Home >>Punjab

Punjab Pensioners News: ਪੈਨਸ਼ਨ ਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ! ਨਹੀਂ ਹੋਵੇਗੀ ਕੋਈ ਹੁਣ ਪਰੇਸ਼ਾਨੀ!

Punjab Pensioners News: ਪੰਜਾਬ ਸਰਕਾਰ ਦੇ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਇਹ ਪ੍ਰਣਾਲੀ ਤਿਆਰ ਕੀਤੀ ਹੈ। ਇਸ ਵਿੱਚ ਪਹਿਲਾਂ ਇੱਕ ਟੋਲ ਫਰੀ ਨੰਬਰ ਦਾ ਪ੍ਰਬੰਧ ਕੀਤਾ ਗਿਆ ਸੀ। ਪੈਨਸ਼ਨਰਾਂ ਨੂੰ 1800 180 2148 'ਤੇ ਕਾਲ ਕਰਨੀ ਪਵੇਗੀ।

Advertisement
 Punjab Pensioners News: ਪੈਨਸ਼ਨ ਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ! ਨਹੀਂ ਹੋਵੇਗੀ ਕੋਈ ਹੁਣ ਪਰੇਸ਼ਾਨੀ!
Stop
Riya Bawa|Updated: Oct 12, 2023, 11:29 AM IST

Punjab Pensioners News: ਪੰਜਾਬ ਦੇ ਪੈਨਸ਼ਨਰਾਂ ਲਈ ਹੁਣ ਸਰਕਾਰ ਵੱਲੋਂ ਨਵਾਂ ਕਦਮ ਚੁੱਕਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਕਰੀਬ ਸਾਢੇ ਤਿੰਨ ਲੱਖ ਪੈਨਸ਼ਨਰਾਂ ਨੂੰ ਹੁਣ ਆਪਣੀਆਂ ਪੈਨਸ਼ਨ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਪੰਜਾਬ ਦੇ ਪੈਨਸ਼ਨਰਾਂ ਲਈ ਹੁਣ ਕੰਮ ਆਸਾਨ ਕਰ ਦਿੱਤਾ ਗਿਆ ਹੈ। 

ਹੁਣ ਘਰ ਬੈਠੇ ਹੀ ਵਟਸਐਪ, ਈਮੇਲ ਜਾਂ ਫੋਨ 'ਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਸੂਬਾ ਸਰਕਾਰ ਨੇ ਇਸ ਦਿਸ਼ਾ ਵਿੱਚ ਕਦਮ ਚੁੱਕੇ ਹਨ। ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕਰਨ ਦੇ ਨਾਲ-ਨਾਲ ਤਿੰਨ ਮਾਧਿਅਮਾਂ ਰਾਹੀਂ ਸ਼ਿਕਾਇਤਾਂ ਦਰਜ ਕਰਵਾਉਣ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। 

ਇਸ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਪੈਨਸ਼ਨਰ (ਜੋ ਕਿ ਪੰਜਾਬ ਸਰਕਾਰ ਦੇ ਕਿਸੇ ਵਿਭਾਗ ਤੋਂ ਰਿਟਾਇਰ ਹੋਏ ਹਨ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਅਤੇ ਪੈਨਸ਼ਨਰਾਂ ਦੀ ਭਲਾਈ ਵਿਭਾਗ ਵਿਖੇ ਪੈਨਸ਼ਨਰਾਂ ਦੀਆਂ ਪੈਨਸ਼ਨ ਅਤੇ ਹੋਰ ਪੈਨਸ਼ਨਰੀ ਲਾਭਾਂ ਸਬੰਧੀ ਸ਼ਿਕਾਇਤਾਂ ਦੇ ਲਈ ਟੋਲ ਫਰੀ ਨੰਬਰ, ਵਟਸਐਪ ਨੰਬਰ ਅਤੇ ਈਮੇਲ ਆਈਡੀ ਜਾਰੀ ਕੀਤੀ ਗਈ ਹੈ। ਇਸ ਲਈ ਜੇਕਰ ਆਪ ਨੂੰ ਪੈਨਸ਼ਨ ਅਤੇ ਪੈਨਸ਼ਨਰੀ ਲਾਭਾਂ ਸਬੰਧੀ ਕੋਈ ਵੀ ਸਮੱਸਿਆ ਹੈ ਤਾਂ ਆਪ ਆਪਣੀਆਂ ਪ੍ਰਤੀ ਬੇਨਤੀਆਂ/ਸ਼ਿਕਾਇਤਾਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਵੇਰੇ 9.00 ਤੋਂ ਸ਼ਾਮ 5.00 ਵਜੇ ਤੱਕ ਆਪਣੇ ਪੂਰੇ ਵੇਰਵੇ ਸਹਿਤ ਹੇਠ ਲਿਖੇ ਟੋਲ ਫਰੀ ਨੰਬਰ, ਵਟਸਐਪ ਨੰਬਰ ਅਤੇ ਈਮੇਲ 'ਤੇ ਦਰਜ ਕਰਵਾ ਸਕਦੇ ਹੋ।

ਇਹ ਵੀ ਪੜ੍ਹੋ: Punjab News: ਦੋਰਾਹਾ 'ਚ ਕੁਆਰਟਰ ਦੀ ਛੱਤ ਡਿੱਗਣ ਨਾਲ ਪਿਓ-ਧੀ ਦੀ ਮੌਤ

ਜੇਕਰ ਇੱਥੇ ਸ਼ਿਕਾਇਤਾਂ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਜੇਕਰ ਕੋਈ ਇਸ ਤੋਂ ਸੰਤੁਸ਼ਟ ਨਹੀਂ ਹੈ, ਤਾਂ ਉਹ ਉਕਤ ਪ੍ਰਣਾਲੀ ਰਾਹੀਂ ਸਰਕਾਰ ਤੱਕ ਆਪਣੀ ਰਾਏ ਵੀ ਪਹੁੰਚਾ ਸਕੇਗਾ।ਪੰਜਾਬ ਸਰਕਾਰ ਦੇ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਇਹ ਪ੍ਰਣਾਲੀ ਤਿਆਰ ਕੀਤੀ ਹੈ। ਇਸ ਵਿੱਚ ਪਹਿਲਾਂ ਇੱਕ ਟੋਲ ਫਰੀ ਨੰਬਰ ਦਾ ਪ੍ਰਬੰਧ ਕੀਤਾ ਗਿਆ ਸੀ। ਪੈਨਸ਼ਨਰਾਂ ਨੂੰ 1800 180 2148 'ਤੇ ਕਾਲ ਕਰਨੀ ਪਵੇਗੀ। ਵਟਸਐਪ 'ਤੇ ਸ਼ਿਕਾਇਤ ਦਰਜ ਕਰਵਾਉਣ ਲਈ, ਕਿਸੇ ਨੂੰ ਨੰਬਰ 7589002148 'ਤੇ ਸੰਪਰਕ ਕਰਨਾ ਹੋਵੇਗਾ ਅਤੇ pension.helpdesk@punjab.gov.in 'ਤੇ ਈਮੇਲ ਕਰਨਾ ਹੋਵੇਗਾ। ਪੈਨਸ਼ਨਰ ਇਨ੍ਹਾਂ ਨੰਬਰਾਂ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ। ਪੈਨਸ਼ਨ ਵਿਭਾਗ ਦੇ ਡਾਇਰੈਕਟਰ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਪੈਨਸ਼ਨਰ ਇਸ ਲਈ ਅਪਲਾਈ ਕਰ ਸਕਣਗੇ ਚਾਹੇ ਉਹ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਵਿੱਚੋਂ ਰਿਟਾਇਰ ਹੋਏ ਹੋਣ।

Read More
{}{}