Home >>Punjab

'ਨਾਟੂ ਨਾਟੂ' ਗੀਤ ਦੇ ਆਸਕਰ ਜਿੱਤਣ 'ਤੇ ਭਾਰਤੀ ਸਿੰਘ ਦੇ ਬੇਟੇ ਗੋਲਾ ਨੇ ਕੀਤਾ ਜ਼ਬਰਦਸਤ ਡਾਂਸ; ਵੀਡੀਓ ਹੋਈ ਵਾਇਰਲ!

Gola Dance On RRR Natu Natu: ਭਾਰਤੀ ਸਿੰਘ ਦਾ ਬੇਟਾ ਗੋਲਾ ਵੀ ਫ਼ਿਲਮ 'R R R'  ਦੇ ਗੀਤ 'ਨਾਟੂ ਨਾਟੂ' 'ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ ਜਿਸਦਾ ਵੀਡੀਓ ਭਾਰਤੀ ਸਿੰਘ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ ਜੋ ਕਿ ਬਹੁਤ ਪਿਆਰਾ ਹੈ।

Advertisement
'ਨਾਟੂ ਨਾਟੂ' ਗੀਤ ਦੇ ਆਸਕਰ ਜਿੱਤਣ 'ਤੇ ਭਾਰਤੀ ਸਿੰਘ ਦੇ ਬੇਟੇ ਗੋਲਾ ਨੇ ਕੀਤਾ ਜ਼ਬਰਦਸਤ ਡਾਂਸ; ਵੀਡੀਓ ਹੋਈ ਵਾਇਰਲ!
Stop
Riya Bawa|Updated: Mar 14, 2023, 03:09 PM IST

Gola Dance On RRR Natu Natu: ਬਲਾਕਬਸਟਰ ਫ਼ਿਲਮ 'RRR'  ਦੇ ਗੀਤ 'ਨਾਟੂ ਨਾਟੂ' (RRR Natu Natu) ਨੇ 13 ਮਾਰਚ ਨੂੰ ਐਵਾਰਡ ਜਿੱਤ ਕੇ ਹੈਰਾਨ ਕਰ ਦਿੱਤਾ। ਇਸ ਗੀਤ ਦੀ ਗੂੰਜ ਭਾਰਤ ਵਿੱਚ ਸੁਣਾਈ ਦੇ ਹੀ ਰਹੀ ਸੀ। ਹੁਣ ਇਹ ਵਿਦੇਸ਼ਾਂ ਵਿੱਚ ਵੀ ਖੂਬ ਪਸੰਦ ਕੀਤਾ ਗਿਆ ਅਤੇ ਆਸਕਰ ਐਵਾਰਡ ਦਾ ਵਿਜੇਤਾ ਹੋਇਆ। ਗੀਤ ਦੀ ਇਸ ਵੱਡੀ ਜਿੱਤ ਕਾਰਨ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ। ਹਰ ਕੋਈ ਇਸ ਗੀਤ ਨੂੰ (RRR Natu Natu) ਦੇਖ ਰਿਹਾ ਹੈ। 

ਦੱਸ ਦੇਈਏ ਕਿ ਕਾਮੇਡੀਅਨ ਕੁਈਨ ਭਾਰਤੀ ਸਿੰਘ ਦੇ ਬੇਟੇ ਗੋਲਾ ਨੇ ਵੀ (Gola Dance On RRR Natu Natu)ਇਸ ਗੀਤ ਦੀ ਧੁਨ 'ਤੇ ਖੂਬ ਡਾਂਸ ਕੀਤਾ ਹੈ ਜਿਸਦਾ ਵੀਡੀਓ ਭਾਰਤੀ ਸਿੰਘ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ ਜੋ ਕਿ ਬਹੁਤ ਪਿਆਰਾ ਹੈ।

ਭਾਰਤੀ ਸਿੰਘ (Bharti Singh) ਨੇ 3 ਅਪ੍ਰੈਲ 2022 ਨੂੰ ਪੁੱਤਰ ਗੋਲਾ ਨੂੰ ਜਨਮ ਦਿੱਤਾ ਸੀ। ਆਉਣ ਵਾਲੀ 3 ਤਾਰੀਖ ਨੂੰ ਗੋਲਾ ਇੱਕ ਸਾਲ ਦਾ ਹੋ ਜਾਵੇਗਾ। ਜਿਵੇਂ-ਜਿਵੇਂ ਇਹ ਵੱਡਾ ਹੋ ਰਿਹਾ ਹੈ, ਇਸਦੀ ਚੁਸਤੀ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਪ੍ਰਤੀ ਲੋਕਾਂ ਦਾ ਪਿਆਰ ਵੀ ਦੁੱਗਣਾ ਹੋ ਰਿਹਾ ਹੈ। ਹੁਣ ਜਦੋਂ ਜੂਨੀਅਰ ਐਨਟੀਆਰ ਅਤੇ ਰਾਮਚਰਨ ਦੇ 'ਨਾਟੂ ਨਾਟੂ' ਗੀਤ ਨੂੰ ਬੈਸਟ ਓਰੀਜਨਲ ਗੀਤ ਸ਼੍ਰੇਣੀ ਵਿੱਚ ਆਸਕਰ ਮਿਲਿਆ ਤਾਂ ਗੋਲਾ ਨੇ ਵੀ ਆਪਣੀ ਕਲਾ ਦਿਖਾਈ।

ਇਹ ਵੀ ਪੜ੍ਹੋ: ਪੁਲਵਾਮਾ ਹਮਲੇ 'ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਵਿਵਾਦਿਤ ਬਿਆਨ- 'ਚੋਣ ਜਿੱਤਣ ਲਈ ਕੀਤਾ ਗਿਆ ਇਹ ਹਮਲਾ'...

ਭਾਰਤੀ ਸਿੰਘ (Bharti Singh)ਨੇ ਗੋਲਾ ਦੇ ਇਸ ਵੀਡੀਓ ਦੇ ਬੈਕਗ੍ਰਾਉਂਡ ਵਿੱਚ ਨਾਟੂ ਨਾਟੂ ਗੀਤ ਲੱਗਾ ਦਿੱਤਾ ਹੈ। ਜਿਵੇਂ-ਜਿਵੇਂ ਧੁਨ ਤੇਜ਼ ਅਤੇ ਹੌਲੀ ਹੁੰਦੀ ਜਾ ਰਹੀ ਹੈ, ਗੋਲਾ ਦੇ ਹੱਥ-ਪੈਰ ਉਸ ਅਨੁਸਾਰ ਹਿੱਲ ਰਹੇ ਹਨ। ਅਜਿਹਾ ਲਗਦਾ ਹੈ ਕਿ ਉਹ ਇਸ (Gola Dance On RRR Natu Natu) ਗੀਤ 'ਤੇ ਨੱਚ ਰਿਹਾ ਹੈ ਜਦੋਂ ਕਿ ਅਜਿਹਾ ਨਹੀਂ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਨੇ ਲਿਖਿਆ- ਜਿਵੇਂ ਹੀ ਗੋਲੇ ਨੂੰ ਪਤਾ ਲੱਗਾ ਕਿ ਦ ਐਲੀਫੈਂਟ ਵਿਸਪਰਸ ਅਤੇ ਆਰਆਰਆਰ ਨੂੰ ਆਸਕਰ ਮਿਲਿਆ ਹੈ.. ਗੋਲਾ ਖੁਸ਼ ਹੋ ਗਿਆ ਹੈ।

ਗੋਲੇ ਦੀ ਇਸ (Gola Dance On RRR Natu Natu) ਵੀਡੀਓ ਨੂੰ ਦੇਖਣ ਤੋਂ ਬਾਅਦ ਰਾਜੀਵ ਅਦਤੀਆ, ਜ਼ਰੀਨ ਖਾਨ, ਕੇਨ ਫਰਨਸ, ਅਰਚਨਾ ਅਪਾਨਿਆ ਅਤੇ ਹੋਰ ਕਈ ਲੋਕਾਂ ਨੇ ਭਾਰਤੀ ਦੇ ਬੇਟੇ ਦੀ ਚੁਸਤੀ ਦਰੁਸਤੀ ਦੀ ਤਾਰੀਫ਼ ਕੀਤੀ ਹੈ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਵੀ ਅਲੱਗ ਅਲੱਗ ਰਿਐਕਸ਼ਨ ਦਿੱਤਾ। ਇੱਕ ਯੂਜ਼ਰ ਨੇ ਲਿਖਿਆ- ਉਹ ਸਿਰਫ਼ ਬੀਟ 'ਤੇ ਡਾਂਸ ਕਰ ਰਿਹਾ ਹੈ। ਇੱਕ ਨੇ ਲਿਖਿਆ- ਯਾਰ, ਉਹ ਇੰਨਾ ਪਿਆਰਾ ਕਿਉਂ ਹੈ? ਇੱਕ ਨੇ ਲਿਖਿਆ- ਵਾਹ ਗੋਲੇ। ਇੱਕ ਨੇ ਕਿਹਾ- ਮਾਸ਼ਾਅੱਲ੍ਹਾ ਹੁਸ਼ਿਆਰਤਾ ਬਹੁਤ ਜ਼ਿਆਦਾ ਹੈ।

Read More
{}{}