Home >>Punjab

PSERC Secretary News: ਪੰਜਾਬ ਸਰਕਾਰ ਵੱਲੋਂ ਰਿਟਾਇਰ IAS ਅਫ਼ਸਰ ਕਰਨੈਲ ਸਿੰਘ PSERC ਦੇ ਸਕੱਤਰ ਨਿਯੁਕਤ

PSERC Secretary News: ਪੰਜਾਬ ਦੇ ਸਾਬਕਾ IAS ਅਫ਼ਸਰ ਕਰਨੈਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (PSERC) ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। 

Advertisement
 PSERC Secretary News: ਪੰਜਾਬ ਸਰਕਾਰ ਵੱਲੋਂ ਰਿਟਾਇਰ IAS ਅਫ਼ਸਰ ਕਰਨੈਲ ਸਿੰਘ PSERC ਦੇ ਸਕੱਤਰ ਨਿਯੁਕਤ
Stop
Ravinder Singh|Updated: Jul 15, 2024, 06:48 PM IST

PSERC Secretary News: ਪੰਜਾਬ ਦੇ ਸਾਬਕਾ IAS ਅਫ਼ਸਰ ਕਰਨੈਲ ਸਿੰਘ, ਜਿਨ੍ਹਾਂ ਨੇ ਹਾਲ ਹੀ ਵਿੱਚ ਸਵੈ-ਇੱਛਤ ਸੇਵਾਮੁਕਤੀ (ਵੀਆਰਐਸ) ਲਈ ਹੈ, ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (PSERC) ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਅਸਾਈਨਮੈਂਟ ਸ਼ੁਰੂ ਵਿੱਚ 3 ਸਾਲਾਂ ਲਈ ਹੈ, 5 ਸਾਲ ਤੱਕ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : WhatsApp Group Scam: ਚੰਡੀਗੜ੍ਹ 'ਚ ਦੋ ਲੋਕ ਹੋਏ ਸਾਈਬਰ ਅਪਰਾਧੀਆਂ ਦਾ ਸ਼ਿਕਾਰ; ਵਟਸਐਪ ਸਮੂਹ 'ਚ ਠੱਗੀ ਦੀ ਖੇਡ

ਜ਼ਿਕਰਯੋਗ ਹੈ ਕਿ 2015 ਬੈਚ ਦੇ ਆਈਏਐਸ ਅਧਿਕਾਰੀ ਕਰਨੈਲ ਸਿੰਘ ਨੇ 10 ਅਪ੍ਰੈਲ 2024 ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਸਵੈ-ਇੱਛਤ ਸੇਵਾਮੁਕਤੀ ਦੀ ਮੰਗ ਕੀਤੀ ਸੀ। ਇਸ ਸੇਵਾਮੁਕਤੀ ਨੂੰ ਪੰਜਾਬ ਸਰਕਾਰ ਨੇ ਪਿਛਲੇ ਹਫ਼ਤੇ ਸਵੀਕਾਰ ਕਰ ਲਿਆ ਸੀ।

ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਅਤੇ ਕਪੂਰਥਲਾ ਦੇ ਸਾਬਕਾ ਡੀਸੀ ਕਰਨੈਲ ਸਿੰਘ ਸੇਵਾਮੁਕਤ ਹੋ ਗਏ ਸਨ। 12 ਜੁਲਾਈ ਨੂੰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਵੀਆਰਐਸ ਅਰਜ਼ੀ ਪ੍ਰਵਾਨ ਕਰ ਲਈ ਸੀ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਕਰਨੈਲ ਸਿੰਘ ਦਾ ਪਰਿਵਾਰ ਅਤੇ ਰਿਸ਼ਤੇਦਾਰ ਕੈਨੇਡਾ ਵਿੱਚ ਰਹਿੰਦੇ ਹਨ। ਇਸ ਲਈ ਹੁਣ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਗੇ। ਉਨ੍ਹਾਂ ਨੇ ਦੱਸਿਆ ਸੀ ਕਿ ਜਦੋਂ ਉਹ ਡਿਊਟੀ 'ਤੇ ਸੀ ਤਾਂ ਐਕਸ-ਇੰਡੀਆ ਲੀਵ ਮੁਸ਼ਕਲ ਸੀ। ਹੁਣ ਉਨ੍ਹਾਂ ਕੋਲ ਸਮਾਂ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਸੀ ਕਿ ਉਹ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਚੁੱਕੇ ਹਨ। ਉਹ ਕਿਤਾਬਾਂ ਆਦਿ ਪੜ੍ਹਨ ਵਿੱਚ ਸਮਾਂ ਬਿਤਾਉਣਗੇ।

2015 ਬੈਚ ਦੇ ਆਈਏਐਸ ਅਧਿਕਾਰੀ ਕਰਨੈਲ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਆਪਣੇ ਅਹੁਦੇ ਤੋਂ ਵੀਆਰਐਸ ਲਈ ਅਰਜ਼ੀ ਦਿੱਤੀ ਸੀ। ਉਨ੍ਹਾਂ ਮੁੱਖ ਸਕੱਤਰ ਨੂੰ ਵੀ ਅਰਜ਼ੀ ਭੇਜੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵੀਆਰਐਸ ਲਈ ਅਪਲਾਈ ਕੀਤਾ ਤਾਂ ਉਸ ਨੇ 30 ਸਤੰਬਰ ਨੂੰ ਰਿਟਾਇਰ ਹੋਣਾ ਸੀ। ਕਰਨੈਲ ਸਿੰਘ ਦੀ ਨਿਯੁਕਤੀ ਸਾਬਕਾ ਮੁੱਖ ਸਕੱਤਰ ਵੀ ਕੇ ਜੰਜੂਆ ਨੇ ਕੀਤੀ ਸੀ। ਬਾਅਦ ਵਿਚ ਉਨ੍ਹਾਂ ਨੂੰ ਕਪੂਰਥਲਾ ਦਾ ਡੀ.ਸੀ.ਬਣਾਇਆ ਗਿਆ ਸੀ। ਫਿਰ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : Sukhbir Singh Badal: ਸੁਖਬੀਰ ਸਿੰਘ ਬਾਦਲ ਤੋਂ ਮੰਗਿਆ ਜਵਾਬ; ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਜਵਾਬ ਦੇਣ ਦੇ ਹੁਕਮ

Read More
{}{}