Home >>Punjab

Ram Mandir Ayodhya Live Telecast: ਸ੍ਰੀ ਰਾਮ ਦੇ ਸਵਾਗਤ ਲਈ ਤਿਆਰ ਪੰਜਾਬ! ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਸਕਰੀਨਾਂ ਤੇ LEDs 'ਤੇ ਚੱਲੇਗਾ ਲਾਈਵ

Ram Mandir Ayodhya Live Telecast: ਪੰਜਾਬ  ਵਿੱਚ ਰਾਮ ਮੰਦਰ ਸਮਾਗਮ ਨੂੰ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਵੱਡੀ ਸਕਰੀਨਾਂ 'ਤੇ ਕੀਤਾ ਜਾਵੇਗਾ। ਲੋਕਾਂ ਨੇ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਉਥੇ ਇਕ ਕੁਇੰਟਲ ਲੱਡੂ ਵੰਡੇ ਜਾਣਗੇ। ਇੱਥੇ 21 ਲੱਖ ਦੀਵੇ ਜਗਾਏ ਜਾਣਗੇ।  

Advertisement
Ram Mandir Ayodhya Live Telecast: ਸ੍ਰੀ ਰਾਮ ਦੇ ਸਵਾਗਤ ਲਈ ਤਿਆਰ ਪੰਜਾਬ! ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਸਕਰੀਨਾਂ ਤੇ LEDs 'ਤੇ ਚੱਲੇਗਾ ਲਾਈਵ
Stop
Riya Bawa|Updated: Jan 22, 2024, 08:05 AM IST

Ram Mandir Ayodhya Live Telecast: ਅੱਜ 22 ਜਨਵਰੀ ਨੂੰ ਅਯੁੱਧਿਆ 'ਚ ਹੋਣ ਵਾਲੇ ਭਗਵਾਨ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਲੈ ਕੇ ਅਯੁੱਧਿਆ 'ਚ ਹੀ ਨਹੀ ਪੰਜਾਬ 'ਚ ਵੀ ਉਤਸ਼ਾਹ ਦੀ ਲਹਿਰ ਹੈ। ਪੰਜਾਬ ਦੇ ਸ਼ਹਿਰਾਂ 'ਚ ਵੱਖ-ਵੱਖ ਥਾਵਾਂ 'ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਸ਼ਹਿਰ ਦੀਆਂ ਇਮਾਰਤਾਂ ਅਤੇ ਘਰਾਂ ਨੂੰ ਆਕਰਸ਼ਕ ਲਾਈਟਾਂ ਨਾਲ ਜਗਮਗਾਇਆ ਗਿਆ ਹੈ। ਅੱਜ ਪੂਰੇ ਪੰਜਾਬ ਵਿੱਚ ਹਜ਼ਾਰਾਂ ਸਕਰੀਨਾਂ ਲਗਾਈਆਂ ਜਾ ਰਹੀਆਂ ਹਨ, ਜਿੱਥੇ ਸ਼ਰਧਾਲੂ ਪ੍ਰਾਣ ਪ੍ਰਤਿਸ਼ਠਾ ਦੇ ਸਮੁੱਚੇ ਪ੍ਰੋਗਰਾਮ ਨੂੰ ਲਾਈਵ ਦੇਖ ਸਕਣਗੇ। ਜਿਵੇਂ ਹੀ ਰਾਤ ਪੈਂਦੀ ਹੈ, ਪੰਜਾਬ ਭਰ ਦੇ ਮੰਦਰਾਂ ਅਤੇ ਘਰਾਂ ਵਿੱਚ ਦੀਵੇ ਜਗਾਏ ਜਾਣਗੇ ਅਤੇ ਆਤਿਸ਼ਬਾਜ਼ੀ ਕੀਤੀ ਜਾਵੇਗੀ।

ਹਾਲ ਹੀ ਵਿੱਚ ਸ਼੍ਰੀ ਰਾਮ ਲਾਲਾ ਦੇ ਸਵਾਗਤ ਲਈ ਪੂਰੇ ਪੰਜਾਬ ਵਿੱਚ ਸੋਭਾ ਯਾਤਰਾ ਅਤੇ ਪੈਦਲ ਯਾਤਰਾ ਕੱਢੀ ਗਈ ਸੀ। ਅੱਜ ਸਵੇਰ ਤੋਂ ਹੀ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਹਾਲਾਂਕਿ ਅੱਜ ਪੰਜਾਬ ਵਿੱਚ ਸਰਕਾਰ ਵੱਲੋਂ ਜਨਤਕ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਮਾਨਤਾ ਪ੍ਰਾਪਤ ਸਕੂਲ ਐਸੋਸੀਏਸ਼ਨ ਨੇ ਆਪਣੇ ਪੱਧਰ ’ਤੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Ayodhya Ram Mandir: ਖ਼ਤਮ ਹੋਇਆ ਇੰਤਜ਼ਾਰ! ਇਨ੍ਹਾਂ 84 ਸਕਿੰਟਾਂ 'ਚ ਹੋਵੇਗਾ, ਅੱਜ ਅਯੁੱਧਿਆ ਸ਼੍ਰੀ ਰਾਮ ਮੰਦਰ 'ਚ ਪ੍ਰਾਣ ਪ੍ਰਤੀਸ਼ਠਾ ਪ੍ਰੋਗਰਾਮ

ਅਯੁੱਧਿਆ 'ਚ ਸ਼੍ਰੀ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਲੈ ਕੇ ਜਿੱਥੇ ਪੂਰੇ ਦੇਸ਼ 'ਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਜਲੰਧਰ ਵੀ ਪੂਰੀ ਤਰ੍ਹਾਂ ਰਾਮ-ਮਈ ਹੋ ਗਿਆ ਹੈ। ਸ਼ਹਿਰ ਵਿੱਚ ਕਈ ਥਾਵਾਂ ’ਤੇ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਿਰ ਨੂੰ ਰੰਗ-ਬਿਰੰਗੇ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਹੈ। ਮੰਦਰ ਦੀ ਪਵਿੱਤਰ ਝੀਲ ਦੇ ਆਲੇ-ਦੁਆਲੇ ਭਗਵੇਂ ਝੰਡੇ ਲਗਾਏ ਗਏ ਹਨ।

ਸਕੂਲੀ ਬੱਚਿਆਂ ਨੇ ਮੰਦਰ ਵਿੱਚ ਰੰਗੋਲੀ ਬਣਾਈ, ਜੋ ਖਿੱਚ ਦਾ ਕੇਂਦਰ ਬਣੀ ਰਹੀ। ਇੰਨਾ ਹੀ ਨਹੀਂ, ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਭਗਵਾਨ ਸ਼੍ਰੀ ਰਾਮ ਦੇ ਆਗਮਨ ਪੁਰਬ ਨੂੰ ਸਮਰਪਿਤ 22 ਜਨਵਰੀ ਨੂੰ 1 ਲੱਖ 21 ਹਜ਼ਾਰ ਵਿਸ਼ਾਲ ਦੀਵੇ ਜਗਾਏ ਜਾਣਗੇ।

ਲੁਧਿਆਣਾ ਦੇ 500 ਤੋਂ ਵੱਧ ਮੰਦਰਾਂ ਵਿੱਚ ਐਲਸੀਡੀ ਲਗਾ ਕੇ ਪ੍ਰਾਣ-ਪ੍ਰਤੀਸ਼ਥਾ ਪ੍ਰੋਗਰਾਮ ਨੂੰ ਲਾਈਵ ਦਿਖਾਇਆ ਜਾਵੇਗਾ। ਸ਼ਾਮ ਨੂੰ ਸ਼ਹਿਰ ਦੇ ਸਾਰੇ ਪ੍ਰਮੁੱਖ ਮੰਦਰਾਂ ਵਿੱਚ ਦੀਪਮਾਲਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Ayodhya Ram Mandir: माचिस की तीलियों से बनाया राम मंदिर, वीडियो में देखें खूबसूरत कलाकारी 

ਅੰਮ੍ਰਿਤਸਰ ਦੇ ਵਾਲਮੀਕਿ ਤੀਰਥ, ਦੁਰਗਿਆਣਾ ਮੰਦਰ ਅਤੇ ਸ਼ਿਵਾਲਾ ਬਾਗ ਭਾਈਆਂ ਸਮੇਤ ਹੋਰ ਵੱਡੇ ਮੰਦਰਾਂ ਤੋਂ ਇਲਾਵਾ ਮਾਰਕੀਟ ਕਮੇਟੀਆਂ ਵੱਲੋਂ ਵੱਡੀਆਂ ਸਕਰੀਨਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ 'ਤੇ ਅਯੁੱਧਿਆ 'ਚ ਹੋਣ ਵਾਲੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਹਰ ਥਾਂ ਲੰਗਰ ਦਾ ਪ੍ਰਬੰਧ ਹੋਵੇਗਾ। ਰਾਤ ਨੂੰ ਦੁਰਗਿਆਣਾ ਮੰਦਿਰ ਅਤੇ ਸ਼ਿਵਾਲਾ ਬਾਗ ਭਾਈਆਂ ਵਿਖੇ ਦੀਵੇ ਜਗਾਏ ਜਾਣਗੇ। ਕਈ ਸਮਾਜਿਕ ਸੰਸਥਾਵਾਂ ਵੀ ਸ਼ਾਮ ਨੂੰ ਆਤਿਸ਼ਬਾਜ਼ੀ ਕਰਨ ਜਾ ਰਹੀਆਂ ਹਨ।

ਮੰਦਰ ਵਿੱਚ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦਾ ਵਿਸ਼ੇਸ਼ ਲੰਗਰ ਲਗਾਇਆ ਜਾਵੇਗਾ। ਸ਼ਾਮ 6 ਤੋਂ 10 ਵਜੇ ਤੱਕ ਮੰਦਰ ਦੇ ਪਰਿਸਰ ਵਿੱਚ ਗਾਇਕ ਮਾਸਟਰ ਵਰੁਣ ਮਦਾਨ ਐਂਡ ਪਾਰਟੀ, ਗਾਇਕ ਪ੍ਰਦੀਪ ਪੁਜਾਰੀ ਐਂਡ ਪਾਰਟੀ, ਦੇਵ ਚੰਚਲ ਐਂਡ ਪਾਰਟੀ, ਗਾਇਕ ਵਿਜੇ ਕੌੜਾ ਐਂਡ ਪਾਰਟੀ, ਗਾਇਕ ਵਿਸ਼ਵਾਸ ਲਾਡਲਾ ਐਂਡ ਪਾਰਟੀ ਅਤੇ ਗਾਇਕ ਇੰਦਰਜੀਤ ਰਾਹੀ ਐਂਡ ਪਾਰਟੀ ਸਾਰੇ ਸ਼੍ਰੀ ਰਾਮ ਭਜਨ ਦਾ ਗਾਇਨ ਕਰਨਗੇ।  ਫ਼ਿਰੋਜ਼ਪੁਰ ਸ਼ਹਿਰ, ਛਾਉਣੀ, ਬਸਤੀ ਟੈਂਕਾਵਾਲੀ ਅਤੇ ਵੱਖ-ਵੱਖ ਪਿੰਡਾਂ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਵੱਡੀਆਂ ਸਕਰੀਨਾਂ ’ਤੇ ਦਿਖਾਇਆ ਜਾਵੇਗਾ।

Read More
{}{}