Home >>Punjab

Punjab News: ਨੌਜਵਾਨ ਨੇ ਆਪਣਾ ਪਾਇਲਟ ਬਣਨ ਦਾ ਸੁਪਨਾ ਕੀਤਾ ਸਾਕਾਰ; ਨਵੀਂ ਕੱਢੀ ਕਾਢ ਦੀ ਚਾਰੇ ਪਾਸੇ ਹੋ ਰਹੀ ਚਰਚਾ !

Punjab News: ਵਿਅਕਤੀ ਨੇ ਆਪਣੀ ਮਿਹਨਤ ਨਾਲ ਸਾਈਕਲ ਦੀ ਮੁਰੰਮਤ ਕਰਦੇ ਹੋਏ ਜਹਾਜ਼ (ਪੈਰਾ ਮੋਟਰ ਗਲਾਈਡਰ) ਬਣਾਇਆ ਹੈ। ਉਸ ਵੱਲੋਂ ਕੀਤੀ ਇਸ ਕਾਢ ਦੀ ਹੁਣ ਚਾਰੇ ਪਾਸੇ ਚਰਚਾ ਹੋ ਰਹੀ ਹੈ ਅਤੇ ਹਰ ਕੋਈ ਉਸ ਦੇ ਹੁਨਰ ਦੀ ਤਾਰੀਫ਼ ਕਰ ਰਿਹਾ ਹੈ।  

Advertisement
Punjab News: ਨੌਜਵਾਨ ਨੇ ਆਪਣਾ ਪਾਇਲਟ ਬਣਨ ਦਾ ਸੁਪਨਾ ਕੀਤਾ ਸਾਕਾਰ; ਨਵੀਂ ਕੱਢੀ ਕਾਢ ਦੀ ਚਾਰੇ ਪਾਸੇ ਹੋ ਰਹੀ ਚਰਚਾ !
Stop
Riya Bawa|Updated: Apr 04, 2023, 01:17 PM IST

Punjab News: ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਇਰਾਦੇ ਪੱਕੇ ਹੋਣ ਤੇ ਹਿੰਮਤ ਮਜ਼ਬੂਤ ​​ਹੋਵੇ ਤਾਂ ਇੱਕ ਦਿਨ ਮਿਹਨਤ ਜ਼ਰੂਰ ਸਾਕਾਰ ਹੁੰਦੀ ਹੈ ਮੰਜ਼ਿਲ ਭਾਵੇਂ ਜਿੰਨੀ ਮਰਜ਼ੀ ਵੀ ਦੂਰ ਕਿਉਂ ਨਾ ਹੋਵੇ, ਹਾਸਲ ਜ਼ਰੂਰ ਕੀਤੀ ਜਾਂਦੀ ਹੈ। ਅਜਿਹੀ ਹੀ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਹਰਪ੍ਰੀਤ ਨੇ ਇੱਕ ਵਾਰ ਫਿਰ ਆਪਣੇ ਦ੍ਰਿੜ ਇਰਾਦੇ ਨਾਲ ਇਸ ਗੱਲ ਨੂੰ ਸਹੀ ਸਾਬਤ ਕਰ ਦਿੱਤਾ ਹੈ।

ਦੱਸ ਦੇਈਏ ਕਿ ਘਰ 'ਚ ਗਰੀਬੀ ਹੋਣ ਦੇ ਬਾਵਜੂਦ ਹਰਪ੍ਰੀਤ ਨੇ ਆਪਣੀ ਮਿਹਨਤ ਨਾਲ ਸਾਈਕਲ ਦੀ ਮੁਰੰਮਤ ਕਰਦੇ ਹੋਏ ਜਹਾਜ਼ (ਪੈਰਾ ਮੋਟਰ ਗਲਾਈਡਰ) ਬਣਾਇਆ ਹੈ। ਉਸ ਵੱਲੋਂ ਕੀਤੀ ਇਸ ਕਾਢ ਦੀ ਹੁਣ ਚਾਰੇ ਪਾਸੇ ਚਰਚਾ ਹੋ ਰਹੀ ਹੈ ਅਤੇ ਹਰ ਕੋਈ ਉਸ ਦੇ ਹੁਨਰ ਦੀ ਤਾਰੀਫ਼ ਕਰ ਰਿਹਾ ਹੈ।

ਇਹ ਵੀ ਪੜ੍ਹੋ Turkey Miracle Baby: 128 ਘੰਟੇ ਤੱਕ ਮਲਬੇ ਹੇਂਠ ਦੱਬੇ ਰਹੇ ਬੱਚੇ ਨੂੰ ਮਿਲੀ ਮਾਂ ਦੀ ਮਮਤਾ! ਇਸ ਤਰ੍ਹਾਂ ਹੋਇਆ ਚਮਤਕਾਰ

ਆਪਣੀ ਕਲਾ ਦਾ ਅਨੋਖਾ ਨਮੂਨਾ ਪੇਸ਼ ਕਰਨ ਵਾਲਾ ਹਰਪ੍ਰੀਤ ਭੋਲੂ ਵਾਲਾ ਰੋਡ ਫਰੀਦਕੋਟ ਦਾ ਰਹਿਣ ਵਾਲਾ ਹੀ ਹੈ। ਹਰਪ੍ਰੀਤ ਨੂੰ ਬਚਪਨ ਤੋਂ ਹੀ ਪਾਇਲਟ ਬਣਨ ਦਾ ਸ਼ੋਂਕ ਸੀ। ਪਾਇਲਟ ਬਣਨਾ ਹਰਪ੍ਰੀਤ ਦਾ ਸੁਪਨਾ ਬਣ ਚੁੱਕਿਆ ਸੀ ਅਤੇ ਆਰਥਿਕ ਤੌਰ 'ਤੇ ਤੰਗ ਹੋਣ ਕਾਰਨ ਇਹ ਸੁਪਨਾ ਸਾਕਾਰ ਨਹੀਂ ਹੋ ਸਕਿਆ। 

ਇਸ ਦੌਰਾਨ, ਹਰਪ੍ਰੀਤ ਨੇ ਹਿੰਮਤ ਨਾ ਹਾਰ ਕੇ ਮਿਹਨਤ ਨਾਲ ਕੰਮ ਕੀਤਾ ਅਤੇ ਘਰ ਦਾ ਗੁਜ਼ਾਰਾ ਕਰਨ ਲਈ ਸਾਈਕਲ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਹਾਲਾਂਕਿ, ਗਰੀਬੀ ਅਤੇ ਮੁਰੰਮਤ ਕਰਨ ਦੇ ਨਾਲ, ਉਹ ਅਜੇ ਵੀ ਕੁਝ ਵੱਡਾ ਕਰਨ ਅਤੇ ਪਾਇਲਟ ਬਣਨ ਦੀ ਇੱਛਾ ਰੱਖੀ। ਇਸ ਇੱਛਾ ਨੇ ਉਸ ਨੂੰ ਸਾਈਕਲਾਂ ਦੀ ਮੁਰੰਮਤ ਕਰਦੇ ਹੋਏ ਜਹਾਜ਼ ਬਣਾਉਣ ਵਿੱਚ ਮਦਦ ਕੀਤੀ ਅਤੇ ਉਸ ਨੇ ਢਾਈ ਲੱਖ ਰੁਪਏ ਖਰਚ ਕੇ ਪੈਰਾਮੋਟਰ ਗਲਾਈਡਰ ਬਣਾਇਆ।

ਹਰਪ੍ਰੀਤ ਵੱਲੋਂ ਦੱਸਿਆ ਗਿਆ ਕਿ ਪੈਰਾਮੋਟਰ ਗਲਾਈਡਰ ਬਣਾਉਣ ਤੋਂ ਪਹਿਲਾਂ ਉਹਨਾਂ ਨੇ ਆਸਾਮ ਦੇ ਟ੍ਰੇਨਿੰਗ ਕੈਪ ਵਿੱਚ ਟ੍ਰਿਨਿੰਗ ਲਈ ਸੀ। ਇਸ ਪੈਰਾਮੋਟਰ ਗਲਾਈਡਰ ਨੂੰ ਬਣਾਉਣ ਵਿੱਚ ਕੁੱਲ 3 ਸਾਲ ਦਾ ਸਮਾਂ ਲੱਗਿਆ ਹੈ। ਪੈਰਾਮੋਟਰ ਗਲਾਈਡਰ ਵਿੱਚ, ਹਰਪ੍ਰੀਤ ਨੇ ਕਾਰ ਦੇ ਪੁਰਜ਼ੇ, ਸਾਈਕਲ ਦੇ ਹੈਂਡਲ, ਲੱਕੜ ਦੇ ਪੱਖੇ ਅਤੇ ਮੋਟਰਸਾਈਕਲ ਦੇ ਇੰਜਣ ਦੀ ਵਰਤੋਂ ਕੀਤੀ ਹੈ। ਇਹ ਜਹਾਜ਼ ਅਸਮਾਨ 'ਚ ਉੱਡਣ ਵਿੱਚ ਸਫਲ ਰਿਹਾ ਹੈ।

ਹਰਪ੍ਰੀਤ ਦੀ ਮਿਹਨਤ ਲਗਨ ਨੂੰ ਦੇਖਦੇ ਹੋਏ ਭਾਰਤੀ ਹਵਾਈ ਸੈਨਾ ਨੇ ਹਰਪ੍ਰੀਤ ਨੂੰ ਪਾਂਡੀਚੇਰੀ ਵਿੱਚ ਪੈਰਾ ਮੋਟਰ ਪਾਇਲਟ ਵਜੋਂ ਨੌਕਰੀ ਦਿੱਤੀ ਹੈ, ਜਿਸ ਦੇ ਅਨੁਸਾਰ ਉਹ ਸੈਲਾਨੀਆਂ ਨੂੰ ਅਸਮਾਨ ਵਿੱਚ ਸਵਾਰੀ ਲਈ ਲੈ ਜਾਂਦਾ ਹੈ। ਹਰਪ੍ਰੀਤ ਦਾ ਸੁਪਨਾ ਦੋ-ਸੀਟਰ ਪੈਰਾ ਮੋਟਰ ਗਲਾਈਡਰ ਬਣਾਉਣ ਦਾ ਹੈ ਤਾਂ ਜੋ ਉਹ ਆਪਣੇ ਖੇਤਰ ਦੇ ਹਰ ਵਰਗ ਦੇ ਲੋਕਾਂ ਨੂੰ ਸਕਾਈ ਰਾਈਡ ਲਈ ਲੈ ਜਾ ਸਕੇ।

Read More
{}{}