Home >>Punjab

Punjab Weather Update: ਪੰਜਾਬ 'ਚ ਅੱਜ ਲੋਕਾਂ ਨੂੰ ਮਿਲੀ ਗਰਮੀ ਤੋਂ ਵੱਡੀ ਰਾਹਤ, ਬਾਰਿਸ਼ ਦੇ ਨਾਲ ਸੁਹਾਵਨਾ ਹੋਇਆ ਮੌਸਮ!

Punjab Weather Update Today: ਪੰਜਾਬ, ਹਰਿਆਣਾ ਵਿੱਚ 40 ਡਿਗਰੀ ਦੇ ਟਾਰਚਰ ਦੇ ਵਿਚਕਾਰ ਮੌਸਮ ਵਿਭਾਗ ਨੇ ਰਾਹਤ ਦੀ ਖਬਰ ਦਿੱਤੀ ਹੈ। ਆਈਐਮਡੀ ਨੇ ਦੋ ਰਾਜਾਂ ਵਿੱਚ ਅਗਲੇ ਕੁਝ ਦਿਨਾਂ ਦੀ ਵਾਰਿਸ਼ ਹੋਣ ਦੀ ਗੱਲ ਕਹੀ ਹੈ।

Advertisement
Punjab Weather Update: ਪੰਜਾਬ 'ਚ ਅੱਜ ਲੋਕਾਂ ਨੂੰ ਮਿਲੀ ਗਰਮੀ ਤੋਂ ਵੱਡੀ ਰਾਹਤ, ਬਾਰਿਸ਼ ਦੇ ਨਾਲ ਸੁਹਾਵਨਾ ਹੋਇਆ ਮੌਸਮ!
Stop
Riya Bawa|Updated: May 24, 2023, 10:33 AM IST

Punjab Weather Update Today: ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨਾਲ ਲੋਕਾ ਦਾ ਬੁਰਾ ਹਾਲ ਸੀ, ਦੁਪਹਿਰ ਵੇਲੇ ਲੋਕਾਂ ਦਾ ਸੜਕ ’ਤੇ ਪੈਦਲ ਲੰਘਣਾ ਵੀ ਔਖਾ ਹੋ ਗਿਆ ਸੀ। ਹਾਲਾਂਕਿ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ 'ਚ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਹੈ।ਉੱਤਰੀ ਭਾਰਤ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਰਾਤ ਵੀ ਰੁੱਕ-ਰੁੱਕ ਕੇ ਬਾਰਿਸ਼ ਦੇ ਨਾਲ ਲੋਕਾਂ ਵੱਲੋਂ ਖੁਸ਼ੀ ਮਨਾਈ ਗਈ ਹੈ। 

ਪੰਜਾਬ ਦੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਦਾ ਕਰੌਪ ਵਧਦਾ ਜਾ ਰਿਹਾ ਸੀ। ਮੀਂਹ ਪੈਣ ਕਾਰਨ ਮੌਸਮ ਠੰਡਾ ਹੋਇਆ, ਜਿਸ ਦੇ ਨਾਲ ਪਸ਼ੂ ਪੰਛੀਆਂ ਅਤੇ ਦਰੱਖਤਾਂ ਨੂੰ ਵੱਡੀ ਰਾਹਤ ਵੇਖਣ ਨੂੰ ਮਿਲੀ। ਕਿਸਾਨਾਂ ਲਈ ਇਹ ਵਾਰ ਲਾਹੇਵੰਦ ਸਾਬਤ ਹੋਈ ਹੈ, ਜੋ ਕਿ ਅਗਲੇ ਮਹੀਨੇ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਹੈ, ਕਿਸਾਨਾਂ ਵੱਲੋਂ ਆਪਣੀਆਂ ਜ਼ਮੀਨਾਂ ਵਹੁਣ ਲਈ ਧਰਤੀ ਦੇ ਹੇਠਲੇ ਪਾਣੀ ਦਾ ਇਸਤੇਮਾਲ ਕਰਨਾ ਸੀ ਹੁਣ ਹੇਠਲੇ ਪਾਣੀ ਦੇ ਇਸਤੇਮਾਲ ਕਰਨ ਦੀ ਕੋਈ ਲੋੜ ਨਹੀਂ ਪੈਣੀ, ਕਿਉਂਕਿ ਕਿਸਾਨਾਂ ਵੱਲੋਂ ਹੁਣ ਆਪਣੀਆਂ ਜ਼ਮੀਨਾਂ ਨੂੰ ਝੋਨੇ ਦੀ ਲਗਾਈ ਲਈ ਤਿਆਰ ਕਰ ਲੈਣਗੇ।

ਇਹ ਵੀ ਪੜ੍ਹੋ: UPSC CSE Final Result 2022: ਪੰਜਾਬ ਦੇ ਲੜਕੇ ਨੇ ਪਹਿਲੀ ਕੋਸ਼ਿਸ਼ 'ਚ ਹਾਸਲ ਕੀਤਾ 70ਵਾਂ ਰੈਂਕ, ਇਸ ਤਰ੍ਹਾਂ ਮਿਲੀ ਸਫਲਤਾ 

ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਸੀ। ਪੂਰੇ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਵੱਧ ਦਰਜ ਕੀਤਾ ਗਿਆ ਹੈ। ਲਗਭਗ ਸਾਰੇ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇਸ ਤੋਂ ਬਾਅਦ ਸੂਬੇ 'ਚ ਬਾਰਿਸ਼ ਅਤੇ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਘੱਟ ਸੀ।

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਮੰਗਲਵਾਰ ਤੋਂ ਬਾਅਦ ਅਗਲੇ ਕੁਝ ਦਿਨਾਂ ਤੱਕ ਸ਼ਹਿਰ ਵਿੱਚ ਬੱਦਲਵਾਈ ਦੇ ਨਾਲ ਮੀਂਹ ਪੈ ਸਕਦਾ ਹੈ। ਇਸ ਕਾਰਨ ਸ਼ਹਿਰ ਦਾ ਤਾਪਮਾਨ ਕਰੀਬ ਛੇ-ਸੱਤ ਡਿਗਰੀ ਤੱਕ ਡਿੱਗਦਾ ਦੇਖਿਆ ਜਾ ਸਕਦਾ ਹੈ। ਵਿਭਾਗ ਦੀ ਤਰਫੋਂ ਦੱਸਿਆ ਗਿਆ ਕਿ ਮੰਗਲਵਾਰ ਨੂੰ ਦਿਨ ਵੇਲੇ ਧੁੱਪ ਰਹੇਗੀ ਪਰ ਸ਼ਾਮ ਨੂੰ ਹਲਕੇ ਬੱਦਲ ਛਾਏ ਰਹਿਣਗੇ ਅਤੇ ਰਾਤ ਨੂੰ ਮੀਂਹ ਪੈਣ ਦਾ ਅਨੁਮਾਨ ਹੈ।

Read More
{}{}