Home >>Punjab

Robbery In Nawanshahr: ਨਵਾਂਸ਼ਹਿਰ 'ਚ ਲੁੱਟ ਤੋਂ ਬਾਅਦ ਨੌਜਵਾਨ ਦਾ ਕਤਲ, ਲਾਸ਼ ਨਹਿਰ 'ਚ ਸੁੱਟੀ

Robbery In Nawanshahr:   ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਮੈਂਬਰਾਂ ਨੇ ਦੱਸਿਆ ਹੈ ਕਿ ਰਾਜਨ ਸਿੰਘ ਉਮਰ 27 ਸਾਲਾਂ ਜੋ ਕਿ ਪਲੰਬਰ ਦਾ ਕੰਮ ਕਰਦਾ ਹੈ ਰੋਜ਼ਾਨਾ ਦੀ ਤਰ੍ਹਾਂ ਮਿਤੀ 06.09.23 ਨੂੰ ਘਰ ਤੋਂ ਪਲੰਬਰ ਦਾ ਕੰਮ ਕਰਨ ਲਈ ਪਿੰਡ ਗੜੀ ਕਾਨੂੰਗੋ ਚੱਲਾ ਗਿਆ ਜੋ ਵਾਪਸ ਘਰ ਨਹੀਂ ਆਇਆ ਜਦੋਂ ਉਹ ਆਪਣੇ ਲੜਕੇ ਦੀ ਭਾਲ ਕਰਨ ਲਈ ਪਿੰਡ ਰੱਕੜਾਂ ਬੇਟ ਪਹੁੰਚੇ।   

Advertisement
Robbery In Nawanshahr: ਨਵਾਂਸ਼ਹਿਰ 'ਚ ਲੁੱਟ ਤੋਂ ਬਾਅਦ ਨੌਜਵਾਨ ਦਾ ਕਤਲ, ਲਾਸ਼ ਨਹਿਰ 'ਚ ਸੁੱਟੀ
Stop
Zee News Desk|Updated: Sep 11, 2023, 08:01 AM IST

Robbery In Nawanshahr:  ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਵਿਖੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੇ ਲੁੱਟ ਖੋਹ ਕਰਕੇ ਇੱਕ ਵਿਅਕਤੀ ਨੂੰ ਨਹਿਰ ਵਿੱਚ ਸੁੱਟਿਆ। ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਮੈਂਬਰਾਂ ਨੇ ਦੱਸਿਆ ਹੈ ਕਿ ਰਾਜਨ ਸਿੰਘ ਉਮਰ 27 ਸਾਲਾਂ ਜੋ ਕਿ ਪਲੰਬਰ ਦਾ ਕੰਮ ਕਰਦਾ ਹੈ ਰੋਜ਼ਾਨਾ ਦੀ ਤਰ੍ਹਾਂ ਮਿਤੀ 06.09.23 ਨੂੰ ਘਰ ਤੋਂ ਪਲੰਬਰ ਦਾ ਕੰਮ ਕਰਨ ਲਈ ਪਿੰਡ ਗੜੀ ਕਾਨੂੰਗੋ ਚੱਲਾ ਗਿਆ ਜੋ ਵਾਪਸ ਘਰ ਨਹੀਂ ਆਇਆ ਜਦੋਂ ਉਹ ਆਪਣੇ ਲੜਕੇ ਦੀ ਭਾਲ ਕਰਨ ਲਈ ਪਿੰਡ ਰੱਕੜਾਂ ਬੇਟ ਪਹੁੰਚੇ। 

ਇਸ ਤੋਂ ਬਾਅਦ ਬੱਲਪ੍ਰੀਤ ਸਿੰਘ ਪ੍ਰੱਤਰ ਕੁਲਦੀਪ ਸਿੰਘ ਵਾਸੀ ਮਹਿਮੂਦਪੁਰ ਮੰਡਹਾਰ ਨੇ ਦੱਸਿਆ ਕਿ ਜਦੋਂ ਉਹ ਰੱਕੜਾਂ ਬੇਟ ਤੋਂ ਨਹਿਰੋਂ ਨਹਿਰ ਆਪਣੇ ਪਿੰਡ ਮਹਿਮੂਦਪੁਰ ਮੰਡਹਾਰ ਨੂੰ ਜਾ ਰਿਹਾ ਸੀ ਜਦੋਂ ਉਹ ਪੁੱਲ ਨਹਿਰ ਰੱਕੜਾਂ ਬੇਟ ਪਹੁੰਚਿਆ ਤਾਂ ਰਾਜਨ ਨਾਲ ਦੋ ਵਿਅਕਤੀ ਜਿਨ੍ਹਾਂ ਵਿੱਚ ਪੂਰਨ ਸਿੰਘ‌‌ ਪੁੱਤਰ ਰਘੂਨਾਥ ਵਾਸੀ ਰੱਕੜਾਂ ਬੇਟ ਅਤੇ ਦੂਜਾ ਹਰਦੀਪ ਸਿੰਘ ਪੁੱਤਰ ਮੇਹਰ ਦਾਸ ਵਾਸੀ ਰੱਕੜਾਂ ਬੇਟ ਸ਼ਰਾਬ ਪੀ ਕੇ ਲੜਾਈ ਝਗੜਾ ਕਰ ਰਹੇ ਸੀ। 

ਇਹ ਵੀ ਪੜ੍ਹੋ: Punjab News: ਡੇਰਾ ਬਾਬਾ ਨਾਨਕ ਦੇ ਇੱਕ ਪਿੰਡ 'ਚ ਮਕਾਨ ਦੀ ਛੱਤ ਡਿੱਗਣ ਨਾਲ 2 ਸਕੇ ਭਰਾ ਜ਼ਖ਼ਮੀ

ਇਸ ਦੌਰਾਨ ਕਹਿ ਰਹੇ ਸਨ ਕਿ ਰਾਜਨ ਨੂੰ ਨਹਿਰ ਵਿੱਚ ਸੁੱਟ ਦੇਣਾ ਅਤੇ ਉਸਦੇ ਦੇਖਦੇ ਹੀ ਦੇਖਦੇ ਉਨ੍ਹਾਂ ਨੇ ਰਾਜਨ ਨੂੰ ਨਹਿਰ ਵਿੱਚ ਸੁੱਟੇ ਕੇ ਬਲਾਚੌਰ ਵੱਲ‌ ਨੂੰ ਚੱਲੇ ਗਏ ਜਿਸ ਤੋਂ ਬਾਅਦ ਉਸਨੇ ਪਰਿਵਾਰ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਮੈਂਬਰਾਂ ਪਹੁੰਚੇ ਤੇ ਪੁਲਿਸ ਵੀ ਮੌਕੇ ਉੱਤੇ ਆਈ ਅਤੇ ਪਰਿਵਾਰ ਮੈਂਬਰਾਂ ਅਨੁਸਾਰ ਇਹ ਵਾਰਦਾਤ ਲੁੱਟ ਖੋਹ ਕਰਕੇ ਹੀ ਇਨ੍ਹਾਂ ਦੋਵਾਂ ਨੇ ਕੀਤੀ ਹੈ।

ਪੁਲਿਸ ਨੇ ਇਨ੍ਹਾਂ ਦੋਵਾਂ ਉੱਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਲਾਸ਼ ਦੀ ਭਾਲ ਲਈ ਗੋਤਾਖੋਰਾ ਅਤੇ ਜੇਸੀਬੀ ਦੀ ਮਦਦ ਨਾਲ ਭਾਲ ਕੀਤੀ ਜਾ ਰਹੀ ਹੈ। ਉੱਥੇ ਹੀ ਬਲਾਚੌਰ ਡਵੀਜ਼ਨ ਦੇ ਡੀਐਸਪੀ ਸ਼ਾਮ ਸੁੰਦਰ ਨੇ ਕਿਹਾ ਹੈ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ 307,34,IPC ਤਹਿਤ ਗ੍ਰਿਫਤਾਰ ਕੀਤਾ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪ੍ਰਲਿਸ ਰਿਮਾਂਡ ਲਿਆ ਜਾਵੇਗਾ ਅਤੇ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ।

(ਨਰਿੰਦਰ ਰੱਤੂ ਦੀ ਰਿਪੋਰਟ)

Read More
{}{}