Home >>Punjab

ਸਰਕਾਰੀ ਮੁਲਾਜ਼ਮ ਤੋਂ ਜ਼ਬਰੀ ਡੇਢ ਲੱਖ ਵਸੂਲਣ ਵਾਲੇ 3 ਵਿਅਕਤੀ ਚੜ੍ਹੇ ਵਿਜੀਲੈਂਸ ਦੇ ਹੱਥੇ, ਇੱਕ ਪੱਤਰਕਾਰ ਵੀ ਸ਼ਾਮਲ

ਸ਼ਿਕਾਇਤਕਰਤਾ ਰੁਪਿੰਦਰ ਸਿੰਘ ਨੇ ਦੱਸਿਆ ਕਿ ਰਜਿਸਟਰੀ ਦੌਰਾਨ ਉਸਨੇ ਕੋਈ ਵੀ ਰਿਸ਼ਵਤ ਨਹੀਂ ਲਈ, ਜਿਸ ’ਚ ਉਮਰਦੀਨ ਇਕ ਗਵਾਹ ਸੀ। ਬਲਕਿ ਇੱਕ ਬੰਦੇ ਨੂੰ ਛੋਟੇ ਨੋਟ ਦੇਣ ਉਪਰੰਤ ਉਹ ਆਪਣੇ 500 ਰੁਪਏ ਵਾਪਸ ਲੈ ਰਿਹਾ ਸੀ।

Advertisement
ਸਰਕਾਰੀ ਮੁਲਾਜ਼ਮ ਤੋਂ ਜ਼ਬਰੀ ਡੇਢ ਲੱਖ ਵਸੂਲਣ ਵਾਲੇ 3 ਵਿਅਕਤੀ ਚੜ੍ਹੇ ਵਿਜੀਲੈਂਸ ਦੇ ਹੱਥੇ, ਇੱਕ ਪੱਤਰਕਾਰ ਵੀ ਸ਼ਾਮਲ
Stop
Zee Media Bureau|Updated: Jan 09, 2023, 09:33 PM IST

Vigilance Bureau News: ਪੰਜਾਬ ਵਿਜੀਲੈਂਸ ਬਿਓਰੋ ਦੇ ਅਧਿਕਾਰੀ ਸੂਬੇ ’ਚ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ। ਹੁਣ ਸਰਕਾਰੀ ਮੁਲਾਜ਼ਮ ਨੂੰ ਧਮਕਾ ਕੇ ਡੇਢ ਲੱਖ ਰੁਪਏ ਜ਼ਬਰੀ ਵਸੂਲਣ ਦੇ ਦੇਸ਼ ਤਹਿਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਾਜ਼ਮ ਨੂੰ ਧਮਕਾਉਣ ਵਾਲਿਆਂ ’ਚ ਪਟਿਆਲਾ ਦਾ ਪ੍ਰਾਪਰਟੀ ਏਜੰਟ ਉਮਰਦੀਨ, ਸਲੀਮ ਅਤੇ ਇੱਕ ਨਿੱਜੀ ਚੈਨਲ ਦਾ ਪੱਤਰਕਾਰ (Reporter) ਰੁਪਿੰਦਰ ਕੁਮਾਰ ਉਰਫ਼ ਡਿੰਪਲ ਸ਼ਾਮਲ ਹਨ। ਇਹ ਤਿੰਨੋ ਮੁਲਜ਼ਮ ਤਹਿਸੀਲ ਨਾਭਾ ’ਚ ਤਾਇਨਾਤ ਰਜਿਸਟਰੀ ਕਲਰਕ ਰੁਪਿੰਦਰ ਸਿੰਘ ਵਾਸੀ ਪਟਿਆਲਾ ਤੋਂ ਉਸਦੀ 500 ਰੁਪਏ ਕਥਿਤ ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਕੇ 5 ਲੱਖ ਰੁਪਏ ਦੀ ਮੰਗ ਕਰ ਰਹੇ ਸਨ। 

ਸ਼ਿਕਾਇਤਕਰਤਾ ਰੁਪਿੰਦਰ ਸਿੰਘ ਨੇ ਦੱਸਿਆ ਕਿ ਰਜਿਸਟਰੀ ਦੌਰਾਨ ਉਸਨੇ ਕੋਈ ਵੀ ਰਿਸ਼ਵਤ ਨਹੀਂ ਲਈ, ਜਿਸ ’ਚ ਉਮਰਦੀਨ ਇਕ ਗਵਾਹ ਸੀ। ਬਲਕਿ ਇੱਕ ਬੰਦੇ ਨੂੰ ਛੋਟੇ ਨੋਟ ਦੇਣ ਉਪਰੰਤ ਉਹ ਆਪਣੇ 500 ਰੁਪਏ ਵਾਪਸ ਲੈ ਰਿਹਾ ਸੀ। ਇਸ ਦੌਰਾਨ ਉਕਤ ਮੁਲਾਜ਼ਮ ਨੇ ਪੈਸੇ ਵਸੂਲਣ ਦੇ ਇਰਾਦੇ ਨਾਲ ਮੋਬਾਈਲ ’ਤੇ ਉਸਦੀ ਵੀਡੀਓ ਬਣਾ ਲਈ। 

ਸ਼ਿਕਾਇਤ ਦਾ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਓਰੋ ਦੇ ਉਡਣ ਦਸਤੇ (Flying Squad) ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ। ਮੁਲਜ਼ਮ ਉਮਰਦੀਨ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤ ਕਰਤਾ ਰੁਪਿੰਦਰ ਸਿੰਘ ਤੋਂ ਦੂਸਰੀ ਕਿਸ਼ਤ ਦੇ ਤੌਰ ’ਤੇ ਡੇਢ ਲੱਖ ਰੁਪਏ ਦੀ ਵਸੂਲੀ ਕਰਦੇ ਰੰਗੇ-ਹੱਥੀਂ ਕਾਬੂ ਕਰ ਲਿਆ ਗਿਆ। ਇਸ ਦੌਰਾਨ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ’ਚ ਵਸੂਲੇ ਗਏ 50 ਹਜ਼ਾਰ ਵੀ ਬਰਾਮਦ ਕਰ ਲਏ ਗਏ। 

ਮੁੱਖ ਮੁਲਜ਼ਮ ਉਮਰਦੀਨ ਨੂੰ ਕਾਬੂ ਕਰਨ ਤੋਂ ਬਾਅਦ ਇਸ ਮਾਮਲੇ ਦੇ ਹੋਰ ਸਹਿ-ਮੁਲਜ਼ਮ ਸਲੀਮ ਅਤੇ ਰੁਪਿੰਦਰ ਕੁਮਾਰ ਉਰਫ਼ ਡਿੰਪਲ ਨੂੰ ਵੀ ਨਾਭਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਵਿਜੀਲੈਂਸ ਬਿਓਰੋ ਵਲੋਂ ਆਈ. ਪੀ. ਸੀ. ਦੀ ਧਾਰਾ 419, 420, 384, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਤਹਿਤ ਥਾਣਾ ਵਿਜੀਲੈਂਸ ਬਿਓਰੋ, ਉਡਣ ਦਸਤਾ-1, ਐੱਸ. ਏ. ਐੱਸ. ਨਗਰ ਮੋਹਾਲੀ ਵਿਖੇ ਐੱਫ਼. ਆਈ. ਆਰ. ਨੰ. 2 ਤਹਿਤ ਮੁਕੱਦਮਾ ਦਰਜ ਕਰਨ ਉਪਰੰਤ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ:  ਸਾਬਕਾ CM ਚੰਨੀ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ, ਮਾਨਸਾ ਅਦਾਲਤ ਦੀ ਕਾਰਵਾਈ ’ਤੇ ਰੋਕ

Read More
{}{}