Home >>Punjab

Punjab Weather Update: ਪੰਜਾਬ 'ਚ ਜਾਣੋ ਕਿੰਨੇ ਦਿਨ ਹੋਰ ਰਹੇੇਗਾ ਹੁੰਮਸ ਭਰਿਆ ਮੌਸਮ, ਸ਼ਹਿਰ ਵਿੱਚ ਕਦੋਂ ਪਵੇਗਾ ਮੀਂਹ?

Punjab Weather Update: ਪੰਜਾਬ ਵਿੱਚ ਬੀਤੇ ਕੁਝ ਦਿਨ ਤੋਂ ਅੱਤ ਦੀ ਗਰਮੀ ਪੈ ਰਹੀ ਹੈ। ਪੰਜਾਬ ਵਿੱਚ ਬੇਸ਼ਕ ਮੀੰਹਰ ਦਾ ਅਲਰਟ ਸੀ ਪਰ ਕਿਸੇ ਵੀ ਪਾਸੇ ਮੀਂਹ ਨਹੀਂ ਪਿਆ ਹੈ।

Advertisement
Punjab Weather Update: ਪੰਜਾਬ 'ਚ ਜਾਣੋ ਕਿੰਨੇ ਦਿਨ ਹੋਰ ਰਹੇੇਗਾ ਹੁੰਮਸ ਭਰਿਆ ਮੌਸਮ, ਸ਼ਹਿਰ ਵਿੱਚ ਕਦੋਂ ਪਵੇਗਾ ਮੀਂਹ?
Stop
Riya Bawa|Updated: Jul 15, 2024, 08:08 AM IST

Punjab Weather Update: ਪੰਜਾਬ ਵਿੱਚ ਇਸ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ। ਹਰ ਪਾਸੇ ਦੇਖਿਆ ਜਾਵੇ ਤਾਂ ਹੁੰਮਸ ਭਰਿਆ ਮੌਸਮ ਹੈ ਅਤੇ ਲੋਕ ਪਰੇਸ਼ਾਨ ਹੋ ਰਹੇ ਹਨ। ਪੰਜਾਬ ਵਿੱਚ ਮਾਨਸੂਨ (Punjab Weather Update) ਦੀ ਰਫ਼ਤਾਰ ਮੱਠੀ ਹੋ ਗਈ ਹੈ ਅਤੇ ਜਿਸ ਨਾਲ ਮੁੜ ਤੋਂਗਰਮੀ ਪੈ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਤਾਪਮਾਨ ਵਿੱਚ ਲਗਾਤਾਰ ਤੀਜੇ ਦਿਨ 1.1 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਨਾਲ ਸੂਬੇ ਦਾ ਤਾਪਮਾਨ ਆਮ ਨਾਲੋਂ 1.6 ਡਿਗਰੀ ਵੱਧ ਹੈ। ਮੌਸਮ ਵਿਭਾਗ ਮੁਤਾਬਕ ਦੋ ਦਿਨ ਹੋਰ ਲੋਕਾਂ ਨੂੰ ਨਮੀ ਨਾਲ ਜੂਝਣਾ ਪਵੇਗਾ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ (Punjab Weather Update) ਯਾਨੀ ਸੋਮਵਾਰ ਅਤੇ ਮੰਗਲਵਾਰ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ ਪਰ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ 'ਚ ਇਕੱਲਿਆਂ ਥਾਵਾਂ 'ਤੇ ਮੀਂਹ ਪੈ ਸਕਦਾ ਹੈ, ਹਾਲਾਂਕਿ ਇਸ ਦੀ ਸੰਭਾਵਨਾ ਵੀ ਬਹੁਤ ਘੱਟ ਹੈ। ਤਾਪਮਾਨ ਹੋਰ ਵਧੇਗਾ, ਜਿਸ ਕਾਰਨ ਲੋਕ ਨਮੀ ਤੋਂ ਪ੍ਰੇਸ਼ਾਨ ਹੋਣਗੇ।

ਇਹ ਵੀ ਪੜ੍ਹੋ:  Diljit Dosanjh with PM Justin Trudeau: ਕੰਸਰਟ ਤੋਂ ਪਹਿਲਾਂ ਕੈਨੇਡਾ ਦੇ PM ਜਸਟਿਨ ਟਰੂਡੋ ਨੇ ਦਿਲਜੀਤ ਦੋਸਾਂਝ ਨੂੰ ਦਿੱਤਾ ਸਰਪਰਾਈਜ਼, ਕੀਤੀ ਮੁਲਾਕਾਤ, ਦੇਖੋ ਫੋਟੋਆਂ

ਪੰਜਾਬ ਵਿੱਚ ਨਮੀ ਵਾਲਾ ਮੌਸਮ ਹੋਣ ਕਰਕੇ ਲੋਕਾਂ ਨੂੰ ਕੋਈ ਰਾਹਤ ਨਹੀਂ ਹੈ। ਮੌਸਮ ਵਿਭਾਗ (Punjab Weather Update)  ਵੱਲੋਂ ਅਗਲੇ ਦੋ ਦਿਨ ਕੋਈ ਗਰਮੀ ਤੋਂ ਰਾਹਤ ਨਹੀਂ ਹੈ। 17 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਅਜੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 17 ਨੂੰ ਪੰਜਾਬ ਵਿੱਚ ਕਈ ਥਾਵਾਂ ਉੱਤੇ ਮੀਂਹ ਪੈ ਸਕਦਾ ਹੈ। ਇਨ੍ਹਾਂ ਵਿੱਚ ਪੰਜਾਬ ਦੇ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਅਤੇ ਨਵਾਂਸ਼ਹਿਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਪੰਜਾਬ ਦਾ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਇਸ ਹਿਸਾਬ ਨਾਲ ਐਤਵਾਰ ਸ਼ਾਮ ਨੂੰ ਪਠਾਨਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਪਟਿਆਲਾ ਵਿੱਚ ਤਾਪਮਾਨ 38.2 ਡਿਗਰੀ ਅਤੇ ਗੁਰਦਾਸਪੁਰ ਵਿੱਚ 38 ਡਿਗਰੀ ਦਰਜ ਕੀਤਾ ਗਿਆ।

 

Read More
{}{}