Home >>Punjab

ਕਾਂਗਰਸ ਵਲੋਂ ਬਲਾਤਕਾਰ ਪੀੜਤ ਭੈਣਾਂ ਦੇ ਪਰਿਵਾਰ ਨੂੰ ਮਦਦ ਲਈ ਦਿੱਤਾ ਚੈੱਕ Bounce, ਸਿਆਸੀ ਗਲਿਆਰਿਆਂ ’ਚ ਛਿੜੀ ਚਰਚਾ!

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਿੰਡ ਤਮੋਲੀਪੁਰ ’ਚ ਦੋ ਨਾਬਾਲਗ ਦਲਿਤ ਭੈਣਾਂ ਦੀਆਂ ਲਾਸ਼ਾਂ ਦਰਖ਼ਤ ਨਾਲ ਲਟਕਦੀਆਂ ਮਿਲੀਆਂ ਸਨ। ਘਟਨਾ ਤੋਂ ਤੁਰੰਤ ਬਾਅਦ ਯੂਪੀ ਸਰਕਾਰ ਨੇ ਫ਼ੌਰੀ ਕਾਰਵਾਈ ਕਰਦਿਆਂ ਸਾਰੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।  ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਪਾਰਟੀਆਂ ਕਾਂਗਰਸ, ਸਪਾ ਅਤੇ ਬਸਪਾ ਦ

Advertisement
ਕਾਂਗਰਸ ਵਲੋਂ ਬਲਾਤਕਾਰ ਪੀੜਤ ਭੈਣਾਂ ਦੇ ਪਰਿਵਾਰ ਨੂੰ ਮਦਦ ਲਈ ਦਿੱਤਾ ਚੈੱਕ Bounce, ਸਿਆਸੀ ਗਲਿਆਰਿਆਂ ’ਚ ਛਿੜੀ ਚਰਚਾ!
Stop
Zee Media Bureau|Updated: Nov 25, 2022, 12:52 PM IST

Lakhimpur Kheri New: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਿੰਡ ਤਮੋਲੀਪੁਰ ’ਚ ਦੋ ਨਾਬਾਲਗ ਦਲਿਤ ਭੈਣਾਂ ਦੀਆਂ ਲਾਸ਼ਾਂ ਦਰਖ਼ਤ ਨਾਲ ਲਟਕਦੀਆਂ ਮਿਲੀਆਂ ਸਨ। ਘਟਨਾ ਤੋਂ ਤੁਰੰਤ ਬਾਅਦ ਯੂਪੀ ਸਰਕਾਰ ਨੇ ਫ਼ੌਰੀ ਕਾਰਵਾਈ ਕਰਦਿਆਂ ਸਾਰੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਪਾਰਟੀਆਂ ਕਾਂਗਰਸ, ਸਪਾ ਅਤੇ ਬਸਪਾ ਦੇ ਆਗੂ ਵੀ ਪੀੜਤ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਹੁੰਚੇ ਸਨ। ਇਸ ਦੌਰਾਨ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਵਜੋਂ ਕਾਂਗਰਸ ਪਾਰਟੀ ਦੁਆਰਾ 1-1 ਲੱਖ ਰੁਪਏ ਦੇ 2 ਚੈੱਕ ਅਤੇ ਨਵਨਿਰਮਾਣ ਸੈਨਾ ਵਲੋਂ 1 ਲੱਖ ਦਾ ਚੈੱਕ ਸੌਂਪਿਆ ਗਿਆ ਸੀ। ਪਰ ਹੁਣ ਬੈਂਕ ਵਲੋਂ ਜਾਣਕਾਰੀ ਦਿੱਤੀ ਗਈ ਕਿ ਦੋਹਾਂ ਚੈੱਕਾਂ ’ਚੋਂ 1 ਚੈੱਕ ਦਸਤਖ਼ਤ ਨਾ ਮਿਲਣ ਕਾਰਨ ਬਾਊਂਸ ਹੋ ਗਿਆ ਹੈ। 

ਚੈੱਕ ਬਾਊਂਸ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਕਾਫ਼ੀ ਆਹਤ ਨਜ਼ਰ ਆ ਰਿਹਾ ਹੈ ਅਤੇ ਰਾਜਨੀਤਿਕ ਧਿਰਾਂ ’ਤੇ ਸਿਆਸੀ ਰੋਟੀਆਂ ਸੇਕਣ ਦਾ ਦੋਸ਼ ਲਗਾ ਰਿਹਾ ਹੈ। ਪੀੜਤ ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਹੀ ਮਾਇਨੇ ’ਚ ਮਦਦ ਕੀਤੀ ਜਾਣੀ ਚਾਹੀਦੀ ਸੀ ਨਾ ਕਿ ਵਿਖਾਵੇ ਲਈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਮਜ਼ਾਕ ਕਰਕੇ ਦੋਹਾਂ ਧੀਆਂ ਦੀ ਆਤਮਾ ਨੂੰ ਠੇਸ ਪਹੁੰਚਾਈ ਹੈ। 

ਇੱਥੇ ਦੱਸਣਾ ਬਣਦਾ ਹੈ ਕਿ ਜਦੋਂ ਪਰਿਵਾਰ ਨੂੰ ਆਰਥਿਕ ਮਦਦ ਲਈ ਚੈੱਕ ਸੌਂਪੇ ਗਏ ਤਾਂ ਉਸ ਮੌਕੇ ਬਕਾਇਦਾ ਤਸਵੀਰਾਂ ਵੀ ਖਿੱਚਵਾਈਆਂ ਗਈਆਂ। ਇਨ੍ਹਾਂ ਤਸਵੀਰਾਂ ’ਚ ਕਾਂਗਰਸੀ ਵਿਧਾਇਕ ਵਰਿੰਦਰ ਕੁਮਾਰ ਚੌਧਰੀ ਅਤੇ ਯੂਪੀ ਨਵਨਿਰਮਾਣ ਸੈਨਾ ਦੇ ਪ੍ਰਧਾਨ ਅਮਿਤ ਜਾਨੀ ਪੀੜਤ ਪਰਿਵਾਰ ਨੂੰ ਸੌਂਪਦੇ ਦਿਖਾਈ ਦੇ ਰਹੇ ਹਨ। 

ਇਸ ਤੋਂ ਇਲਾਵਾ ਸੂਬਾ ਸਰਕਾਰ ਦੁਆਰਾ ਪਰਿਵਾਰ 25 ਲੱਖ ਰੁਪਏ ਮੁਆਵਜ਼ਾ, ਇੱਕ ਮਕਾਨ ਅਤੇ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਅਧਿਕਾਰੀਆਂ ਨੇ ਫਾਸਟ ਟਰੈਕ ਅਦਾਲਤ ’ਚ ਸੁਣਵਾਈ ਦੌਰਾਨ ਲਿਖਤੀ ਭਰੋਸਾ ਦਿੱਤਾ ਸੀ। ਜਿਸਦੇ ਮੁਤਾਬਕ ਉਨ੍ਹਾਂ ਨੂੰ 16 ਲੱਖ ਰੁਪਏ 16 ਸਿਤੰਬਰ ਤੱਕ ਦਿੱਤੇ ਜਾਣੇ ਸਨ, ਜੋ ਹਾਲ ਦੀ ਘੜੀ ਪ੍ਰਾਪਤ ਨਹੀਂ ਹੋਏ ਹਨ।  

 

Read More
{}{}