Home >>Punjab

Sheetal Angural: ਸ਼ੀਤਲ ਅੰਗੁਰਲ ਖੁਦ 'ਤੇ ਚੱਲ ਰਹੇ ਕੇਸਾਂ ਤੋਂ ਬਚਣ ਲਈ ਭਾਜਪਾ 'ਚ ਹੋਏ ਸ਼ਾਮਲ- ਸੂਤਰ

Sheetal Angural: ਸੂਤਰਾਂ ਮੁਤਾਬਿਕ ਜਾਣਕਾਰੀ ਇਹ ਵੀ ਸਹਾਮਣੇ ਆਈ ਹੈ ਕਿ ਜਦੋ ਸ਼ੀਤਲ ਅੰਗੁਰਾਲ ਦੇ ਕੇਸਾਂ ਬਾਰੇ ਕੋਈ ਹੱਲ ਨਹੀਂ ਹੋਇਆ ਤਾਂ ਉਨ੍ਹਾਂ ਨੇ ਪਾਰਟੀ ਦੇ ਆਗੂ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਮੇਰੇ ਕੇਸ ਬੰਦ ਕਰਵਾਓ ਨਹੀਂ ਤਾਂ ਪਾਰਟੀ ਛੱਡ ਦੇਵਾਂਗਾ।

Advertisement
Sheetal Angural: ਸ਼ੀਤਲ ਅੰਗੁਰਲ ਖੁਦ 'ਤੇ ਚੱਲ ਰਹੇ ਕੇਸਾਂ ਤੋਂ ਬਚਣ ਲਈ ਭਾਜਪਾ 'ਚ ਹੋਏ ਸ਼ਾਮਲ- ਸੂਤਰ
Stop
Manpreet Singh|Updated: Mar 28, 2024, 01:36 PM IST

Sheetal Angural: ਜਲੰਧਰ ਵੈਸਟ ਤੋਂ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਬੀਤੇ ਦਿਨ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਹਨ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਲੰਧਰ ਵਿੱਚ ਪ੍ਰਦਰਸ਼ਨ ਵੀ ਕੀਤਾ।

ਸੂਤਰਾਂ ਜਾਣਕਾਰੀ ਸਹਾਮਣੇ ਆ ਰਹੀ ਹੈ ਕਿ ਸ਼ੀਤਲ ਅੰਗੁਰਾਲ 'ਤੇ ਜੂਆ, ਨਸ਼ਾਖੋਰੀ ਅਤੇ ਸ਼ਰਾਬ ਤਸਕਰੀ ਵਰਗੇ ਕਈ ਅਪਰਾਧਿਕ ਮਾਮਲੇ ਚੱਲ ਰਹੇ ਹਨ। ਇਸ ਕੇਸਾਂ ਚੋਂ ਖੁੱਦ ਨੂੰ ਬਰੀ ਕਰਵਾਉਣ ਲਈ ਸ਼ੀਤਲ ਅੰਗੁਰਾਲ ਨੇ ਪੁਲਿਸ 'ਤੇ ਵੀ ਕਈ ਵਾਰ ਦਬਾਅ ਪਾਇਆ ਗਿਆ। ਉਨ੍ਹਾਂ ਦੇ ਦੇ ਖਿਲਾਫ ਚੱਲ ਰਹੇ ਮਾਮਲੇ ਬੰਦ ਕੀਤੇ ਜਾਣ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਉਨ੍ਹਾਂ ਨੇ ਵੱਡੇ ਅਫਸਰਾਂ ਦੇ ਖਿਲਾਫ ਵੀ ਦਬਾਅ ਵੀ ਪਾਇਆ।

ਸੂਤਰਾਂ ਮੁਤਾਬਿਕ ਜਾਣਕਾਰੀ ਇਹ ਵੀ ਸਹਾਮਣੇ ਆਈ ਹੈ ਕਿ ਜਦੋ ਸ਼ੀਤਲ ਅੰਗੁਰਾਲ ਦੇ ਕੇਸਾਂ ਬਾਰੇ ਕੋਈ ਹੱਲ ਨਹੀਂ ਹੋਇਆ ਤਾਂ ਉਨ੍ਹਾਂ ਨੇ ਪਾਰਟੀ ਦੇ ਆਗੂ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਮੇਰੇ ਕੇਸ ਬੰਦ ਕਰਵਾਓ ਨਹੀਂ ਤਾਂ ਪਾਰਟੀ ਛੱਡ ਦੇਵਾਂਗਾ।

27 ਮਾਰਚ ਨੂੰ ਬੀਜੇਪੀ ਵਿੱਚ ਹੋਏ ਸ਼ਾਮਿਲ

 ਕੱਲ੍ਹ ਸ਼ਾਮ ਨੂੰ (27 ਮਾਰਚ) ਨੂੰ ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਅਤੇ ਹਲਕਾ ਜਲੰਧਰ ਪੱਛਮੀ ਤੋਂ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਨਵੀਂ ਦਿੱਲੀ ਸਥਿਤ ਭਾਜਪਾ ਹੈਡਕੁਆਰਟਰ ਵਿਖ਼ੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਸ਼ੀਤਲ ਅੰਗੁਰਾਲ ਨੇ ਲਗਾਇਆ ਸੀ 'ਉਪਰੇਸ਼ਨ ਲੋਟਸ’ ਦਾ ਦੋਸ਼

ਸ਼ੀਤਲ ਅੰਗੁਰਾਲ ਨੇ ਹੀ ਆਮ ਆਦਮੀ ਪਾਰਟੀ ਵੱਲੋਂ ਭਾਜਪਾ 'ਤੇ ‘ਉਪਰੇਸ਼ਨ ਲੋਟਸ’ ਦਾ ਦੋਸ਼ ਲਗਾਉਣ ਵਾਲੇ ਮੋਹਰੀ ਵਿਧਾਇਕ ਸਨ। ਜਿਨ੍ਹਾਂ ਨੇ ਉਸ ਵੇਲੇ ਦੋਸ਼ ਲਗਾਏ ਸਨ, ਕਿ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਵੱਡੀ ਪੇਸ਼ਕਸ਼ ਕੀਤੀ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਡੀਜੀਪੀ ਨੂੰ ਪੰਜਾਬ ਨੂੰ ਇਸ ਸਬੰਧੀ ਸ਼ਿਕਾਇਤ ਵੀ ਦਿੱਤੀ ਸੀ। ਜਿਸ ਤੋਂ ਬਾਅਦ ਪਰਚਾ ਵੀ ਦਰਜ ਹੋਇਆ ਸੀ।

 

Read More
{}{}