Home >>Punjab

Rakhi Sawant news: ਰਾਖੀ ਸਾਵੰਤ ਨੇ 'ਫਰਜ਼ੀ ਵਿਆਹ' ਅਤੇ 'ਝੂਠੇ ਮੌਲਾਨਾ' ਬਾਰੇ ਕੀਤੇ ਖੁਲਾਸੇ

ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ਖਾਨ ਵੱਲੋਂ ਕਥਿਤ ਤੌਰ 'ਤੇ ਕੀਤੇ ਗਏ ਅੱਤਿਆਚਾਰ ਤੋਂ ਬਾਅਦ ਹੁਣ ਆਪਣੀ ਸੱਸ ਤੇ ਸਹੁਰੇ ਦੇ ਕਾਰਨਾਮੇ ਬਾਰੇ ਵੀ ਖੁਲਾਸਾ ਕੀਤਾ ਹੈ। 'ਝੂਠੇ ਵਿਆਹ ਅਤੇ ਝੂਠੇ ਮੌਲਾਨਾ' ਦੇ ਦੋਸ਼ਾਂ 'ਤੇ ਵੀ ਮੀਡੀਆ ਸਾਹਮਣੇ ਖੁੱਲ ਕੇ ਗੱਲ ਕੀਤੀ ਹੈ।

Advertisement
Rakhi Sawant news: ਰਾਖੀ ਸਾਵੰਤ ਨੇ 'ਫਰਜ਼ੀ ਵਿਆਹ' ਅਤੇ 'ਝੂਠੇ ਮੌਲਾਨਾ' ਬਾਰੇ ਕੀਤੇ ਖੁਲਾਸੇ
Stop
Rajan Nath|Updated: Feb 16, 2023, 03:20 PM IST

Rakhi Sawant marriage news: ਬਾਲੀਵੁੱਡ ਦੀ 'ਡਰਾਮਾ ਕੁਈਨ' ਵਜੋਂ ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਇਨ੍ਹੀਂ ਦਿਨੀਂ ਕਾਫ਼ੀ ਮੁਸ਼ਕਿਲ ਸਮੇਂ ਤੋਂ ਗੁਜ਼ਰ ਰਹੀ ਹੈ। ਰਾਖੀ ਵੱਲੋਂ ਆਪਣੇ ਪਤੀ ਆਦਿਲ ਖਾਨ ਦੁਰਾਨੀ (Adil Khan Durrani) 'ਤੇ ਘਰੇਲੂ ਹਿੰਸਾ, ਬੇਵਫ਼ਾਈ ਅਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ ਜਿਸ ਕਰਕੇ ਰਾਖੀ ਦੇ ਪਤੀ ਆਦਿਲ ਨੂੰ ਜੇਲ 'ਚ ਬੰਦ ਕੀਤਾ ਗਿਆ ਸੀ। ਹੁਣ ਇਸ ਸਬੰਧੀ ਆਦਿਲ ਨੂੰ ਜਲਦ ਹੀ ਅਦਾਲਤ 'ਚ ਸਪੱਸ਼ਟੀਕਰਨ ਦੇਣਾ ਹੋਵੇਗਾ।

ਇਸ ਦੌਰਾਨ ਰਾਖੀ ਸਾਵੰਤ ਵੱਲੋਂ ਆਪਣੇ ਵਿਆਹ ਨੂੰ ਲੈ ਕੇ ਇੱਕ ਹੋਰ ਅਜਿਹਾ ਖੁਲਾਸਾ ਕੀਤਾ ਹੈ, ਜੋ ਇਸ ਸਮੇਂ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਖੀ ਨੇ ਦੱਸਿਆ ਕਿ ਕਿਵੇਂ ਉਸ ਦੇ ਵਿਆਹ ਅਤੇ ਮੌਲਾਨਾ ਨੂੰ ਝੂਠਾ ਕਿਹਾ ਜਾ ਰਿਹਾ ਹੈ। ਰਾਖੀ ਸਾਵੰਤ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਪਰਿਵਾਰ ਵਾਲਿਆਂ ਦਾ ਸਮਰਥਨ ਮੰਗ ਰਹੀ ਹੈ ਕਿਉਂਕਿ ਆਦਿਲ ਉਸਨੂੰ ਸਪੋਰਟ ਨਹੀਂ ਕਰ ਰਿਹਾ ਹੈ। 

ਇਸ ਦੇ ਨਾਲ ਹੀ ਰਾਖੀ ਨੇ ਕਿਹਾ ਕਿ ਉਹ ਇਨਸਾਫ਼ ਚਾਹੁੰਦੀ ਹੈ। ਉਸਨੇ ਕਿਹਾ ਕਿ Adil Khan Durrani ਦੇ ਪਰਿਵਾਰ ਨੂੰ ਵਿਆਹ ਬਾਰੇ ਪਤਾ ਸੀ ਕਿਉਂਕਿ ਰਾਖੀ ਦਾ ਕਹਿਣਾ ਹੈ ਕਿ ਉਸਨੇ ਪਰਿਵਾਰ ਦੇ ਮੈਂਬਰਾ ਨੂੰ ਕੋਰਟ ਮੈਰਿਜ ਬਾਰੇ 8 ਮਹੀਨੇ ਪਹਿਲਾਂ ਦੱਸ ਦਿੱਤਾ ਸੀ ਅਤੇ ਸਾਰੇ ਦਸਤਾਵੇਜ਼ ਵੀ ਦਿੱਤੇ ਸਨ। 

ਰਾਖੀ ਨੇ ਕਿਹਾ ਕਿ ਮਾਸੀ ਤੋਂ ਲੈ ਕੇ ਮਾਂ-ਬਾਪ ਤੱਕ ਸਾਰੇ ਉਨ੍ਹਾਂ ਦੇ ਵਿਆਹ ਤੋਂ ਜਾਣੂ ਸਨ ਪਰ ਫਿਰ ਵੀ ਸਾਰਿਆਂ ਨੇ ਆਦਿਲ ਦੀ ਦੂਜੀ ਮੰਗਣੀ ਕਰਵਾ ਦਿੱਤੀ ਅਤੇ ਜਦੋਂ ਰਾਖੀ ਆਦਿਲ ਦੇ ਮਾਪੇ ਅਤੇ ਮਾਸੀ ਨੂੰ ਫ਼ੋਨ ਕਰਦੀ ਹਾਂ, ਤਾਂ ਉਹ ਉਸਦਾ ਫ਼ੋਨ ਕੱਟ ਦਿੰਦੇ ਹਨ। 

ਇਹ ਵੀ ਪੜ੍ਹੋ: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਧਰਨੇ ਨੂੰ ਲੈ ਕੇ ਪੁਲਿਸ ਅਲਰਟ

ਰਾਖੀ ਦਾ ਕਹਿਣਾ ਹੈ ਕਿ ਲੋਕ ਸੋਚਦੇ ਹਨ ਕਿ ਉਹ ਬਾਲੀਵੁੱਡ ਦੀ ਮਸ਼ਹੂਰ ਹਸਤੀ ਹੈ ਅਤੇ ਬਾਲੀਵੁੱਡ ਦੇ ਲੋਕ ਝੂਠ ਬੋਲਦੇ ਹਨ। ਇਸ ਤੋਂ ਬਾਅਦ ਰਾਖੀ ਨੇ ਕਿਹਾ ਕਿ ਮੈਸੂਰ ਤੋਂ ਇੱਕ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਸ ਦੇ ਨਾਲ ਵੀ ਦਰਦ ਭਰਿਆ ਹਾਦਸਾ ਹੋਇਆ ਹੈ, ਉਹ ਇੱਕ ਨਕਾਬਪੋਸ਼ ਕੁੜੀ ਹੈ ਅਤੇ ਮੀਡੀਆ ਸਾਹਮਣੇ ਵੀ ਨਹੀਂ ਆਉਂਦੀ।

ਇਸਦੇ ਨਾਲ ਹੀ ਰਾਖੀ ਨੇ ਕਿਹਾ ਕੁੜੀਆਂ ਕਿਉਂ ਨਹੀਂ ਸਮਝਦੀਆਂ? ਉਸਨੇ ਦਾਅਵਾ ਕੀਤਾ ਕਿ ਉਸਦੇ ਕੋਲ ਰਿਕਾਰਡਿੰਗ ਹੈ। 

ਇਹ ਵੀ ਪੜ੍ਹੋ: ਗ਼ਰੀਬ ਕਿਸਾਨ ਦੀ ਕੁੜੀ ਨੇ ਮਾਰੇ ਚੌਕੇ ਛੱਕੇ, ਬੱਲੇਬਾਜ਼ੀ ਦਾ ਹੁਨਰ ਦੇਖ ਸਚਿਨ ਤੇਂਦੁਲਕਰ ਨੇ ਸ਼ੇਅਰ ਕੀਤੀ ਵੀਡੀਓ

(For more news apart from Rakhi Sawant marriage, stay tuned to Zee PHH)

Read More
{}{}