Home >>Punjab

Punjab Weather Update: ਪੰਜਾਬ 'ਚ ਫਿਰ ਬਦਲਿਆ ਮੌਸਮ, ਇਸ ਦਿਨ ਪਵੇਗਾ ਮੀਂਹ, ਮੌਸਮ ਵਿਗਿਆਨੀਆਂ ਨੇ ਜਾਰੀ ਕੀਤਾ ਯੈਲੋ ਅਲਰਟ

Punjab Weather Update: ਅੰਮ੍ਰਿਤਸਰ ਵਿੱਚ ਸਵੇਰੇ ਹਲਕੀ ਬਾਰਿਸ਼ ਤੋਂ ਬਾਅਦ ਦਾ ਅਲ਼ੱਗ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਹੈ।

Advertisement
Punjab Weather Update: ਪੰਜਾਬ 'ਚ ਫਿਰ ਬਦਲਿਆ ਮੌਸਮ, ਇਸ ਦਿਨ ਪਵੇਗਾ ਮੀਂਹ,  ਮੌਸਮ ਵਿਗਿਆਨੀਆਂ ਨੇ ਜਾਰੀ ਕੀਤਾ ਯੈਲੋ ਅਲਰਟ
Stop
Riya Bawa|Updated: Apr 11, 2024, 10:07 AM IST

 Weather Update: ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ 'ਚ ਇਸ ਹਫਤੇ ਦੋ ਵਾਰ ਦੇਖਣ ਨੂੰ ਮਿਲ ਰਿਹਾ ਹੈ। ਜਿਸ ਵਿੱਚੋਂ ਪਹਿਲਾ ਵੈਸਟਰਨ ਡਿਸਟਰਬੈਂਸ ਅੱਜ ਐਕਟਿਵ ਹੋ ਗਿਆ ਹੈ ਜਿਸ ਕਾਰਨ ਅੱਜ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੂਸਰਾ ਪੱਛਮੀ ਗੜਬੜੀ 13 ਅਪ੍ਰੈਲ ਨੂੰ ਪੰਜਾਬ ਨਾਲ ਟਕਰਾਏਗੀ। ਜਿਸ ਕਾਰਨ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ।

 ਮੀਂਹ ਦਾ ਅਲਰਟ
ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ ਅਤੇ ਗੁਰਦਾਸਪੁਰ 'ਚ ਸਵੇਰੇ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਈ। ਜਿਸ ਕਾਰਨ ਦਿਨ ਦੇ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਵੇਗੀ।

ਇਹ ਵੀ ਪੜ੍ਹੋEid al-Fitr Wishes: ਈਦ ਦੇ ਮੌਕੇ 'ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਇਨ੍ਹਾਂ ਸੰਦੇਸ਼ਾਂ ਨਾਲ ਦਿਓ ਵਧਾਈ, ਜਾਣੋ ਮਹਤੱਵ

ਮੌਸਮ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ ਜਿਸ ਤਰਾਂ ਨਾਲ ਅਪ੍ਰੈਲ ਦਾ ਮਹੀਨਾ ਦੀ ਸ਼ੁਰੂਆਤ ਹੋ ਚੁੱਕੀ ਹੈ। ਅਪ੍ਰੈਲ ਦੇ ਦੂਜੇ ਹਫਤੇ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰ ਅਨੁਸਾਰ ਪਿਛਲੇ ਕੁਝ ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਆਇਆ ਹੈ। ਤਾਪਮਾਨ ਵਿੱਚ ਵੀ ਵਾਧਾ ਹੋਇਆ ਹੈ।

ਪੰਜਾਬ ਭਰ ਵਿੱਚ ਯੈਲੋ ਅਲਰਟ
 ਉਹਨਾਂ ਦਸਿਆ ਕਿ 13 ਅਪ੍ਰੈਲ ਤੋਂ 15 ਅਪ੍ਰੈਲ ਤੱਕ ਪੰਜਾਬ ਭਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਕਈ ਥਾਵਾਂ ਤੇ ਹਨੇਰੀ ਅਤੇ ਬੱਦਲਵਾਈ ਗਰਜਨ ਦਾ ਅਨੁਮਾਨ ਹੈ। ਯੂਨੀਵਰਸਿਟੀ ਦੇ ਮੌਸਮ ਵਿਭਾਗ ਮਾਹਰ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਜਿੰਨਾ ਕਿਸਾਨਾਂ ਨੇ ਕਣਕ ਦੀ ਕਟਾਈ ਦੀ ਸ਼ੁਰੂਆਤ ਨਹੀਂ ਕੀਤੀ ਉਹ ਮੌਸਮ ਦਾ ਖਿਆਲ ਜ਼ਰੂਰ ਰੱਖਣ ਪਰ ਜਿਨਾਂ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਗਈ ਹੈ ਉਹ ਆਪਣੇ ਕਣਕ ਦੇ ਦਾਣਿਆਂ ਦੀ ਸੰਭਾਲ ਕਰਨ ਤਾਂ ਜੋ ਕਣਕ ਦੀ ਫਸਲ ਖਰਾਬ ਨਾ ਹੋਵੇ।

ਪਿਛਲੇ ਸਾਲ ਆਮ ਨਾਲੋਂ 81% ਜ਼ਿਆਦਾ ਬੱਦਲ ਸਨ
ਅਪ੍ਰੈਲ 2023 ਵਿੱਚ, ਰਾਜ ਵਿੱਚ 14.4 ਮਿਲੀਮੀਟਰ (ਮਿਲੀਮੀਟਰ) ਦੀ ਆਮ ਵਰਖਾ ਦੇ ਮੁਕਾਬਲੇ 26.1 ਮਿਲੀਮੀਟਰ ਵਰਖਾ ਹੋਈ। ਇਹ ਆਮ ਨਾਲੋਂ 81 ਫੀਸਦੀ ਵੱਧ ਸੀ। ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਸਾਲ ਅਪਰੈਲ 2015 ਵਿੱਚ 29.8 ਮਿਲੀਮੀਟਰ ਮੀਂਹ ਪਿਆ ਸੀ, ਜੋ ਕਿ ਆਮ ਨਾਲੋਂ 138 ਫੀਸਦੀ ਵੱਧ ਸੀ। ਵੈਸਟਰਨ ਡਿਸਟਰਬੈਂਸ ਕਾਰਨ ਇਸ ਸਾਲ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

 ਟ੍ਰਾਈਸਿਟੀ 'ਚ ਦੋ ਦਿਨਾਂ 'ਚ ਵਧੀ ਗਰਮੀ Chandigarh Weather
ਟ੍ਰਾਈਸਿਟੀ 'ਚ ਦੋ ਦਿਨਾਂ 'ਚ ਵਧੀ ਗਰਮੀ, ਦਿਨ ਦਾ ਤਾਪਮਾਨ 36 ਡਿਗਰੀ ਨੂੰ ਪਾਰ ਕਰ ਗਿਆ। ਅੱਜ ਤੋਂ ਮੌਸਮ 'ਚ ਬਦਲਾਅ ਹੋਵੇਗਾ , ਮੌਸਮ 'ਚ ਇਸ ਬਦਲਾਅ ਦੇ ਪਿੱਛੇ ਦੋ ਵੈਸਟਰਨ ਡਿਸਟਰਬੈਂਸ ਹਨ। ਬੱਦਲ ਅਤੇ ਹਵਾਵਾਂ 12 ਅਪ੍ਰੈਲ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਤਾਜ਼ਾ ਅਪਡੇਟਾਂ ਦੇ ਅਨੁਸਾਰ, 13 ਅਪ੍ਰੈਲ ਤੋਂ 16 ਅਪ੍ਰੈਲ ਦੀ ਰਾਤ ਦਰਮਿਆਨ ਮੌਸਮ ਵਿਗੜ ਜਾਵੇਗਾ, ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਹੈ। 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਮੌਸਮ ਦੀ ਸਥਿਤੀ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ

{}{}