੀਤੇ ਗਏ ਮਾੜੇ ਰਵੱਈਏ ਕਾਰਨ ਸ਼੍ਰੋਮਣੀ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ।  ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਦੇਸ਼ ਵਿੱਚ ਸਿੱਖਾਂ ਨਾਲ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਸਿੱਖਾਂ ਨੇ ਇਸ ਦੇਸ਼ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ। ਸਿੱਖਾਂ ਨੇ ਹੀ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ। ਅੱਜ ਸਿੱਖਾਂ ਨਾਲ ਹੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਦੇਸ਼ ਵਿੱਚ ਸਿੱਖਾਂ ਨੂੰ ਅੱਜ ਅੱਤਵਾਦੀ ਜਾਂ ਖਾਲਿਸਤਾਨੀ ਕਿਹਾ ਜਾ ਰਿਹਾ ਹੈ ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਾਂਗਰਸ ਦੀ ਰਾਹ ਉਤੇ ਤੁਰ ਪਏ ਹਨ।

ਪਿਛਲੇ ਸਮੇਂ ਵਿੱਚ ਚਾਹੇ ਉਹ 84 ਨਵੰਬਰ ਹੋਵੇ ਤੇ ਚਾਹੇ ਉਹ ਮੌਜੂਦਾ ਸਮੇਂ ਦੀਆਂ ਸਰਕਾਰਾਂ ਹੋਣ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਕੀਤਾ ਗਿਆ ਹੈ। ਇਹ ਵਿਤਕਰਾ ਹੁਣ ਸਿਖ਼ਰ ਉਤੇ ਪਹੁੰਚ ਗਿ। ਦੇਸ਼ ਦੇ ਆਈਏਐਸ ਅਫਸਰ ਤੱਕ ਜੇ ਉਨ੍ਹਾਂ ਨੇ ਸਿਰ ਉਤੇ ਪੱਗ ਬੰਨ੍ਹਨੀ ਹੈ ਉਸ ਨੂੰ ਬੰਗਾਲ ਵਿੱਚ ਅੱਤਵਾਦੀ ਜਾਂ ਖਾਲਿਸਤਾਨੀ ਕਿਹਾ ਜਾਂਦਾ ਹੈ। ਜਿਹੜੇ ਸਿੱਖ ਨੌਜਵਾਨ ਨੇ ਵਿਸ਼ਵ ਕੱਪ ਜਤਾਇਆ ਉਸ ਨੂੰ ਜਦੋਂ ਜੇ ਕਿਤੇ ਕੈਚ ਛੱਡ ਦਿੱਤਾ ਤੇ ਉਹ ਨੂੰ ਪਾਕਿਸਤਾਨ ਖਾਲਿਸਤਾਨੀ ਕਿਹਾ ਜਾਂਦਾ।

ਇਹ ਦੇਸ਼ ਦਾ ਰਵੱਈਆ ਬਹੁਤ ਮਾੜਾ। ਸਿੱਖਾਂ ਨੇ ਇਸ ਭੁੱਖੇ ਦੇਸ਼ ਨੂੰ ਅੰਨ੍ਹ ਵੀ ਦਿੱਤਾ। ਹੈਰਾਨੀ ਵਾਲੀ ਗੱਲ ਹੈ ਕਿ ਸੱਤਾ ਉਤੇ ਬੈਠੇ ਲੋਕਾਂ ਨੂੰ ਸ਼ਾਇਦ ਇਹ ਚੀਜ਼ਾਂ ਵਿਖਾਈ ਨਹੀਂ ਦਿੰਦੀਆਂ। ਲਖੀਮਪੁਰ ਵਿੱਚ ਕੱਲ੍ਹ ਪਰਸੋਂ ਕੀ ਵਾਪਰਿਆ ਕਿ ਉੱਥੇ ਸਾਡੇ ਭਰਾ ਜਿਹੜੇ ਹਿੰਦੂ ਭਰਾ ਨੇ ਜਿਹੜੇ ਉਹ ਕਾਬੜ ਲੈ ਕੇ ਆ ਰਹੇ ਸੀ ਤੇ ਉਨ੍ਹਾਂ ਕਰਕੇ ਉੱਥੇ ਜਿਹੜੇ ਸਿੱਖ ਜਾ ਰਹੇ ਸੀ ਉਨ੍ਹਾਂ ਨੂੰ ਉਨ੍ਹਾਂ ਨੇ ਬਹੁਤ ਮਾੜਾ ਕਿਹਾ।

ਇਥੋਂ ਤੱਕ ਕਿ ਖਾਲਿਸਤਾਨੀ ਵੀ ਕਿਹਾ। ਇਹ ਬਹੁਤ ਮਾੜੀਆਂ ਗੱਲਾਂ ਹਨ। ਇਹ ਦੇਸ਼ ਲਈ ਖਤਰਾ ਬਣ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰੀਆਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਕਾਂਗਰਸ ਕਰਦੀ ਸੀ ਉਸ ਰਸਤੇ ਉਪਰ ਹੀ ਭਾਰਤੀ ਜਨਤਾ ਪਾਰਟੀ ਤੁਰ ਪਈ ਹੈ।

ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਲਈ ਵੱਡਾ ਨੋਟਿਸ ਲੈਣ ਜਾ ਰਹੀ ਹੈ ਅਤੇ ਸਿੱਖ ਅਵਾਮ ਨੂੰ ਇਸ ਗੱਲ ਲਈ ਲਾਮਬੰਦ ਕਰੇਗੀ। ਹਰ ਨਵੀਂ ਸਵੇਰ ਕਿਸੇ ਨਾ ਕਿਸੇ ਸਿੱਖ ਖਿਲਾਫ ਜਿਹੜਾ ਮਸਲਾ ਉੱਠਦਾ ਉਹ ਬਹੁਤ ਮਾੜਾ ਹੈ।

ਇਹ ਵੀ ਪੜ੍ਹੋ : Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਵੱਲੋਂ ਧਰਨਾ ਚੁੱਕਣ ਦੀ ਦਿੱਤੀ ਧਮਕੀ

Read More
{}{}