Home >>Punjab

Punjab News: ਸੁਨਾਮ ਦੇ 60 ਸਾਲਾ ਐਡਵੋਕੇਟ ਦਾ ਨਾਮ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿੱਚ ਦਰਜ, ਜਾਣੋ ਕਿਵੇਂ ਬਣੇ ਖਾਸ

Punjab News: ਇੰਡੀਆ ਬੁੱਕ ਆਫ ਰਿਕਾਰਡਸ ਨੇ ਆਪਣੀ ਕਿਤਾਬ ਵਿੱਚ ਉਸ ਦੀ ਯਾਤਰਾ ਨੂੰ ਦਰਜ ਕੀਤਾ ਹੈ। ਇਹਨਾਂ ਹੀ ਨਹੀਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਨਮਾਨਿਤ ਕੀਤਾ ਹੈ।  

Advertisement
Punjab News: ਸੁਨਾਮ ਦੇ 60 ਸਾਲਾ ਐਡਵੋਕੇਟ ਦਾ ਨਾਮ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿੱਚ ਦਰਜ, ਜਾਣੋ ਕਿਵੇਂ ਬਣੇ ਖਾਸ
Stop
Riya Bawa|Updated: Jul 02, 2023, 10:12 AM IST

Punjab News: ਪੰਜਾਬ ਦੇ ਸੁਨਾਮ ਵਿੱਚ 60 ਸਾਲਾ ਐਡਵੋਕੇਟ ਹਰਿੰਦਰ ਲਾਲੀ (Harinder Lally) ਦਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡਜ਼ (India book of record) 'ਚ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਸੁਨਾਮ ਦੇ ਐਡਵੋਕੇਟ ਹਰਿੰਦਰ ਲਾਲੀ (Harinder Lally) ਨੇ ਭਾਰਤ, ਨੇਪਾਲ ਅਤੇ ਭੂਟਾਨ ਵਿੱਚ ਬਿਨ੍ਹਾਂ ਗਿਅਰ ਰਹਿਤ ਸਕੂਟਰ 'ਤੇ 65 ਦਿਨਾਂ ਵਿੱਚ 18,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।

ਕਿਹਾ ਜਾ ਰਿਹਾ ਹੈ ਕਿ ਐਡਵੋਕੇਟ ਹਰਿੰਦਰ ਲਾਲੀ(Harinder Lally) ਨੇ ਆਪਣੇ ਦੋ ਸਾਥੀਆਂ ਨਾਲ 18000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਭਾਰਤ ਦੇ 28 ਸਬੂਿਆਂ, ਚਾਰ ਕੋਰੀਡੋਰ ਦੇ ਨਾਲ ਭੂਟਾਨ ਅਤੇ ਨੇਪਾਲ ਨੂੰ ਇਸ ਯਾਤਰਾ ਦਾ ਹਿੱਸਾ ਬਣਾਇਆ ਗਿਆ ਸੀ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਸੰਵਿਧਾਨਕ ਫਰਜ਼ਾਂ ਤੋਂ ਜਾਣੂ ਕਰਵਾਉਣਾ, ਇੱਕ ਕੌਮੀਅਤ ਦੇ ਆਧਾਰ 'ਤੇ ਇਕੱਠੇ ਰਹਿਣ, ਸਿਹਤਮੰਦ ਰਹਿਣਾ ਸੀ। 

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮਾਨਸੂਨ ਜਲਦ ਦੇ ਰਿਹਾ ਦਸਤਕ; ਇਸ ਦਿਨ ਹੋਵੇਗੀ ਜ਼ੋਰਦਾਰ ਬਾਰਿਸ਼

ਇੰਡੀਆ ਬੁੱਕ ਆਫ ਰਿਕਾਰਡਸ ਨੇ ਆਪਣੀ ਕਿਤਾਬ ਵਿੱਚ ਉਸ ਦੀ ਯਾਤਰਾ ਨੂੰ ਦਰਜ ਕੀਤਾ ਹੈ। ਸੁਨਾਮ ਵਿੱਚ 60 ਸਾਲਾ ਐਡਵੋਕੇਟ ਹਰਿੰਦਰ ਲਾਲੀ (Harinder Lally) ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ (India book of record) 'ਚ ਸਥਾਨ ਮਿਲਿਆ ਹੈ। ਇਸ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਉਸਨੂੰ ਸਨਮਾਨਿਤ ਕੀਤਾ ਹੈ।

ਸੁਨਾਮ ਦੇ 60 ਸਾਲਾ ਐਡਵੋਕੇਟ ਹਰਿੰਦਰ ਲਾਲੀ, ਜਿਨ੍ਹਾਂ ਨੇ ਬਿਨਾਂ ਗਿਅਰ ਰਹਿਤ ਸਕੂਟਰ 'ਤੇ 65 ਦਿਨਾਂ ਵਿੱਚ 18000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੰਡੀਅਨ ਬੁੱਕ ਆਫ਼ ਰਿਕਾਰਡਜ਼ ਵਿੱਚ ਥਾਂ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੀ ਯਾਤਰਾ ਦੌਰਾਨ ਲੋਕਾਂ ਨੂੰ ਸੰਵਿਧਾਨਕ ਫਰਜ਼ਾਂ ਪ੍ਰਤੀ ਜਾਗਰੂਕ ਕੀਤਾ। ਇਸ ਦੌਰਾਨ ਉਨ੍ਹਾਂ ਨੇਪਾਲ ਭੂਟਾਨ ਦੇ ਨਾਲ-ਨਾਲ ਦੇਸ਼ ਦੇ ਚਾਰੇ ਕੋਰੀਡੋਰ ਦਾ ਵੀ ਦੌਰਾ ਕੀਤਾ। 

ਇਹ ਵੀ ਪੜ੍ਹੋ: Punjab News: NIA ਨੇ ਗੈਂਗਸਟਰਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ!

(ਰਾਮ ਨਾਰੀਅਨ ਕਾਂਸਲ ਦੀ ਰਿਪੋਰਟ)

Read More
{}{}