Home >>Punjab

PM ਮੋਦੀ ਨੇ ਵੰਡੇ 71 ਹਜ਼ਾਰ ਨਿਯੁਕਤੀ-ਪੱਤਰ ਤਾਂ ਕਾਂਗਰਸ ਨੇ ਮੰਗਿਆ 16 ਕਰੋੜ ਨੌਕਰੀਆਂ ਦਾ ਹਿਸਾਬ

ਕਾਂਗਰਸ ਨੇ 71 ਹਜ਼ਾਰ ਨੌਕਰੀਆਂ ਨੂੰ ਊਠ ਦੇ ਮੂੰਹ ’ਚ ਜੀਰਾ ਕਰਾਰ ਦਿੱਤਾ, ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਦੇਸ਼ ਦੇ ਸਰਕਾਰੀ ਵਿਭਾਗਾਂ ’ਚ ਹੁਣ ਵੀ 30 ਲੱਖ ਅਸਾਮੀਆਂ ਖ਼ਾਲੀ ਹਨ। 

Advertisement
PM ਮੋਦੀ ਨੇ ਵੰਡੇ 71 ਹਜ਼ਾਰ ਨਿਯੁਕਤੀ-ਪੱਤਰ ਤਾਂ ਕਾਂਗਰਸ ਨੇ ਮੰਗਿਆ 16 ਕਰੋੜ ਨੌਕਰੀਆਂ ਦਾ ਹਿਸਾਬ
Stop
Harmandeep Singh|Updated: Jan 20, 2023, 09:36 PM IST

71 Thousand Appointmen letters: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 71 ਹਜ਼ਾਰ ਨਿਯੁਕਤੀ-ਪੱਤਰ ਸੌਂਪੇ, ਹੁਣ ਨੌਕਰੀਆਂ ਦੇ ਮੁੱਦੇ ’ਤੇ ਵੀ ਵਿਰੋਧੀ ਧਿਰ ਕਾਂਗਰਸ ਨੇ PM ਮੋਦੀ ’ਤੇ ਨਿਸ਼ਾਨ ਸਾਧਿਆ ਹੈ। 

ਕਾਂਗਰਸ ਨੇ 71 ਹਜ਼ਾਰ ਨੌਕਰੀਆਂ ਨੂੰ ਊਠ ਦੇ ਮੂੰਹ ’ਚ ਜੀਰਾ ਕਰਾਰ ਦਿੱਤਾ। ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ (Mallikarjun Kharge) ਨੇ ਕਿਹਾ ਕਿ ਦੇਸ਼ ਦੇ ਸਰਕਾਰੀ ਵਿਭਾਗਾਂ ’ਚ ਹੁਣ ਵੀ 30 ਲੱਖ ਅਸਾਮੀਆਂ ਖ਼ਾਲੀ ਹਨ। 

ਇਸ ਦੇ ਨਾਲ ਹੀ ਉਨ੍ਹਾਂ ਹਰ ਸਾਲ 2 ਕਰੋੜ ਨੌਕਰੀਆਂ ਦੇਣ ਵਾਲੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਨੂੰ ਯਾਦ ਕਰਵਾਇਆ। ਉਨ੍ਹਾਂ ਕਿਹਾ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇ ਹਿਸਾਬ ਨਾਲ ਹੁਣ ਤੱਕ 16 ਕਰੋੜ ਨੌਕਰੀਆਂ ਬਣਦੀਆਂ ਹਨ। 

ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਉਨ੍ਹਾਂ 16 ਕਰੋੜ ਨੌਕਰੀਆਂ ਦਾ ਕੀ ਬਣਿਆ? 

ਉੱਧਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੁਜ਼ਗਾਰ ਮੇਲੇ (Rozgar Mela) ਦੇ ਆਯੋਜਨ ਮੌਕੇ 71 ਹਜ਼ਾਰ 426 ਨਿਯੁਕਤੀ-ਪੱਤਰ ਸੌਂਪੇ। ਇਸ ਮੌਕੇ ਪ੍ਰਧਾਨ ਮੰਤਰੀ (PM Narendra Modi) ਨੇ ਕਿਹਾ ਕਿ ਰੁਜ਼ਗਾਰ ਮੇਲੇ ਹੁਣ ਉਨ੍ਹਾਂ ਦੀ ਸਰਕਾਰ ਦੀ ਪਹਿਚਾਣ ਬਣ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਸਾਫ਼ ਕੀਤਾ ਕਿ ਭਰਤੀ ਪ੍ਰਕਿਰਿਆ ਪਾਰਦਰਸ਼ੀ ਅਤੇ ਬਿਨਾ ਰਿਸ਼ਵਤ ਦੇ ਹੋਈ ਹੈ। 

ਉਨ੍ਹਾਂ ਕਿਹਾ ਕਿ ਅੱਜ ਦਾ ਰੁਜ਼ਗਾਰ ਮੇਲਾ ਸਬੂਤ ਹੈ ਕਿ ਭਾਜਪਾ ਸਰਕਾਰ (BJP Government) ਜੋ ਸੰਕਲਪ ਲੈਂਦੀ ਹੈ, ਉਸਨੂੰ ਪੂਰਾ ਕਰਦੀ ਹੈ। ਇਸ ਮੌਕੇ PM ਮੋਦੀ ਨੇ ਸੰਬੋਧਨ ਦੌਰਾਨ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰੀ ਨੌਕਰੀਆਂ ਦੀ ਭਰਤੀ ਪ੍ਰਕਿਰਿਆ ਅਸਾਨ ਹੋ ਗਈ ਹੈ।

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ੰਰਸਿੰਗ ਰਾਹੀਂ ਆਯੋਜਿਤ ਰੁਜ਼ਗਾਰ ਮੇਲੇ ਦੌਰਾ ਦੱਸਿਆ ਕਿ ਪਿਛਲੇ ਸਾਲ 10 ਲੱਖ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਰੁਜ਼ਗਾਰ ਮੇਲਾ ਯੋਜਨਾ ਦੀ ਘੋਸ਼ਣਾ ਕੀਤੀ ਗਈ ਸੀ। ਉਨ੍ਹਾਂ ਕਿਹਾ ਜਲਦ ਹੀ ਵੱਖ-ਵੱਖ ਸੂਬਿਆਂ ’ਚ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ।  

ਅੱਜ ਦੇ ਰੁਜ਼ਗਾਰ ਮੇਲੇ  ਕੁੱਲ 45 ਮੰਤਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ’ਚ ਧਰਮੇਂਦਰ ਪ੍ਰਧਾਨ, ਪਿਯੂਸ਼ ਗੋਇਲ (Piyush Goyal) , ਹਰਦੀਪ ਪੁਰੀ, ਅਨੁਰਾਗ ਠਾਕੁਰ ਅਤੇ ਹੋਰਨਾਂ ਆਗੂ ਸ਼ਾਮਲ ਹੋਏ।

ਇਹ ਵੀ ਪੜ੍ਹੋ: ਕੀ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ PM ਮਨਮੋਹਨ ਸਿੰਘ ਜਾਂ ਨਾਰਸਿਮ੍ਹਾ ਰਾਓ ਨੂੰ ਦੱਸਿਆ ਫਰਜ਼ੀ: ਸਿਰਸਾ 

 

Read More
{}{}