Home >>Punjab

Punjab road accident: ਦੋ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, 3 ਦੀ ਮੌਤ, 4 ਜ਼ਖਮੀ

Punjab road Accident In Ludhiana's Samrala: ਇਸ ਬਾਰੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਸਮਰਾਲਾ ਨੇੜੇ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਦੇਰ ਰਾਤ ਦੋ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਮਰਨ ਵਾਲੇ ਲੋਕ ਮਾਛੀਵਾੜਾ ਦੇ ਰਹਿਣ ਵਾਲੇ ਸਨ।  

Advertisement
Punjab road accident: ਦੋ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, 3 ਦੀ ਮੌਤ, 4 ਜ਼ਖਮੀ
Stop
Updated: Nov 14, 2022, 09:22 AM IST

Ludhiana Chandigarh Highway Accident: ਲੁਧਿਆਣਾ ਦੇ ਸਮਰਾਲਾ ਬਾਈਪਾਸ 'ਤੇ (Accident In Ludhiana's Samrala) ਬੀਤੀ ਰਾਤ ਕਰੀਬ 11 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਦੋ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸਾ ਸਮਰਾਲਾ ਬਾਈਪਾਸ ਰੋਡ 'ਤੇ ਕਾਰ ਅਤੇ ਜੈਨ ਵਿਚਕਾਰ ਜ਼ਬਰਦਸਤ (Punjab road Accident) ਟੱਕਰ ਹੋਈ। ਇਸ ਹਾਦਸੇ 'ਚ ਕੁੱਲ 3 ਲੋਕਾਂ ਦੀ ਦਰਦਨਾਕ (Accident) ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ ਪੁਰਸ਼ ਅਤੇ ਦੋ ਔਰਤਾਂ ਸ਼ਾਮਲ ਹਨ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਚਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ।

ਮ੍ਰਿਤਕਾਂ ਵਿੱਚ ਰਮਨਦੀਪ ਕੌਰ, ਚਰਨਜੀਤ ਕੌਰ, ਸਰਬਜੀਤ ਸਿੰਘ ਸਾਰੇ ਮਾਛੀਵਾੜਾ ਸਾਹਿਬ ਦੇ ਵਾਸੀ ਸਨ। ਗੰਭੀਰ ਜ਼ਖ਼ਮੀਆਂ ਵਿੱਚ ਮੱਖਣ ਸਿੰਘ, ਪ੍ਰੀਤੀ ਰਾਣੀ, ਹੈਪੀ ਪਵਨਦੀਪ ਸਿੰਘ ਸਾਰੇ ਵਾਸੀ ਕੋਟਕਪੂਰਾ ਹਨ। ਸਾਰੇ ਜ਼ਖਮੀਆਂ ਨੂੰ ਲੁਧਿਆਣਾ ( Ludhiana hospital) ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਇਹ ਹਾਦਸਾ ਵਰਨਾ ਅਤੇ ਜੇਨ ਕਾਰ ਵਿੱਚ (Car Collision) ਹੋਇਆ ਹੈ।

ਇਹ ਵੀ ਪੜ੍ਹੋ : Earthquake in Punjab:  ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਹਿੱਸਿਆਂ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਦੋਵੇਂ ਕਾਰ ਚਾਲਕਾਂ ਵੱਲੋਂ ਕਾਰ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਟੱਕਰ ਹੋ ਗਈ।  ਹਾਦਸਾ ਹੁੰਦਾ ਦੇਖ ਕੇ ਰਾਹਗੀਰਾਂ ਨੇ ਜ਼ਖਮੀਆਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਥਾਣਾ ਸਮਰਾਲਾ ਤੋਂ ਵੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਰਖਵਾਇਆ ਹੈ। ਡਾਕਟਰਾਂ ਅਨੁਸਾਰ ਮੱਖਣ ਸਿੰਘ ਦੇ ਸਿਰ ਵਿਚ ਫਰੈਕਚਰ ਹੈ, ਪ੍ਰੀਤੀ ਰਾਣੀ ਦੇ ਸਿਰ ਵਿਚ, ਹੈਪੀ ਅਤੇ ਪਵਨਦੀਪ ਦੇ ਵੀ ਸਿਰ ਵਿਚ ਸੱਟਾਂ ਅਤੇ ਲੱਤ ਵਿਚ ਫਰੈਕਚਰ ਹੈ।

Read More
{}{}