Home >>Punjab

Ropar Murder News: ਰੋਪੜ ਗਊਸ਼ਾਲਾ ਰੋਡ 'ਤੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Ropar Murder News: ਕਤਲ ਬੜੀ ਬੇਰਹਿਮੀ ਨਾਲ ਕੀਤਾ ਗਿਆ ਹੈ ਪਰ ਅਜੇ ਤੱਕ ਕਤਲ ਦੇ ਕਾਰਨਾਂ ਤੇ ਕਾਤਲਾਂ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। 

Advertisement
Ropar Murder News: ਰੋਪੜ ਗਊਸ਼ਾਲਾ ਰੋਡ 'ਤੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Stop
Zee News Desk|Updated: Sep 08, 2023, 01:36 PM IST

Ropar Murder News: ਪੰਜਾਬ ਵਿੱਚ ਕਤਲ ਅਤੇ ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਵਿਚਾਲੇ ਤਾਜਾ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ ਜਿੱਥੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਰੋਪੜ ਦੀ ਗਊਸ਼ਾਲਾ ਰੋਡ 'ਤੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਦਵਾਰਕਾ ਦਾਸ ਵਾਸੀ ਅਦਰਸ਼ ਨਗਰ ਰੋਪੜ ਵਜੋਂ ਹੋਈ ਹੈ। ਕਤਲ ਬੜੀ ਬੇਰਹਿਮੀ ਨਾਲ ਕੀਤਾ ਗਿਆ ਹੈ ਪਰ ਅਜੇ ਤੱਕ ਕਤਲ ਦੇ ਕਾਰਨਾਂ ਤੇ ਕਾਤਲਾਂ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। 

ਰੋਪੜ ਦੇ ਐਸ ਐਸ ਪੀ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਕੇ ਤਫ਼ਤੀਸ਼ ਕਰ ਰਹੇ ਹਨ। ਮੌਕੇ ਤੋਂ ਤੇਜਧਾਰ ਹਥਿਆਰਾਂ ਸਮੇਤ ਕਤਲ ਵਿੱਚ ਵਰਤੀਆਂ ਗਈਆਂ ਕੁੱਝ ਚੀਜ਼ਾਂ ਵੀ ਬਰਾਮਦ ਹੋਈਆਂ ਹਨ ਤੇ ਫੋਰੈਸਿੰਕ ਟੀਮ ਵੀ ਬਰੀਕੀ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: Batala News: ਨਸ਼ੇ ਦੀ ਓਵਰਡੋਜ ਕਾਰਨ ਔਰਤ ਦੀ ਸਰਕਾਰੀ ਹਸਪਤਾਲ ਦੇ ਓ ਪੀ ਡੀ ਸਾਹਮਣੇ ਹੋਈ ਮੌਤ

ਇਹ ਮਾਮਲਾ ਰੋਪੜ ਦੀ ਗਊਸ਼ਾਲਾ ਰੋਡ ਦਵਾਰਕਾ ਦਾਸ ਵਾਸੀ ਅਦਰਸ਼ ਨਗਰ ਕਾਲੋਨੀ ਦੀ ਹੈ। ਕਤਲ ਬਹੁਤ ਹੀ ਬੇਰਹਿਮੀ ਨਾਲ ਕੀਤਾ ਗਿਆ ਹੈ ਅਤੇ ਅਜੇ ਤੱਕ ਕਤਲ ਦਾ ਕਾਰਨ ਅਤੇ ਕਤਲ ਕਰਨ ਵਾਲਿਆਂ ਬਾਰੇ ਕੁਝ ਪਤਾ ਨਹੀਂ ਲੱਗਿਆ ਹੈ। ਇਸ ਮੌਕੇ ਉੱਤੇ ਪਹੁੰਚੇ ਐਸ ਐਸ ਪੀ ਅਤੇ ਹੋਰ ਪੁਲਿਸ ਕਰਮਚਾਰੀ ਰੋਪੜ ਵਿਖੇ ਹੋਈ ਇਸ ਵਾਰਦਾਤ ਦੀ ਜਾਂਚ ਕਰ ਰਹੇ ਹਨ। ਪੁਲਿਸ ਨੂੰ ਵਾਰਦਾਤ ਵਾਲੀ ਥਾਂ ਉੱਤੇ ਕੁਝ ਚੀਜਾਂ ਪ੍ਰਾਪਤ ਹੋਇਆਂ ਹਨ। 

ਧਾਰਾ 302 ਦੇ ਤਹਿਤ, ਕਤਲ ਦੀ ਸਜ਼ਾ ਵਿੱਚ ਮੌਤ ਦੀ ਸਜ਼ਾ ਜਾਂ ਜੁਰਮਾਨੇ ਦੇ ਨਾਲ ਉਮਰ ਕੈਦ ਸ਼ਾਮਲ ਹੈ ਅਤੇ  ਧਾਰਾ 304 ਦੇ ਤਹਿਤ, ਸਜ਼ਾ ਵਿੱਚ ਉਮਰ ਕੈਦ ਜਾਂ ਦਸ ਸਾਲ ਦੀ ਕੈਦ ਅਤੇ ਜੁਰਮ ਦੀ ਗੰਭੀਰਤਾ ਦੇ ਆਧਾਰ 'ਤੇ ਜੁਰਮਾਨਾ ਜਾਂ ਸਖ਼ਤ ਕੈਦ ਹੋ ਸਕਦੀ ਹੈ। ਪੁਲਿਸ ਦਾ ਕਹਿਣ ਹੈ ਕਿ  ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਾਦ ਹੀ ਕਤਲ ਕਰਨ ਵਾਲਿਆਂ ਨੂੰ ਲੱਭਣ ਅਤੇ ਸਖ਼ਤ ਤੋਂ ਸਖ਼ਤ ਸਜਾ ਦੇਣ ਦਾ ਦਾਵਾ ਕਰ ਰਹੇ ਹਨ।  

(ਰੋਪੜ ਤੋਂ ਮਨਪ੍ਰੀਤ ਚਾਹਲ ਦੀ ਰਿਪੋਰਟ)

Read More
{}{}