Home >>Punjab

Railway jobs 2023:10ਵੀਂ ਪਾਸ ਵਿਦਿਆਰਥੀਆਂ ਲਈ ਸੁਨਹਿਰਾ ਮੌਕਾ, ਰੇਲਵੇ ‘ਚ ਮਿਲ ਸਕਦੀ ਹੈ ਨੌਕਰੀ

ਰੇਲਵੇ ‘ਚ ਨੌਕਰੀ ਲੱਭ ਰਹੇ ਨੌਜਵਾਨਾਂ ਵੱਲੋਂ ਅਧਿਕਾਰਤ ਵੈੱਬਸਾਈਟ rrccr.com/Home ‘ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ।  

Advertisement
Railway jobs 2023:10ਵੀਂ ਪਾਸ ਵਿਦਿਆਰਥੀਆਂ ਲਈ ਸੁਨਹਿਰਾ ਮੌਕਾ, ਰੇਲਵੇ ‘ਚ ਮਿਲ ਸਕਦੀ ਹੈ ਨੌਕਰੀ
Stop
Zee Media Bureau|Updated: Dec 15, 2022, 05:17 PM IST

Railway recruitment and Central Railway jobs 2023: 10ਵੀਂ ਪਾਸ ਵਿਦਿਆਰਥੀਆਂ ਲਈ ਇੱਕ ਸੁਨਹਿਰਾ ਮੌਕਾ ਹੈ ਕਿਉਂਕਿ ਉਨ੍ਹਾਂ ਨੂੰ ਰੇਲਵੇ ‘ਚ ਨੌਕਰੀ ਮਿਲ ਸਕਦੀ ਹੈ। ਸਰਕਾਰੀ ਨੌਕਰੀਆਂ ਦੀ ਤਲਾਸ਼ ਕਰ ਰਹੇ ਲੋਕਾਂ ਨੂੰ ਭਾਰਤੀ ਰੇਲਵੇ ‘ਚ ਨੌਕਰੀ ਮਿਲ ਸਕਦੀ ਹੈ। 

ਦੱਸ ਦਈਏ ਕਿ ਕੇਂਦਰੀ ਰੇਲਵੇ ਵੱਲੋਂ ਵੱਖ-ਵੱਖ ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਭਰਤੀਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ 15 ਦਸੰਬਰ 2022 ਤੋਂ ਸ਼ੁਰੂ ਹੋ ਗਈ ਹੈ ਅਤੇ ਅਰਜ਼ੀ ਭਰਨ ਦੀ ਆਖਰੀ ਮਿਤੀ 15 ਜਨਵਰੀ, 2023 ਹੈ। 

ਰੇਲਵੇ ‘ਚ ਨੌਕਰੀ ਲੱਭ ਰਹੇ ਨੌਜਵਾਨਾਂ ਵੱਲੋਂ ਅਧਿਕਾਰਤ ਵੈੱਬਸਾਈਟ rrccr.com/Home ‘ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ।

Railway recruitment and Central Railway jobs 2023: ਭਾਰਤੀਆਂ ਦਾ ਵੇਰਵਾ

ਕੇਂਦਰੀ ਰੇਲਵੇ ਵੱਲੋਂ ਅਪ੍ਰੈਂਟਿਸ ਦੀਆਂ ਕੁੱਲ 2422 ਵਿਕੈਂਸੀਆਂ ਕੱਢੀਆਂ ਗਈਆਂ ਹਨ

ਭੁਸਾਵਲ ਕਲੱਸਟਰ: 418 ਵਿਕੈਂਸੀਆਂ
ਮੁੰਬਈ ਕਲੱਸਟਰ (MMCT): 1659 ਵਿਕੈਂਸੀਆਂ
ਨਾਗਪੁਰ ਕਲੱਸਟਰ: 114 ਵਿਕੈਂਸੀਆਂ
ਪੁਣੇ ਕਲੱਸਟਰ: 152 ਵਿਕੈਂਸੀਆਂ
ਸੋਲਾਪੁਰ ਕਲੱਸਟਰ: 79 ਵਿਕੈਂਸੀਆਂ

Railway recruitment and Central Railway jobs 2023: ਵਿਦਿਅਕ ਯੋਗਤਾ ਅਤੇ ਉਮਰ ਸੀਮਾ

ਕੇਂਦਰੀ ਰੇਲਵੇ ਦੀਆਂ ਭਰਤੀਆਂ ਲਈ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 50 ਫ਼ੀਸਦ ਅੰਕਾਂ ਨਾਲ 10ਵੀਂ ਜਮਾਤ ਪਾਸ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਘੱਟੋ-ਘੱਟ 15 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ: ਲੋਕਾਂ ਨੂੰ ਰਾਹਤ; ਪੰਜਾਬ ਦਾ ਇਹ ਟੋਲ ਪਲਾਜ਼ਾ ਅੱਜ ਤੋਂ ਹੋਵੇਗਾ ਬੰਦ! CM ਮਾਨ ਦਾ ਵੱਡਾ ਐਲਾਨ

ਇਸ ਤੋਂ ਇਲਾਵਾ ਜਨਰਲ, ਓਬੀਸੀ, ਈਡਬਲਯੂਐਸ ਦੇ ਉਮੀਦਵਾਰਾਂ ਨੂੰ 100 ਰੁਪਏ ਦੀ ਅਰਜ਼ੀ ਫੀਸ ਲੱਗੇਗੀ ਜਦਕਿ ਮਹਿਲਾ ਉਮੀਦਵਾਰਾਂ ਸਣੇ ਹੋਰ ਵਰਗਾਂ ਨੂੰ ਅਰਜ਼ੀ ਫੀਸ ਦਾ ਭੁਗਤਾਨ ਨਹੀਂ ਕਰਨਾ ਹੋਵੇਗਾ।

ਹੋਰ ਪੜ੍ਹੋ: ਪੁਲਿਸ ਮਹਿਕਮੇ ’ਚ ਪੰਜਾਬੀ ਲਾਜ਼ਮੀ ਕੀਤੇ ਜਾਣ ਦਾ ਦਿਖਾਈ ਦੇਣ ਲੱਗਿਆ ਅਸਰ

Read More
{}{}