Home >>Punjab

Kisan Andolan 2.0: ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਾਰਨ ਲਿਆ ਗਿਆ ਫੈਸਲਾ

Kisan Andolan 2.0: ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਡੀਐਮਆਰਸੀ ਨੇ ਵੀ ਵੱਡਾ ਫੈਸਲਾ ਲਿਆ ਹੈ। ਪਟੇਲ ਚੌਕ, ਕੇਂਦਰੀ ਸਕੱਤਰੇਤ, ਰਾਜੀਵ ਚੌਕ ਉਦਯੋਗ ਭਵਨ, ਮੰਡੀ ਹਾਊਸ, ਬਾਰਾਖੰਬਾ ਰੋਡ, ਜਨਪਥ, ਖਾਨ ਬਾਜ਼ਾਰ ਸਮੇਤ 9 ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ।

Advertisement
Kisan Andolan 2.0: ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਾਰਨ ਲਿਆ ਗਿਆ ਫੈਸਲਾ
Stop
Manpreet Singh|Updated: Feb 13, 2024, 04:54 PM IST

Red Fort News: ਦਿੱਲੀ ਵੱਲ ਕਿਸਾਨਾਂ ਦੇ ਮਾਰਚ ਕਾਰਨ ਲਾਲ ਕਿਲੇ ਨੂੰ ਆਮ ਲੋਕਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਸੁਰੱਖਿਆ ਕਾਰਨਾਂ ਕਰਕੇ ਲਾਲ ਕਿਲੇ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲਾਲ ਕਿਲੇ ਦੇ ਮੁੱਖ ਗੇਟ 'ਤੇ ਬੈਰੀਕੇਡਿੰਗ ਦੀਆਂ ਕਈ ਲੇਅਰ ਲਗਾਈਆਂ ਗਈਆਂ ਹਨ। ਲਾਲ ਕਿਲੇ ਦੇ ਗੇਟ 'ਤੇ ਬੱਸਾਂ ਅਤੇ ਟਰੱਕ ਖੜ੍ਹੇ ਕੀਤੇ ਗਏ ਹਨ ਤਾਂ ਜੋ ਕੋਈ ਵੀ ਵਾਹਨ ਅੰਦਰ ਨਾ ਜਾ ਸਕੇ। ਇਸ ਬਾਰੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਫਿਲਹਾਲ ਲਾਲ ਕਿਲਾ ਕਦੋਂ ਮੁੜ ਤੋਂ ਲੋਕਾਂ ਲਈ ਖੋਲ੍ਹਿਆ ਜਾਵੇਗਾ ਇਸ ਬਾਬਤ ਜਾਣਕਾਰੀ ਦਿੱਲੀ ਪ੍ਰਸ਼ਾਸਨ ਵੱਲੋਂ ਹੀ ਦਿੱਤੀ ਜਾਵੇਗੀ।

ਪਿਛਲੇ ਕਿਸਾਨ ਅੰਦੋਲਨ ਦੌਰਾਨ ਬਹੁਤ ਸਾਰੇ ਕਿਸਾਨ ਟਰੈਕਟਰ ਲੈ ਕੇ ਲਾਲ ਕਿਲੇ ਅੰਦਰ ਦਾਖ਼ਲ ਹੋਏ ਸਨ। ਨਾਲ ਹੀ, ਜਿਸ ਥਾਂ 'ਤੇ ਤਿਰੰਗਾ ਲਹਿਰਾਇਆ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਉੱਥੇ ਚੜ੍ਹ ਕੇ ਝੰਡਾ ਲਹਿਰਾਇਆ ਸੀ। ਇਸ ਤੋਂ ਬਾਅਦ ਸਥਿਤੀ ਕਾਫੀ ਤਣਾਅਪੂਰਨ ਹੋ ਗਈ। ਇਸ ਤੋਂ ਬਾਅਦ ਅੱਜ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਲਾਲ ਕਿਲੇ ਅੰਦਰ ਆਮ ਲੋਕਾਂ ਦੇ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤੀ ਹੈ। 

ਮੈਟਰੋ ਸਟੇਸ਼ਨ ਵੀ ਕੀਤੇ ਬੰਦ

ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਡੀਐਮਆਰਸੀ ਨੇ ਵੀ ਵੱਡਾ ਫੈਸਲਾ ਲਿਆ ਹੈ। ਪਟੇਲ ਚੌਕ, ਕੇਂਦਰੀ ਸਕੱਤਰੇਤ, ਰਾਜੀਵ ਚੌਕ ਉਦਯੋਗ ਭਵਨ, ਮੰਡੀ ਹਾਊਸ, ਬਾਰਾਖੰਬਾ ਰੋਡ, ਜਨਪਥ, ਖਾਨ ਬਾਜ਼ਾਰ ਸਮੇਤ 9 ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਸਟੇਸ਼ਨਾਂ ਦੇ ਬਾਹਰ ਪੁਲਿਸ ਬਲ ਵੀ ਤਾਇਨਾਤ ਕਰ ਦਿੱਤਾ ਹੈ।

ਕਿਸਾਨਾ ਦਾ ਦਿੱਲੀ ਕੂਚ 

ਕਿਸਾਨ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਦੇ ਖਿਲਾਫ ਲਗਾਤਾਰ ਡਟੇ ਹੋਏ ਹਨ। ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ ਜਿਸ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਪੰਜਾਬ-ਹਰਿਆਣ ਹੱਦਾਂ ਨੂੰ ਬੰਦ ਕਰ ਦਿੱਤਾ ਸੀ ਤਾਂ ਜੋ ਕਿਸਾਨ ਹਰਿਆਣਾ ਵਿੱਚ ਐਟਰ ਹੋਕੇ ਦਿੱਲੀ ਤੱਕ ਪਹੁੰਚ ਨਾ ਕਰ ਸਕਣ। ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵੱਲੋਂ ਲਗਾਤਾਰ ਹੰਝੂ ਗੈਸ ਦੇ ਗੋਲੇ ਅਤੇ ਵਾਟਰ ਕੈਨਨ ਦਾ ਇਸਤੇਮਾਲ ਕਰਕੇ ਕਿਸਾਨਾਂ ਨੂੰ ਪਿੱਛੇ ਹਟਾਉਣ ਲਈ ਡਟੀ ਹੋਈ ਹੈ।

 

Read More
{}{}