Home >>Punjab

ਪਾਰਕਿੰਗ ਦੇ 20 ਰੁਪਏ ਬਚਾਉਣ ਦੇ ਚੱਕਰ 'ਚ ਵੱਡਾ ਹਾਦਸਾ, ਲੋਕਾਂ ਦੇ ਦੇਖ ਉੱਡੇ ਹੋਸ਼

ludhiana car parking News: ਪਾਰਕਿੰਗ ਦੇ 20 ਰੁਪਏ ਬਚਾਉਣ ਦੇ ਚੱਕਰ ਵਿੱਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।  ਇਸ ਦੌਰਾਨ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ ਅਤੇ ਇਲਾਜ ਜਾਰੀ ਹੈ। 

Advertisement
 ਪਾਰਕਿੰਗ ਦੇ 20 ਰੁਪਏ ਬਚਾਉਣ ਦੇ ਚੱਕਰ 'ਚ ਵੱਡਾ ਹਾਦਸਾ, ਲੋਕਾਂ ਦੇ ਦੇਖ ਉੱਡੇ ਹੋਸ਼
Stop
Zee News Desk|Updated: Jan 22, 2023, 08:56 AM IST

Ludhiana car parking News: ਲੁਧਿਆਣਾ ਫਿਰੋਜਗਾਂਧੀ ਮਾਰਕੀਟ ਵਿੱਚ ਵੱਡਾ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਹੰਗਾਮਾ ਉਸ ਸਮੇਂ ਹੋਇਆ  ਜਦੋਂ ਇਕ ਕਾਰ ਸਵਾਰ ਨੇ ਕਾਰ ਪਾਰਕਿੰਗ ਕਰਿੰਦੇ ਉਪਰ ਕਾਰ ਚੜਾ ਦਿੱਤੀ। ਜਿਸ ਨਾਲ ਪਾਰਕਿੰਗ ਕਰਿੰਦਾ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪਾਰਕਿੰਗ ਕਰਿੰਦਿਆਂ ਨੇ ਕਾਰ ਸਵਾਰ ਉਪਰ ਪਾਰਕਿੰਗ ਦੇ ਪੈਸੇ ਨਾ ਦੇਣ ਦੀ ਨੀਅਤ ਨਾਲ ਗੱਡੀ ਭਜਾਉਣ ਦੇ ਇਲਜ਼ਾਮ ਲਗਾਏ। 

ਪਾਰਕਿੰਗ ਕਰਿੰਦਿਆਂ ਨੇ ਕਿਹਾ ਕਿ ਕਾਰ ਸਵਾਰ ਨੇ ਪਾਰਕਿੰਗ ਦੇ 20 ਰੁਪਏ ਨਾ ਦੇਣ ਲਈ ਗੱਡੀ ਭਜਾਈ ਅਤੇ ਜਿਸ ਨੂੰ ਪਾਰਕਿੰਗ ਕਰਿੰਦਾ ਰੋਕਣ ਲਈ ਅੱਗੇ ਆਇਆ ਤਾਂ ਉਸ ਉਪਰ ਗੱੱਡੀ ਚੜਾ ਦਿੱਤੀ ਜਿਸ ਨਾਲ ਪਾਰਕਿੰਗ ਕਰਿੰਦਾ ਜ਼ਖ਼ਮੀ ਹੋ ਗਿਆ। ਉਥੇ ਹੀ ਕਾਰ ਸਵਾਰ ਨੇ ਕਿਹਾ ਕਿ ਉਹ ਗੱਡੀ ਸਾਈਡ ਉਪਰ ਲਗਾਉਣ ਲੱਗਾ ਸੀ ਅਤੇ ਪਾਰਕਿੰਗ ਕਰਿੰਦੇ ( Ludhiana car parking)ਅੱਗੇ ਆ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: 21 ਸਾਲ ਕੰਮ ਕਰਨ ਦੇ ਬਾਵਜੂਦ ਇੱਕ ਝਟਕੇ 'ਚ ਇਸ ਭਾਰਤੀ ਨੂੰ ਕੰਪਨੀ ਨੇ ਦਿਖਾਇਆ ਬਾਹਰ ਦਾ ਰਸਤਾ

ਇਸ ਪੂਰੇ ਹੰਗਾਮੇ ਤੋਂ ਬਾਅਦ ਪਾਰਕਿੰਗ ਕਰਿੰਦਿਆਂ ਨੇ ਕਾਰ ਸਵਾਰ ਉਪਰ ਪਾਰਕਿੰਗ ਦੇ ਪੈਸੇ ਨਾ ਦੇਣ ਦੀ ਨੀਅਤ ਨਾਲ ਗੱਡੀ ਭਜਾਉਣ ਦੇ ( Ludhiana car parking) ਇਲਜ਼ਾਮ ਲਗਾਏ।  ਇਸ ਤੋ ਇਹ ਇਕ ਦੂਜੇ ਉੱਤੇ ਇਲਜ਼ਾਮ ਲਗਾ ਰਹੇ ਹਨ। ਇਸ ਦੌਰਾਨ ਪਾਰਕਿੰਗ ਕਰਿੰਦਾ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ। 

(ਭਰਤ ਸ਼ਰਮਾ ਦੀ ਰਿਪੋਰਟ)

Read More
{}{}