Home >>Punjab

Punjab News: ਸਿਹਤ ਸੁਵਿਧਾਵਾਂ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Ludhiana News: ਸਿਹਤ ਮੰਤਰੀ ਨੇ ਕਿਹਾ ਕਿ ਛੋਟੇ ਤੋਂ ਵੱਡੇ ਹਸਪਤਾਲ ਦੇ ਵਿੱਚ ਐਕਸਰੇ ਅਤੇ ਅਲਟਰਾਸਾਊਡ ਮਸ਼ੀਨਾਂ ਸਮੇਤ ਹਰ ਤਰਾਂ ਦੀਆਂ ਦਵਾਈਆਂ ਉਪਲਬਧ ਰਹਿਣਗੀਆਂ ਅਤੇ ਸਾਰੀਆਂ ਹੀ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਮਿਲਣਗੀਆਂ।

Advertisement
Punjab News: ਸਿਹਤ ਸੁਵਿਧਾਵਾਂ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
Stop
Manpreet Singh|Updated: Dec 27, 2023, 02:23 PM IST

Ludhiana News: (BHARAT SHARMA):  ਲੁਧਿਆਣਾ ਦੇ ਸਥਾਨਕ ਸਰਕਟ ਹਾਊਸ ਚ ਮੰਤਰੀ ਬਲਵੀਰ ਸਿੰਘ ਦੀ ਅਗਵਾਈ ਹੇਠ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਜਿਸ ਵਿੱਚ ਉਨ੍ਹਾਂ ਸਿਹਤ ਸੁਵਿਧਾਵਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਹਰ ਬਿਹਤਰ ਸੁਵਿਧਾ ਦੇਣ ਦੇ ਯਤਨ ਤਹਿਤ ਐਕਸਰੇ ਮਸ਼ੀਨਾਂ, ਅਲਟਰਾਸਾਊਡ ਮਸ਼ੀਨਾਂ , ਅਤੇ ਦਵਾਈ ਸਰਾਕਰੀ ਹਸਪਤਾਲ ਅੰਦਰੋ ਵੀ ਮੁਹੱਇਆ ਕਰਵਾਏ ਜਾਣ ਸੰਬੰਧੀ ਵੇਰਵੇ ਲਏ। ਸਿਹਤ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਰ ਛੋਟੇ ਤੋਂ ਵੱਡੇ ਹਸਪਤਾਲ ਦੇ ਵਿੱਚ ਐਕਸਰੇ ਅਤੇ ਅਲਟਰਾਸਾਊਡ ਮਸ਼ੀਨਾਂ ਸਮੇਤ ਹਰ ਤਰਾਂ ਦੀਆਂ ਦਵਾਈਆਂ ਉਪਲਬਧ ਰਹਿਣਗੀਆਂ ਅਤੇ ਕਿਸੇ ਵੀ ਵਿਸ਼ੇਸ਼ ਵਿਅਕਤੀ ਨੂੰ ਬਾਹਰੋਂ ਦਵਾਈ ਨਹੀਂ ਲੈਣ ਦਿੱਤੀ ਜਾਵੇਗੀ ਸਾਰੀਆਂ ਹੀ ਦਵਾਈਆਂ ਹਸਪਤਾਲ ਦੇ ਅੰਦਰੋਂ ਹੀ ਮਿਲਣਗੀਆਂ।

ਇਹ ਵੀ ਪੜ੍ਹੋ: Tarn Taran Accident: ਸੰਘਣੀ ਧੁੰਦ ਕਾਰਨ ਨਹੀਂ ਦਿਖਾਈ ਦਿੱਤਾ ਸੜਕ ਕੰਢੇ ਖੜ੍ਹਾ ਟਰੱਕ, ਬੱਸ ਦੀ ਟੱਕਰ ਨਾਲ ਕਈ ਸਵਾਰੀਆਂ ਜ਼ਖ਼ਮੀ

ਇਸ ਤੋਂ ਇਲਾਵਾ ਉਨ੍ਹਾਂ ਨੇ ਕਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਕਿਹਾ ਕਿ ਇਸ ਨਾਲ ਨਜਿੱਠਣ ਦੇ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਸੁਰਹਿਦ ਹੈ ਅਤੇ ਕਿਸੇ ਨੂੰ ਵੀ ਡਰਨ ਦੀ ਜ਼ਰੂਰਤ ਨਹੀਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ, ਕਿ ਜਿਹੜੇ ਲੋਕ ਜ਼ਿਆਦਾਤਰ ਬਿਮਾਰ ਰਹਿੰਦੇ ਨੇ ਉਨ੍ਹਾਂ ਨੂੰ ਪਰਹੇਜ਼ ਕਰਨ ਦੀ ਜ਼ਰੂਰਤ ਹੈ ਅਤੇ ਵਿਆਹ ਸ਼ਾਦੀ ਸਮੇਤ ਕਿਸੇ ਸਮਾਗਮ ਉੱਤੇ ਜਾਣਾ ਹੈ ਤਾਂ ਮਾਸਿਕ ਲੱਗਾ ਕੇ ਜਾਣ। ਉਨ੍ਹਾਂ ਡਾਕਟਰਾਂ ਦੀ ਹਸਪਤਾਲਾਂ ਵਿੱਚ ਘਟਾ ਨੂੰ ਲੈ ਕੇ ਕਿਹਾ ਕਿ ਫਰਵਰੀ ਮਹੀਨੇ ਤੋਂ 1300 ਦੇ ਕਰੀਬ ਨਵੇਂ ਡਾਕਟਰ ਭਰਤੀ ਕੀਤੇ ਜਾਣਗੇ। ਜਿਸ ਨਾਲ ਲੋਕਾਂ ਨੂੰ ਕਾਫ਼ੀ ਫ਼ਾਇਦਾ ਮਿਲੇਗਾ।

ਇਸ ਤੋਂ ਇਲਾਵਾ ਉਨ੍ਹਾਂ ਹਰ ਸਰਕਾਰੀ ਹਸਪਤਾਲ ਨੂੰ ਇੱਕ ਨਿੱਜੀ ਹਸਪਤਾਲ ਦੀ ਤਰਜ਼ ਉੱਤੇ ਬਣਾਉਣ ਦਾ ਦਾਅਵੇ ਕੀਤਾ। ਉਨ੍ਹਾਂ ਨੇ ਕਿਹਾ ਹੁਣ ਨਿੱਜੀ ਹਸਪਤਾਲ ਵਾਲਿਆਂ ਸੁਵਿਧਾਵਾਂ ਹੁਣ ਪੰਜਾਬ ਦੇ ਹਰ ਇੱਕ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਮਿਲਣਗੀਆਂ ।ਇਸ ਦੇ ਨਾਲ ਹੀ ਉਨ੍ਹਾਂ ਨੇ ਲੁਧਿਆਣਾ ਸਿਵਲ ਹਸਪਤਾਲ ਵਿੱਚ Liquid Oxygen ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਇਸ ਨੂੰ ਫਰਵਰੀ ਮਹੀਨੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: Akali Dal News: ਬੀਬੀ ਜਗੀਰ ਕੌਰ ਨੇ ਅਕਾਲੀ ਦਲ ਵਿੱਚ ਵਾਪਸੀ ਦੇ ਦਿੱਤੇ ਸੰਕੇਤ !

 

Read More
{}{}