Home >>Punjab

Punjab Weather Update: ਪੰਜਾਬ 'ਚ ਬਾਰਿਸ਼ ਤੋਂ ਬਾਅਦ ਠੰਡ 'ਚ ਜਮਾ ਰਹੀ ਫਰਵਰੀ, ਪਾਰਾ ਆਇਆ ਤੇਜ਼ੀ ਨਾਲ ਹੇਠਾਂ

Punjab Weather Update: ਪੰਜਾਬ ਵਿੱਚ ਬੀਤੇ ਦਿਨੀ ਮੁਹਾਲੀ, ਪੰਚਕੂਲਾ ਅਤੇ ਪੰਜਾਬ ਦੇ ਲੁਧਿਆਣਾ ਅਤੇ ਮੋਗਾ ਵਿੱਚ ਗੜੇ ਪਏ ਹਨ ਅਤੇ ਅੱਜ ਕੁਝ ਜ਼ਿਲ੍ਹਿਆਂ ਵਿੱਚ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।  

Advertisement
Punjab Weather Update: ਪੰਜਾਬ 'ਚ ਬਾਰਿਸ਼ ਤੋਂ ਬਾਅਦ ਠੰਡ 'ਚ ਜਮਾ ਰਹੀ ਫਰਵਰੀ, ਪਾਰਾ ਆਇਆ ਤੇਜ਼ੀ ਨਾਲ ਹੇਠਾਂ
Stop
Riya Bawa|Updated: Feb 02, 2024, 07:11 AM IST

Punjab Weather Update: ਪੰਜਾਬ ਵਿੱਚ ਬੀਤੇ ਦਿਨੀ ਹੋਈ ਬਾਰਿਸ਼ ਅਤੇ ਗੜੇਮਾਰੀ ਕਰਕੇ ਠੰਡ ਹੋਰ ਜ਼ਿਆਦਾ ਵੱਧ ਗਈ ਹੈ। ਦਰਅਸਲ  ਪਿਛਲੇ 36 ਘੰਟਿਆਂ ਤੋਂ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਵੀ ਕਈ ਥਾਵਾਂ 'ਤੇ ਮੀਂਹ ਪਿਆ ਹੈ। ਪੰਚਕੂਲਾ ਅਤੇ ਪੰਜਾਬ ਦੇ ਲੁਧਿਆਣਾ ਅਤੇ ਮੋਗਾ ਵਿੱਚ ਗੜੇ ਪਏ ਹਨ। ਜਿੱਥੇ ਪਹਾੜਾਂ 'ਚ ਭਾਰੀ ਬਰਫਬਾਰੀ ਜਾਰੀ ਹੈ, ਉਥੇ ਹੀ ਮੈਦਾਨੀ ਇਲਾਕਿਆਂ 'ਚ ਬਾਰਿਸ਼ ਤੋਂ ਬਾਅਦ ਠੰਡ ਵੱਧ ਗਈ ਹੈ।

ਇਸ ਦੇ ਨਾਲ ਹੀ ਪੰਜਾਬ (Punjab Weather Update) ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮਲੇਰਕੋਟਲਾ 'ਚ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਿਮਾਚਲ 'ਚ ਮੌਸਮ ਵਿਭਾਗ ਦੇ ਆਰੇਂਜ ਅਲਰਟ ਦੇ ਵਿਚਕਾਰ ਸ਼ਿਮਲਾ 'ਚ ਵੀ ਬਰਫਬਾਰੀ ਸ਼ੁਰੂ ਹੋ ਗਈ ਹੈ। ਸ਼ਿਮਲਾ 'ਚ ਇਸ ਸੀਜ਼ਨ ਦੀ ਇਹ ਪਹਿਲੀ ਬਰਫਬਾਰੀ ਹੈ।

ਇਹ ਵੀ ਪੜ੍ਹੋ: Punjab Weather News: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੋਈ ਬੂੰਦਾਬਾਂਦੀ; ਸੰਘਣੀ ਧੁੰਦ ਤੋਂ ਮਿਲੀ ਰਾਹਤ, ਠੰਢ ਬਰਕਰਾਰ

ਮੌਸਮ ਵਿਭਾਗ ਨੇ ਪੰਜਾਬ 'ਚ (Punjab Weather Update) ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਲੋਕਾਂ ਨੂੰ ਜ਼ਰੂਰੀ ਕੰਮਾਂ ਲਈ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਦਰਅਸਲ, 3 ਫਰਵਰੀ ਨੂੰ ਪਹਾੜਾਂ ਵਿੱਚ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ 'ਚ ਫਿਰ ਦੇਖਣ ਨੂੰ ਮਿਲੇਗਾ ਜਿਸ ਤੋਂ ਬਾਅਦ 3 ਫਰਵਰੀ ਤੋਂ 5 ਫਰਵਰੀ ਤੱਕ ਹਲਕੀ ਬਾਰਿਸ਼ ਹੋ ਸਕਦੀ ਹੈ।

ਇਸ ਦੇ ਨਾਲ ਹੀ ਸੰਘਣੀ ਧੁੰਦ 7 ਫਰਵਰੀ ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਪੰਜ ਦਿਨਾਂ ਦੌਰਾਨ ਅਰੁਣਾਚਲ ਪ੍ਰਦੇਸ਼ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 

 

Read More
{}{}