Home >>Punjab

JIO ਨੇ 11 ਸ਼ਹਿਰਾਂ ’ਚ ਸ਼ੁਰੂ ਕੀਤੀ 5G ਸੇਵਾ, ਗ੍ਰਾਹਕਾਂ ਨੂੰ ਮੁਫ਼ਤ ਡਾਟਾ ਤੇ ਤੇਜ਼ ਸਪੀਡ ਦਾ ਆਫ਼ਰ

ਜੀਓ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ, " ਸਾਨੂੰ 11 ਸ਼ਹਿਰਾਂ ’ਚ ਇੱਕੋਂ ਸਮੇਂ 5G ਸੇਵਾਵਾਂ ਸ਼ੂਰ ਕਰਨ ’ਤੇ ਮਾਣ ਹੈ। ਦੇਸ਼ ਦੇ 11 ਸ਼ਹਿਰਾਂ ’ਚ 5G ਦੀ ਸ਼ੁਰੂਆਤ ਨਾਲ ਲੱਖਾਂ ਉਪਭੋਗਤਾਵਾਂ ਨੂੰ ਲਾਭ ਮਿਲੇਗਾ। 

Advertisement
JIO ਨੇ 11 ਸ਼ਹਿਰਾਂ ’ਚ ਸ਼ੁਰੂ ਕੀਤੀ 5G ਸੇਵਾ, ਗ੍ਰਾਹਕਾਂ ਨੂੰ ਮੁਫ਼ਤ ਡਾਟਾ ਤੇ ਤੇਜ਼ ਸਪੀਡ ਦਾ ਆਫ਼ਰ
Stop
Zee Media Bureau|Updated: Dec 28, 2022, 08:52 PM IST

5G services in 11 cities: ਚੰਡੀਗੜ੍ਹ ਸਣੇ 6 ਸੂਬਿਆਂ ਦੇ 11 ਸ਼ਹਿਰਾਂ ’ਚ ਜੀਓ (JIO) ਨੇ ਸਭ ਤੋਂ ਵੱਡਾ  ਮਲਟੀ-ਸਟੇਟ (Multi State) ਰੋਲ ਆਊਟ ਕੀਤਾ ਹੈ। ਇਸ ਸਮੇਂ ਜੀਓ ਟਰੀਊ ਫ਼ਾਈਵ- G (JIO True 5G)ਨੈੱਟਵਰਕ ਨਾਲ ਜੁੜੇ ਜੀਓ ਉਪਭੋਗਤਾਵਾਂ ਨੂੰ 'ਜੀਓ ਵੈਲਕਮ ਆਫ਼ਰ' (JIO Welcome Offer) ਦੇ ਤਹਿਤ ਸੱਦਾ ਦਿੱਤਾ ਜਾਵੇਗਾ। 
ਜੀਓ ਯੂਜਰਜ਼ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ 1Gbps+ ਸਪੀਡ ਅਤੇ ਅਨਲਿਮਟਿਡ ਡਾਟਾ ਮਿਲੇਗਾ। 

ਇਸ ਉਦਘਾਟਨ ਸਮਾਰੋਹ ’ਚ ਜੀਓ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ, " ਸਾਨੂੰ 11 ਸ਼ਹਿਰਾਂ ’ਚ ਇੱਕੋਂ ਸਮੇਂ 5G ਸੇਵਾਵਾਂ ਸ਼ੂਰ ਕਰਨ ’ਤੇ ਮਾਣ ਹੈ। ਦੇਸ਼ ਦੇ 11 ਸ਼ਹਿਰਾਂ ’ਚ 5G ਦੀ ਸ਼ੁਰੂਆਤ ਨਾਲ ਲੱਖਾਂ ਉਪਭੋਗਤਾਵਾਂ ਨੂੰ ਲਾਭ ਮਿਲੇਗਾ। 

ਜਾਣੋ, JIO ਵਲੋਂ 5G ਸੇਵਾ ਸ਼ੁਰੂ ਕਰਨ ਮੌਕੇ ਕੀ-ਕੀ ਦਿੱਤਾ ਜਾ ਰਿਹਾ ਆਫ਼ਰ  

 

ਉਨ੍ਹਾਂ ਕਿਹਾ ਕਿ ਜੀਓ ਦੀਆਂ 5G ਸੇਵਾਵਾਂ ਦੀ ਸ਼ੁਰੂਆਤ ਨਾਲ ਨਾ ਸਿਰਫ਼ ਖੇਤਰ ਨੂੰ ਬਲਕਿ ਬਿਹਤਰੀਨ ਟੈਲੀਕਾਮ ਨੈੱਟਵਰਕ, ਈ-ਗਵਰਨੈਂਸ, ਸਿੱਖਿਆ ਆਟੋਮੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਗੇਮਿੰਗ, ਹੈਲਥ ਕੇਅਰ, ਐਗਰੀਕਲਚਰ, ਆਈ. ਟੀ. (IT) ਤੇ ਐੱਸ. ਐੱਮ. ਈ. (SME) ਆਦਿ ਖੇਤਰਾਂ ’ਚ ਵਿਕਾਸ ਦੇ ਨਵੇਂ ਦਰਵਾਜ਼ੇ ਖੁੱਲ੍ਹਣਗੇ। 

ਉਨ੍ਹਾਂ ਕਿਹਾ ਕਿ ਅਸੀਂ ਚੰਡੀਗੜ੍ਹ, ਪੰਜਾਬ, ਹਰਿਆਣਾ, ਕੇਰਲ, ਕਰਨਾਟਕ, ਮਹਾਂ-ਰਾਸ਼ਟਰ ਅਤੇ ਉੱਤਰਪ੍ਰਦੇਸ ਦੀਆਂ ਸਰਕਾਰਾਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਟੈਲੀਕਾਮ ਸੈਕਟਰ ਨੂੰ ਡਿਜੀਟਲ ਕਰਨ ਦੇ ਸਾਡੇ ਯਤਨਾਂ ਨੂੰ ਕਾਮਯਾਬ ਕਰਨ ਲਈ ਸਹਿਯੋਗ ਅਤੇ ਸਮਰਥਨ ਦਿੱਤਾ ਹੈ। 

ਇਸ ਮੌਕੇ ਟ੍ਰਾਈ ਸਿਟੀ ’ਚ 5G ਸੇਵਾਵਾਂ ਸ਼ੁਰੂ ਕਰਨ ਲਈ ਜੀਓ ਦੇ ਯਤਨਾ ਦੀ ਸ਼ਲਾਘਾ ਕਰਦਿਆਂ ਕਮਲ ਕੁਮਾਰ (ਸੀਨੀਅਰ ਡੀਡੀਜੀ, ਟਰਮ ਸੈੱਲ, ਟੈਲੀਕਾਮ ਵਿਭਾਗ) ਪੰਜਾਬ ਨੇ ਕਿਹਾ ਕਿ, " 5G ਸੇਵਾਵਾਂ ਖੇਤਰ ’ਚ ਹਰ ਨਾਗਰਿਕ ਨੂੰ ਤੇਜ਼ੀ ਨਾਲ ਲਾਭ ਪ੍ਰਦਾਨ ਕਰਨਗੀਆਂ, ਇਸ ਦੇ ਸਹਿਯੋਗ ਨਾਲ ਖੇਤਰ ਤੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ’ਚ ਮਦਦ ਕਰਨਗੀਆਂ, ਕਾਰ ਅਤੇ ਆਮ ਲੋਕਾਂ ’ਚ ਤਾਲਮੇਲ ਨੂੰ ਵਧਾਉਣਗੀਆਂ।

ਉਨ੍ਹਾਂ ਕਿਹਾ ਕਿ ਅਸੀਂ ਖੇਤਰ ਦੀ ਸਾਰੇ ਆਪ੍ਰੇਟਰਾਂ ਨੂੰ ਉਨ੍ਹਾਂ ਦੀਆਂ 5G ਰੋਲ-ਆਊਟ ਯੋਜਨਾਵਾਂ ਨੂੰ ਪੂਰਾ ਕਰਨ ’ਚ ਆਪਣਾ ਪੂਰਾ ਸਹਿਯੋਗ ਜਾਰੀ ਰੱਖਾਂਗੇ।

ਇਹ ਵੀ ਪੜ੍ਹੋ: ਸ਼ਿਮਲਾ ਤੋਂ ਨੌਕਰੀ ਦੀ ਭਾਲ ’ਚ ਆਈ ਕੁੜੀ ਨਾਲ ਚੰਡੀਗੜ੍ਹ ’ਚ 4 ਦਿਨਾਂ ਤੱਕ ਗੈਂਗਰੇਪ 

 

Read More
{}{}