Home >>Punjab

Ravneet Bittu: ਰਵਨੀਤ ਬਿੱਟੂ ਨੇ ਖਾਲੀ ਕੀਤੀ ਸਰਕਾਰੀ ਕੋਠੀ, ਪਾਰਟੀ ਦਫ਼ਤਰ 'ਚ ਲਾਏ ਡੇਰੇ

Ravneet Bittu: ਰਵਨੀਤ ਸਿੰਘ ਬਿੱਟੂ ਨੇ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਕਦਰ ਘਟੀਆਂ ਹਰਕਤਾਂ 'ਤੇ ਉਤਰ ਆਈ ਹੈ,ਦੇਰ ਰਾਤ ਭਾਜਪਾ ਦਫ਼ਤਰ ਦੀ ਲਾਈਟ ਹੀ ਬੰਦ ਕਰਤੀ।

Advertisement
Ravneet Bittu: ਰਵਨੀਤ ਬਿੱਟੂ ਨੇ ਖਾਲੀ ਕੀਤੀ ਸਰਕਾਰੀ ਕੋਠੀ, ਪਾਰਟੀ ਦਫ਼ਤਰ 'ਚ ਲਾਏ ਡੇਰੇ
Stop
Manpreet Singh|Updated: May 11, 2024, 02:18 PM IST

Ravneet Bittu: ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਸਰਕਾਰੀ ਕੋਠੀ ਖਾਲੀ ਕਰ ਦਿੱਤੀ। ਉਨ੍ਹਾਂ ਆਪਣਾ ਸਾਰਾ ਸਮਾਨ ਚੁੱਕ ਕੇ ਆਪਣੇ ਸੁਰੱਖਿਆ ਕਰਮਚਾਰੀਆਂ ਸਮੇਤ ਭਾਜਪਾ ਦਫ਼ਤਰ ਪਹੁੰਚ ਗਏ। ਜਿੱਥੇ ਉਨ੍ਹਾਂ ਨੇ ਸਾਰੀ ਜ਼ਮੀਨ 'ਤੇ ਸੌਂ ਕੇ ਕੱਟੀ। ਇਸ ਤੋਂ ਬਾਅਦ ਬਿੱਟੂ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਇਸ ਕਦਰ ਘਟੀਆਂ ਹਰਕਤਾਂ 'ਤੇ ਉਤਰ ਆਈ ਹੈ ਕਿ ਦੇਰ ਰਾਤ ਭਾਜਪਾ ਦਫ਼ਤਰ ਦੀ ਲਾਈਟ ਹੀ ਬੰਦ ਕਰਤੀ।

ਪੂਰਾ ਮਾਮਲਾ ਕੀ ਹੈ ਆਓ ਜਾਣਦੇ ਹਾਂ।

ਦਰਅਸਲ ਰਵਨੀਤ ਸਿੰਘ ਬਿੱਟੂ ਨੇ ਬੀਤੇ ਦਿਨ ਆਪਣਾ ਨਾਜ਼ਦਗੀ ਪੱਤਰ ਭਰਨਾ ਸੀ, ਪਰ ਉਨ੍ਹਾਂ ਨੂੰ ਨਾਮਜ਼ਦਗੀ ਕਾਫੀ ਕੁੱਝ ਕਰਨਾ ਪਿਆ। ਹੋਇਆ ਇੰਝ ਕਿ ਬਿੱਟੂ ਪਿਛਲੇ ਦਸ ਸਾਲਾਂ ਤੋਂ ਰੋਜ਼ ਗਾਰਡਨ ਸਥਿਤ ਸਰਕਾਰੀ ਘਰ ਵਿੱਚ ਰਹੇ ਹਨ। ਨਗਰ ਨਿਗਮ ਨੇ ਵੀਰਵਾਰ ਅੱਧੀ ਰਾਤ 12.15 ਵਜੇ ਬਿੱਟੂ ਨੂੰ ਉਨ੍ਹਾਂ ਦੇ ਮਕਾਨ ਲਈ ਇੱਕ ਕਰੋੜ 84 ਲੱਖ ਰੁਪਏ ਤੋਂ ਵੱਧ ਦੇ ਕਿਰਾਏ ਦਾ ਨੋਟਿਸ ਭੇਜ ਦਿੱਤਾ।

ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਖੜ੍ਹੇ ਪੈਰ ਐਨੇ ਜ਼ਿਆਦਾ ਪੈਸੇ ਦਾ ਪ੍ਰਬੰਧ ਕਰਨਾ ਪਿਆ। ਜਿਸ ਲਈ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਜੱਦੀ ਜਾਇਦਾਦ ਜੋ ਕਿ ਉਹਨਾਂ ਦੇ ਦਾਦੇ ਕੋਲੋਂ ਮਿਲੀ ਸੀ ਉਸ ਨੂੰ ਗਹਿਣੇ ਕਰਕੇ ਅਤੇ ਕੁਝ ਪੈਸੇ ਆਪਣੇ ਦੋਸਤਾਂ ਤੋਂ ਲੈ ਕੇ ਜਮ੍ਹਾਂ ਕਰਵਾਏ। ਜਿਸ ਤੋਂ ਬਾਅਦ ਬਿੱਟੂ ਨੂੰ ਨਗਰ ਨਿਗਮ ਨੇੇ No Due Certificate ਦਿੱਤਾ ਫਿਰ ਜਾ ਕੇ ਰਵਨੀਤ ਸਿੰਘ ਬਿੱਟੂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।

ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ 'ਤੇ ਸਰਕਾਰੀ ਕੋਠੀ 'ਚ ਗੈਰਕਾਨੂੰਨੀ ਤੌਰ 'ਤੇ ਰਹਿਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਜਦੋਂ ਕਿ ਸਰਕਾਰ ਦੀ ਮਨਜ਼ੂਰੀ ਤੋਂ ਬਿਨ੍ਹਾਂ ਕੋਈ ਸਰਕਾਰੀ ਘਰ ਵਿਚ ਕਿਵੇਂ ਰਹਿ ਸਕਦਾ ਹੈ? ਬਿੱਟੂ ਕਿਹਾ ਨੇ ਉਹਨਾਂ ਨੂੰ ਇਹ ਕੋਠੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਅਲੋਟ ਕੀਤੀ ਗਈ ਸੀ ਤੇ ਹੁਣ ਆਖਦੇ ਨੇ ਇਸ ਕੋਠੀ ਵਿੱਚ ਬਿਨਾਂ ਕਿਸੇ ਦੀ ਇਜਾਜ਼ਤ ਤੋਂ ਉਹ ਰਹਿ ਰਿਹਾ ਸੀ।

ਪੰਜਾਬ ਵਿੱਚ 3 ਸਰਕਾਰਾਂ ਬਦਲੀਆਂ, ਕਾਂਗਰਸ, ਅਕਾਲੀ ਅਤੇ ਆਪ। ਅੱਜ ਤੱਕ ਉਸ ਨੂੰ ਕਿਸੇ ਨੇ ਨੋਟਿਸ ਨਹੀਂ ਦਿੱਤਾ ਕਿ ਉਹ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਹੈ। ਹੁਣ ਉਸ ਦੀ ਨਾਮਜ਼ਦਗੀ ਰੱਦ ਕਰਵਾਉਣ ਦੀ ਸਾਜ਼ਿਸ਼ ਤਹਿਤ ਉਸ ਨੂੰ 2 ਕਰੋੜ ਰੁਪਏ ਦਾ ਨੋਟਿਸ ਸੌਂਪਿਆ ਗਿਆ, ਜੋ ਕਿ ਸਰਾਸਰ ਧੱਕੇਸ਼ਾਹੀ ਹੈ।

 

Read More
{}{}