Home >>Punjab

Punjab Weather Update: ਪੰਜਾਬ ਵਿੱਚ ਅੱਜ ਹੀਟਵੇਵ ਅਲਰਟ, ਗਰਮੀ ਤੋਂ ਕੋਈ ਰਾਹਤ ਨਹੀਂ

Punjab Weather Update:  ਪੰਜਾਬ ਵਿੱਚ ਸ਼ਾਮ ਵੇਲੇ ਹਵਾਵਾਂ ਚੱਲ ਰਹੀਆਂ ਸਨ ਅਤੇ ਅੱਜ ਸਵਰੇ ਹੀ ਮੁੜ ਤੋਂ ਹੁਮਸ ਭਰਾ ਮੌਸਮ ਹੋ ਗਿਆ ਹੈ ਅਤੇ ਤੜਕੇ ਹੀ ਧੁੱਪ ਨਿਕਲ ਆਈ ਹੈ।  

Advertisement
Punjab Weather Update: ਪੰਜਾਬ ਵਿੱਚ ਅੱਜ ਹੀਟਵੇਵ ਅਲਰਟ, ਗਰਮੀ ਤੋਂ ਕੋਈ ਰਾਹਤ ਨਹੀਂ
Stop
Riya Bawa|Updated: Jun 25, 2024, 08:05 AM IST

Punjab Weather Update: ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਗਰਮੀ ਵੱਧ ਰਹੀ ਹੈ। ਪੰਜਾਬ ਵਿੱਚ ਅਜੇ ਬਾਰਿਸ਼ ਦੀ ਸੰਭਾਵਨਾ ਘੱਟ ਹੈ ਪਰ ਕਿਹਾ ਜਾ ਰਿਹਾ ਹੈ ਕਿ ਜਲਦ ਮੌਸਮ ਸੁਹਾਵਨਾ ਹੋ ਜਾਵੇਗਾ ਅਤੇ ਗਰਮੀ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਇਸ ਦੇ ਨਾਲ ਹੀ ਅੱਜ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਿਮਾਚਲ 'ਚ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਹੈ।

ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਵਿੱਚ ਹੀਟਵੇਵ ਅਲਰਟ
ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਲੁਧਿਆਣਾ ਅਤੇ ਸੰਗਰੂਰ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਹ ਚੇਤਾਵਨੀ ਸਿਰਫ਼ ਅੱਜ ਲਈ ਹੈ। ਪਟਿਆਲਾ ਅਤੇ ਮੋਹਾਲੀ ਖੇਤਰਾਂ ਵਿੱਚ ਸੋਮਵਾਰ ਸ਼ਾਮ ਨੂੰ ਪ੍ਰੀ ਮਾਨਸੂਨ ਪਹੁੰਚ ਗਿਆ। 

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਪ੍ਰੀ ਮਾਨਸੂਨ 
ਪੰਜਾਬ ਵਿੱਚ ਅਨੁਮਾਨ ਹੈ ਕਿ 26 ਤੋਂ 28 ਜੂਨ ਤੱਕ ਪ੍ਰੀ ਮਾਨਸੂਨ ਸ਼ੁਰੂ ਹੋਵੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ । ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਇਸ ਵਾਰ ਮਾਨਸੂਨ ਦਸਤਕ ਦੇਵੇਗਾ। ਮਾਨਸੂਨ ਹਰਿਆਣਾ ਪਹੁੰਚਣ ਦੇ ਇੱਕ ਹਫ਼ਤੇ ਦੇ ਅੰਦਰ ਪੰਜਾਬ ਪਹੁੰਚ ਜਾਵੇਗਾ। ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਵਾਰ ਬਾਰਿਸ਼ ਆਮ ਵਾਂਗ ਹੋਵੇਗੀ।

ਇਹ ਵੀ ਪੜ੍ਹੋ: Punjab Weather Update: ਪੰਜਾਬ ਦਾ ਤਾਪਮਾਨ ਮੁੜ ਵਧਿਆ, ਜਾਣੋ ਹੁਣ ਕਿਸ ਦਿਨ ਹੋਵੇਗੀ ਬਾਰਿਸ਼ ਤੇ ਕਦੋਂ ਮਿਲੇਗੀ ਮੁੜ ਰਾਹਤ

ਪੰਜਾਬ ਦੇ ਜ਼ਿਲ੍ਹਿਆਂ ਦਾ ਹਾਲ 

ਬੀਤੇ ਦਿਨੀ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਦਰਜ ਕੀਤਾ ਗਿਆ ਸੀ। ਅੱਜ ਧੁੱਪ ਰਹੇਗੀ। ਤਾਪਮਾਨ ਵਧੇਗਾ। ਤਾਪਮਾਨ 30 ਤੋਂ 43 ਡਿਗਰੀ ਦੇ ਵਿਚਕਾਰ ਰਹੇਗਾ।  ਇਸ ਦੇ ਨਾਲ ਲੱਗਦੇ ਜਲੰਧਰ ਵਿੱਚ ਸੋਮਵਾਰ ਸ਼ਾਮ ਨੂੰ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਦਰਜ ਕੀਤਾ ਗਿਆ। ਅਸਮਾਨ ਸਾਫ਼ ਹੋ ਜਾਵੇਗਾ। ਤਾਪਮਾਨ 30 ਤੋਂ 42 ਡਿਗਰੀ ਦੇ ਵਿਚਕਾਰ ਰਹੇਗਾ।ਲੁਧਿਆਣਾ ਵਿੱਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਦਰਜ ਕੀਤਾ ਗਿਆ। ਅੱਜ ਆਸਮਾਨ ਸਾਫ ਰਹੇਗਾ। ਹੀਟਵੇਵ ਅਲਰਟ ਦੇ ਵਿਚਕਾਰ ਤਾਪਮਾਨ 31 ਤੋਂ 43 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

{}{}