Home >>Punjab

Punjab Weather Update: ਪੰਜਾਬ ਦੇ ਦੋ ਜ਼ਿਲ੍ਹਿਆਂ ਵਿੱਚ ਅੱਜ ਦੇ ਲਈ ਆਰੇਂਜ ਅਲਰਟ ਜਾਰੀ!

Punjab Weather Alert news: ਇਨ੍ਹਾਂ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਸਮੁੱਚੇ ਪੰਜਾਬ ਵਿੱਚ ਅੱਜ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।  

Advertisement
Punjab Weather Update: ਪੰਜਾਬ ਦੇ ਦੋ ਜ਼ਿਲ੍ਹਿਆਂ ਵਿੱਚ ਅੱਜ ਦੇ ਲਈ ਆਰੇਂਜ ਅਲਰਟ ਜਾਰੀ!
Stop
Rajan Nath|Updated: Aug 19, 2023, 05:44 PM IST

Punjab Weather Update, Pathankot and Hoshiarpur Orange Alert: ਪੰਜਾਬ 'ਚ ਜਿੱਥੇ ਕਈ ਜ਼ਿਲ੍ਹਿਆਂ ਵਿੱਚ ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਕਰਕੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਉੱਥੇ ਮੌਸਮ ਵਿਭਾਗ ਵੱਲੋਂ ਪਠਾਨਕੋਟ ਅਤੇ ਹੁਸ਼ਿਆਪੁਰ ਵਿੱਚ ਅੱਜ ਯਾਨੀ ਸ਼ਨੀਵਾਰ ਦੇ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।  ਇਸ ਦੌਰਾਨ ਇਨ੍ਹਾਂ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਸਮੁੱਚੇ ਪੰਜਾਬ ਵਿੱਚ ਅੱਜ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।  

ਦੱਸਣਯੋਗ ਹੈ ਕਿ ਫਿਲਹਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਇਸ ਦੌਰਾਨ ਮੀਂਹ ਪੈਣ ਨਾਲ ਹੋਰ ਨੁਕਸਾਨ ਹੋ ਸਕਦਾ ਹੈ। ਦੱਸ ਦਈਏ ਕਿ ਪਠਾਨਕੋਟ ਅਤੇ ਹੁਸ਼ਿਆਪੁਰ ਵਿੱਚ ਅੱਜ ਦੇ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਇਸ ਦੌਰਾਨ ਪਠਾਨਕੋਟ ਵਿੱਚ ਹਾਲਾਤ ਫਿਰ ਕਾਬੂ ਵਿੱਚ ਹਨ ਪਰ ਹੁਸ਼ਿਆਪੁਰ ਵਿੱਚ ਹੜ੍ਹ ਦੀ ਸਥਿਤੀ ਅਜੇ ਵੀ ਬਣੀ ਹੋਈ ਹੈ।  

ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਭਲਕੇ ਪੰਜਾਬ ਵਿੱਚ ਕਿਸੇ ਵੀ ਜ਼ਿਲ੍ਹੇ ਵਿੱਚ, ਸ਼ਨੀਵਾਰ 2 ਵਜੇ ਤੱਕ, ਆਰੇਂਜ ਅਲਰਟ ਜਾਰੀ ਨਹੀਂ ਕੀਤਾ ਹੋਇਆ ਹੈ। ਰਵਿਵਾਰ ਲਈ ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ,  ਮਾਨਸਾ, ਸਂਗਰੂਰ ਤੇ ਮਲੇਰਕੋਟਲਾ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।  

ਹਿਮਾਚਲ ਪ੍ਰਦੇਸ਼ ਵਿੱਚ 13-15 ਅਗਸਤ ਵਿੱਚ ਪਾਏ ਭਾਰੀ ਮੀਂਹ ਕਰਕੇ ਨਾ ਸਿਰਫ ਹਿਮਾਚਲ ਨੂੰ ਸਗੋਂ ਪੰਜਾਬ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਦੌਰਾਨ ਭਾਖੜਾ ਡੈਮ ਦੇ ਫਲੱਡ ਗੇਟ ਵੀ ਖੋਲ੍ਹ ਦਿੱਤੇ ਗਏ ਸਨ। ਨਾ ਸਿਰਫ ਭਾਖੜਾ ਡੈਮ ਤੋਂ ਸਗੋਂ ਪੋਂਗ ਡੈਮ ਤੋਂ ਵੀ ਪਾਣੀ ਛੱਡਿਆ ਗਿਆ ਸੀ। ਇਸ ਦੌਰਾਨ ਬਿਆਸ, ਸਤਲੁਜ ਤੇ ਘੱਗਰ ਦਰਿਆ ਵਿੱਚ ਵੀ ਪਾੜਾ ਬਹਾਅ ਵੱਧ ਗਿਆ ਸੀ ਅਤੇ ਇਸ ਕਰਕੇ ਕਈ ਥਾਵਾਂ 'ਤੇ ਹੜ੍ਹ ਵਰਗੇ ਹਾਲਾਤ ਬਣ ਗਏ ਸਨ।   

ਇਹ ਵੀ ਪੜ੍ਹੋ: Punjab Flood News: ਫਿਰੋਜ਼ਪੁਰ 'ਚ ਹਰੀਕੇ ਬੈਰਾਜ ਤੋਂ ਛੱਡਿਆ ਗਿਆ 2,75,980 ਕਿਊਸਿਕ ਪਾਣੀ, ਪਾਣੀ ਦੀ ਚਪੇਟ 'ਚ 30 ਤੋਂ 35 ਪਿੰਡ 

ਇਹ ਵੀ ਪੜ੍ਹੋ: Bhakra Dam Water Level: ਸੁਰੱਖਿਅਤ ਜ਼ੋਨ ਵਿੱਚ ਭਾਖੜਾ ਡੈਮ 'ਚ ਪਾਣੀ ਦਾ ਪੱਧਰ, ਸਥਿਤੀ ਕਾਬੂ ਹੇਠ 

(For more news apart from Punjab Weather Update, Pathankot and Hoshiarpur Orange Alert, stay tuned to Zee PHH)

Read More
{}{}