Home >>Punjab

ਪੰਜਾਬੀ ਗਾਇਕ ਬੀਰ ਸਿੰਘ ਦਾ ਹੋਇਆ ਵਿਆਹ, ਲੋਕਾਂ ਵੱਲੋਂ ਮਿਲ ਰਹੀਆਂ ਵਧਾਈਆਂ

ਬੀਰ ਸਿੰਘ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ਅਤੇ ਉਨ੍ਹਾਂ ਦੇ ਕਈ ਪ੍ਰਸ਼ੰਸਕ ਵੀ ਹਨ।   

Advertisement
ਪੰਜਾਬੀ ਗਾਇਕ ਬੀਰ ਸਿੰਘ ਦਾ ਹੋਇਆ ਵਿਆਹ, ਲੋਕਾਂ ਵੱਲੋਂ ਮਿਲ ਰਹੀਆਂ ਵਧਾਈਆਂ
Stop
Zee Media Bureau|Updated: Dec 09, 2022, 02:50 PM IST

Punjabi singer Bir Singh wedding news: ਪੰਜਾਬੀ ਮਨੋਰੰਜਨ ਜਗਤ ਦੇ ਮਸ਼ਹੂਰ ਕਲਾਕਾਰ ਬੀਰ ਸਿੰਘ ਦਾ ਵਿਆਹ ਹੋ ਗਿਆ ਹੈ ਅਤੇ ਉਨ੍ਹਾਂ ਦੀਆਂ ਲਾਵਾਂ ਲੈਂਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹਜ਼ੂਰੀ 'ਚ ਹੋਈਆਂ ਪੰਜਾਬੀ ਗਾਇਕ ਬੀਰ ਸਿੰਘ ਦੀਆਂ ਲਾਵਾਂ ਦੀਆਂ ਖੂਬਸੂਰਤ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਬੀਰ ਸਿੰਘ ਨੂੰ ਬਹੁਤ ਸਾਰੇ ਪਿਆਰ ਨਾਲ ਨਵਾਜ਼ਿਆ ਜਾ ਰਿਹਾ ਹੈ।  

ਇਸ ਤੋਂ ਪਹਿਲਾਂ ਬੀਰ ਸਿੰਘ ਨੂੰ ਸ਼ਗਨ ਲਗਾਇਆ ਗਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਵਧਾਈਆਂ ਮਿਲੀਆਂ।  ਇਸ ਦੌਰਾਨ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਬੀਰ ਸਿੰਘ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਜਸਬੀਰ ਜੱਸੀ ਵੱਲੋਂ ਸਾਂਝੀ ਕੀਤੀਆਂ ਗਈਆਂ ਤਸਵੀਰਾਂ ਨੂੰ ਲੋਕ ਵੀ ਬਹੁਤ ਪਸੰਦ ਕਰ ਰਹੇ ਹਨ।  

ਇਸ ਦੌਰਾਨ ਪੰਜਾਬੀ ਮਨੋਰੰਜਨ ਜਗਤ ਦੇ ਕਈ ਹੋਰ ਦਿੱਗਜਾਂ ਵੱਲੋਂ ਵੀ ਬੀਰ ਸਿੰਘ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਰ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਪੰਜਾਬੀ ਗਾਇਕ ਅਨੀਤਾ ਦੇਵਗਨ ਦੇ ਘਰ ਵਿਆਹ ਦੀ ਮਿਠਾਈ ਲੈ ਕੇ ਗਏ ਸਨ।  

ਦੱਸਣਯੋਗ ਹੈ ਕਿ ਬੀਰ ਸਿੰਘ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ਅਤੇ ਉਨ੍ਹਾਂ ਦੇ ਕਈ ਪ੍ਰਸ਼ੰਸਕ ਵੀ ਹਨ। ਉਨ੍ਹਾਂ ਦੀ ਆਵਾਜ਼ ਤੇ ਉਨ੍ਹਾਂ ਦੀ ਕਲਮ ਦੇ ਬਹੁਤ ਸਾਰੇ ਚਾਹਵਾਨ ਹਨ।  ਉਨ੍ਹਾਂ ਦਾ ਲਿਖਿਆ ਹਰ ਗੀਤ ਹਮੇਸ਼ਾ ਹਿੱਟ ਹੁੰਦਾ ਹੈ ਅਤੇ ਉਨ੍ਹਾਂ ਦੇ ਗੀਤ ਨੂੰ ਹਮੇਸ਼ਾ ਲੋਕਾਂ ਨੇ ਪਸੰਦ ਕੀਤਾ ਹੈ।  

ਹੋਰ ਪੜ੍ਹੋ: ਮੰਤਰੀ ਮੰਡਲ ’ਚ ਹੋਣ ਜਾ ਰਿਹਾ ਫੇਰ-ਬਦਲ, ਸਿਆਸਤ ਦੇ ਵੱਡੇ ਥੰਮ੍ਹਾਂ ਨੂੰ ਡੇਗਣ ਵਾਲੇ ਵਿਧਾਇਕਾਂ ਦਾ ਲੱਗ ਸਕਦਾ ਹੈ ਨੰਬਰ!

ਹੁਣ ਬੀਰ ਸਿੰਘ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ ਅਤੇ ਉਨ੍ਹਾਂ ਨੂੰ ਲੋਕਾਂ ਵੱਲੋਂ ਇਸ ਨਵੀਂ ਪਾਰੀ ਲਈ ਬਹੁਤ ਪਿਆਰ ਮਿਲ ਰਿਹਾ ਹੈ।

ਹੋਰ ਪੜ੍ਹੋ: ਜ਼ੀ ਸਟੂਡੀਓਜ਼ ਵਲੋਂ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਫ਼ਿਲਮ Gode Gode Chaa ਦੀ ਸ਼ੂਟਿੰਗ ਦੀ ਸ਼ੁਰੂਅਤ

Punjabi singer Bir Singh ਦੀ wedding ਦੀ news ਸੁਣ ਕੇ ਲੋਕਾਂ ਵੱਲੋਂ ਬੀਰ ਸਿੰਘ ਨੂੰ ਬਹੁਤ ਪਿਆਰ ਮਿਲ ਗਿਹਾ ਹੈ।

 

Read More
{}{}