Home >>Punjab

Punjab News: ਰੂਸ 'ਚ ਫਸੇ ਪੰਜਾਬੀ ਨੌਜਵਾਨਾਂ ਦੀ ਇੱਕ ਹੋਰ ਵੀਡੀਓ! ਕਿਹਾ- ਬਚਾਅ ਲਓ ਨਹੀਂ ਤਾਂ ਸਾਡੀਆਂ ਲਾਸ਼ਾਂ ਵੀ ਨਹੀਂ ਮਿਲਣੀਆਂ

Punjab News: ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਘਰ ਆ ਕੇ ਅਸ਼ਵਾਸ਼ਨ ਦੇ ਕੇ ਗਏ ਸਨ ਲੇਕਿਨ ਹੁਣ ਤੱਕ ਕੁਝ ਨਹੀਂ ਹੋਇਆ ਹੈ ਅਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰ ਰਹੇ ਹਨ ਕਿ ਉਹ ਇਸ ਮਾਮਲੇ ਵਿੱਚ ਜਲਦ ਕਦਮ ਚੁਕਣ

Advertisement
Punjab News: ਰੂਸ 'ਚ ਫਸੇ ਪੰਜਾਬੀ ਨੌਜਵਾਨਾਂ ਦੀ ਇੱਕ ਹੋਰ ਵੀਡੀਓ!  ਕਿਹਾ- ਬਚਾਅ ਲਓ ਨਹੀਂ ਤਾਂ ਸਾਡੀਆਂ ਲਾਸ਼ਾਂ ਵੀ ਨਹੀਂ ਮਿਲਣੀਆਂ
Stop
Riya Bawa|Updated: Mar 31, 2024, 03:48 PM IST

Russia Punjabi youth/ਸੰਜੇ ਸ਼ਰਮਾ: ਭਾਰਤ ਦੇ ਸੱਤ ਨੌਜਵਾਨ ਜਿਹਨਾਂ ਦੀ ਰੂਸ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਰੀਬ ਇੱਕ ਮਹੀਨੇ ਪਹਿਲਾਂ ਵਾਇਰਲ ਹੋਈ ਸੀ ਜਿਸ ਵਿੱਚ ਨੌਜਵਾਨ ਜੋ ਪੰਜਾਬ ਅਤੇ ਹਰਿਆਣਾ ਸੂਬੇ ਦੇ ਦੱਸਦੇ ਹੋਏ ਕਹਿ ਰਹੇ ਸਨ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਸਨ, ਜਿੱਥੇ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਯੁਕਰੇਨ ਲਿਆਂਦਾ ਗਿਆ ਹੈ ਅਤੇ ਜੰਗ ਵਿੱਚ ਭੇਜਿਆ ਜਾ ਰਿਹਾ ਹੈ। 

ਨੌਜਵਾਨਾਂ ਦੀਆਂ ਦੋ ਹੋਰ ਵੀਡੀਓ ਆਈਆਂ
ਭਾਵੇਂ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਉਦੋਂ ਸੰਜੀਦਾ ਲੈਂਦੇ ਜਲਦ ਨੌਜਵਾਨਾਂ ਦੀ ਮਦਦ ਲਈ ਪਰਿਵਾਰਾਂ ਨੂੰ ਅਸ਼ਵਾਸ਼ਨ ਦਿੱਤਾ ਸੀ ਲੇਕਿਨ ਹੁਣ ਦੁਬਾਰਾ ਉਹਨਾਂ ਨੌਜਵਾਨਾਂ ਦੀਆਂ ਦੋ ਹੋਰ ਵੀਡੀਓ ਆਈਆਂ ਹਨ ਜਿਸ ਵਿੱਚ ਨੌਜਵਾਨ ਦੱਸ ਰਹੇ ਹਨ ਕਿ ਉਹ ਫੌਜ ਕੋਲ ਹੀ ਹਨ ਅਤੇ ਉਹਨਾਂ ਨੂੰ ਜ਼ਬਰਦਸਤੀ ਉਸ ਥਾਂ ਉੱਤੇ ਭੇਜਿਆ ਗਿਆ ਹੈ ਜਿੱਥੇ ਜੰਗ ਲੱਗੀ ਹੋਈ ਹੈ।

ਇਹ ਵੀ ਪੜ੍ਹੋ: Chandigarh Kharar Flyover Fire: ਚੰਡੀਗੜ੍ਹ-ਖਰੜ ਹਾਈਵੇਅ 'ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

 ਪਰਿਵਾਰ ਵਿੱਚ ਮਾਤਾ ਪਿਤਾ ਦਾ ਬੁਰਾ ਹਾਲ 
ਉਥੇ ਹੀ ਵੀਡੀਓ ਵਿੱਚ ਮਜੂਦ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ ਦਾ ਗਗਨਦੀਪ ਸਿੰਘ ਹੈ ਅਤੇ ਪਿੱਛੇ ਉਸਦੇ ਪਰਿਵਾਰ ਵਿੱਚ ਮਾਤਾ ਪਿਤਾ ਦਾ ਬੁਰਾ ਹਾਲ ਹੈ ਅਤੇ ਗਗਨਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਜਗਬਾਨੀ ਨਾਲ ਗੱਲਬਾਤ ਕਰਦੇ ਆਪਣੇ ਬੇਟੇ ਅਤੇ ਉਸਦੇ ਨਾਲ ਜੋ ਸਾਥੀ ਸਨ ਉਹਨਾਂ ਦਾ ਹਾਲ ਬਿਆਨ ਕੀਤਾ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਗਗਨਦੀਪ ਨੇ ਫ਼ੋਨ ਕਰ ਹਾਲਾਤ ਦੱਸੇ ਹਨ ਕਿ ਉਹਨਾਂ ਨੂੰ ਅਗੇ ਭੇਜਿਆ ਸੀ ਅਤੇ ਉਹਨਾਂ ਨੂੰ ਬੰਕਰਾਂ ਵਿੱਚ ਰੱਖਿਆ ਅਤੇ ਬੰਦੂਕਾਂ ਅਤੇ ਗੋਲੇ ਫੜਾ ਦਿੱਤੇ ਸਨ ਅਤੇ ਪਿਤਾ ਬਲਵਿੰਦਰ ਸਿੰਘ ਦੱਸਦੇ ਹਨ ਕਿ ਉਹਨਾਂ ਆਪਣੇ ਪੁੱਤ ਦੀ ਘਰ ਵਾਪਿਸੀ ਲਈ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ।

ਕੇਂਦਰ ਸਰਕਾਰ ਤੋਂ ਅਪੀਲ 
ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਘਰ ਆ ਕੇ ਅਸ਼ਵਾਸ਼ਨ ਦੇ ਕੇ ਗਏ ਸਨ ਲੇਕਿਨ ਹੁਣ ਤੱਕ ਕੁਝ ਨਹੀਂ ਹੋਇਆ ਹੈ ਅਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰ ਰਹੇ ਹਨ ਕਿ ਉਹ ਇਸ ਮਾਮਲੇ ਵਿੱਚ ਜਲਦ ਕਦਮ ਚੁਕਣ ਅਤੇ ਜਲਦ ਉਹਨਾਂ ਦੇ ਬੱਚੇ ਅਤੇ ਹੋਰਨਾਂ ਜੋ ਨੌਜਵਾਨ ਉਥੇ ਫਸੇ ਹਨ ਉਹਨਾਂ ਨੂੰ ਜਲਦ ਭਾਰਤ ਵਾਪਿਸ ਲਿਆਂਦਾ ਜਾਵੇ।

ਇਹ ਵੀ ਪੜ੍ਹੋ: Mohali Viral Video: ਮੋਹਾਲੀ 'ਚ ਪਾਰਕਿੰਗ ਵਿਵਾਦ ਨੂੰ ਲੈ ਕੇ ਚੱਲੀਆਂ ਡਾਂਗਾਂ, ਵੇਖੋ ਵੀਡੀਓ
 

{}{}