Home >>Punjab

Punjab Vidhan Sabha: ਪੰਜਾਬ ਵਿਧਾਨ ਸਭਾ 'ਚ ਹੰਗਾਮਾ, ਸਪੀਕਰ ਨੇ 9 ਕਾਂਗਰਸੀ ਵਿਧਾਇਕ ਨੂੰ ਸਸਪੈਂਡ ਕੀਤਾ

Punjab Vidhan Sabha: ਸਪੀਕਰ ਕੁਲਤਾਰ ਸਿੰਘ ਸੰਧਾਵਾਂ ਵੱਲੋਂ ਬਾਹਰ-ਬਾਹਰ ਕਾਂਗਰਸੀ ਆਗੂ ਨੂੰ ਸ਼ਾਂਤੀ ਨਾਲ ਰਹਿਣ ਦੀ ਬੇਨਤੀ ਕੀਤੀ। ਪਰ ਕਾਂਗਰਸ ਆਗੂ ਵੱਲੋਂ ਸਪੀਕਰ ਦੀ ਇੱਕ ਨਾ ਸੁਣੀ ਗਈ ਤਾਂ ਸਪੀਕਰ ਵੱਲੋਂ ਮਾਰਸ਼ਲਾਂ ਨੂੰ ਬੁਲਾਕੇ ਕਾਂਗਰਸੀ ਵਿਧਾਇਕਾਂ ਨੂੰ ਸਦਨ ਚੋਂ ਬਾਹਰ ਕੱਢ ਦਿੱਤਾ ਗਿਆ। 

Advertisement
Punjab Vidhan Sabha: ਪੰਜਾਬ ਵਿਧਾਨ ਸਭਾ 'ਚ ਹੰਗਾਮਾ, ਸਪੀਕਰ ਨੇ 9 ਕਾਂਗਰਸੀ ਵਿਧਾਇਕ ਨੂੰ ਸਸਪੈਂਡ  ਕੀਤਾ
Stop
Manpreet Singh|Updated: Mar 06, 2024, 07:27 PM IST

Punjab Vidhan Sabha: ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕਾਂ ਨੇ ਵਕਤ ਨਾਲ ਮਿਲਣ ਨੂੰ ਲੈ ਕੇ ਹੰਗਾਮਾ ਕਰ ਦਿੱਤਾ ਸ਼ੁੁਰੂ ਕਰ ਦਿੱਤਾ। ਇਸ ਮੌਕੇ ਸੱਤਾ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਜੰਮਕੇ ਹੰਗਾਮਾ ਹੋਇਆ। ਇਸ ਮੌਕੇ ਡਾ. ਬਲਜੀਤ ਕੌਰ ਬੋਲ ਰਹੇ ਸਨ ਤਾਂ ਕਾਂਗਰਸ ਦੇ ਵਿਧਾਇਕ ਬੋਲਣ ਲਈ ਸਮ੍ਹਾਂ ਮੰਗਦੇ ਰਹੇ। ਜਦੋਂ ਕਿ ਕਾਂਗਰਸ ਦਾ ਸਾਰਾ ਵਕਤ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਲੈ ਲਿਆ ਗਿਆ ਸੀ। ਸਪੀਕਰ ਕੁਲਤਾਰ ਸਿੰਘ ਸੰਧਾਵਾਂ ਵੱਲੋਂ ਬਾਹਰ-ਬਾਹਰ ਕਾਂਗਰਸੀ ਆਗੂ ਨੂੰ ਸ਼ਾਂਤੀ ਨਾਲ ਰਹਿਣ ਦੀ ਬੇਨਤੀ ਕੀਤੀ। ਪਰ ਕਾਂਗਰਸ ਆਗੂ ਵੱਲੋਂ ਸਪੀਕਰ ਦੀ ਇੱਕ ਨਾ ਸੁਣੀ ਗਈ ਤਾਂ ਸਪੀਕਰ ਵੱਲੋਂ ਮਾਰਸ਼ਲਾਂ ਨੂੰ ਬੁਲਾਕੇ ਕਾਂਗਰਸੀ ਵਿਧਾਇਕਾਂ ਨੂੰ ਸਦਨ ਚੋਂ ਬਾਹਰ ਕੱਢ ਦਾ ਹੁਕਮ ਦਿੱਤਾ ਗਿਆ।

ਜਿਸ ਤੋਂ ਬਾਅਦ ਮਾਰਸ਼ਲਾਂ ਨੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੂੰ ਛੱਡਕੇ ਬਾਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਸਮੇਤ ਬਾਕੀ ਵਿਧਾਇਕ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ। ਜਿਸ ਤੋਂ ਸਪੀਕਰ ਨੇ ਕਾਂਗਰਸ ਦੇ 9 ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਦੇ ਅੱਜ ਦੇ ਬਜਟ ਸੈਸ਼ਨ ਲਈ  ਸਸਪੈਂਡ  ਕਰ ਦਿੱਤਾ ਹੈ। ਆਮ ਆਮਦੀ ਪਾਰਟੀ ਦੀ ਸਰਕਾਰ ਵਿੱਚ ਪਹਿਲੀ ਵਾਰ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਸਸਪੈਂਡ ਕੀਤਾ ਹੈ।

ਇਹ ਵੀ ਪੜ੍ਹੋ: Dhuri Protest: 'ਘਰ-ਘਰ ਰਾਸ਼ਨ ਸਕੀਮ' ਦੇ ਖ਼ਿਲਾਫ਼ ਡਿਪੂ ਹੋਲਡਰਾਂ ਦਾ ਪ੍ਰਦਰਸ਼ਨ

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਰੋਧੀ ਪਾਰਟੀਆਂ ਨਾਲ ਸਬੰਧਤ 9 ਵਿਧਾਇਕਾਂ ਨੂੰ ਮੁਅੱਤਲ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਹ ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ਦੀ ਉਲੰਘਣਾ ਹੈ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁੱਖ ਵਿਰੋਧੀ ਪਾਰਟੀ ਦੇ ਅਸਲ ਸਵਾਲਾਂ ਤੋਂ ਭੱਜ ਰਹੀ ਹੈ, ਇਸ ਲਈ ਉਸ ਨੇ ਕਾਂਗਰਸੀ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ‘ਆਪ’ ਦੇ ਇਸ ਗੈਰ-ਲੋਕਤੰਤਰੀ ਕਦਮ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ:  Ludhiana News: ਸਾਂਸਦ ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਸਮੇਤ 4 ਕਾਂਗਰਸੀ ਨੂੰ ਮਿਲੀ ਜਮਾਨਤ

 

Read More
{}{}