Home >>Punjab

Punjab News: ਸਹਿਕਾਰੀ ਸਭਾਵਾਂ ਨੂੰ 60 ਫੀਸਦੀ 'ਡੀਏਪੀ' ਦੀ ਅਲਾਟਮੈਂਟ ਯਕੀਨੀ ਬਣਾਉਣ ਦੇ ਹੁਕਮ

Punjab DAP Collection News: ਇਸ ਮਾਮਲੇ ਵਿੱਚ ਨਿਰਦੇਸ਼ ਵਿੱਤੀ ਕਮਿਸ਼ਨਰਾਂ, ਵਿਕਾਸ ਅਤੇ ਸਹਿਕਾਰਤਾ ਅਤੇ ਮਾਰਕਫੈੱਡ ਦੇ ਪ੍ਰਬੰਧ ਨਿਰਦੇਸ਼ਕ ਨੂੰ ਜਾਰੀ ਕੀਤੇ ਗਏ ਹਨ।

Advertisement
Punjab News: ਸਹਿਕਾਰੀ ਸਭਾਵਾਂ ਨੂੰ 60 ਫੀਸਦੀ 'ਡੀਏਪੀ' ਦੀ ਅਲਾਟਮੈਂਟ ਯਕੀਨੀ ਬਣਾਉਣ ਦੇ ਹੁਕਮ
Stop
Rajan Nath|Updated: Aug 25, 2023, 09:52 AM IST

Punjab DAP News: ਪੰਜਾਬ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੁੱਖ ਸਕੱਤਰ ਵੱਲੋਂ ਵੀਰਵਾਰ ਨੂੰ ਸੂਬੇ ਦੀਆਂ ਸਹਿਕਾਰੀ ਸਭਾਵਾਂ ਨੂੰ 60 ਫੀਸਦੀ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਦੀ ਅਲਾਟਮੈਂਟ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।

ਬੀਤੇ ਦਿਨੀਂ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਸਹਿਕਾਰੀ ਸਭਾਵਾਂ ਕੋਲ ਲੋੜੀਂਦੀ ਮਾਤਰਾ ਵਿੱਚ ਡੀਏਪੀ ਹੋਣੀ ਚਾਹੀਦੀ ਹੈ ਕਿਉਂਕਿ ਸੁਸਾਇਟੀਆਂ ਕੋਲ ਖਾਦ ਦੀ ਘਾਟ ਦੀ ਸਥਿਤੀ ਵਿੱਚ ਨਿੱਜੀ ਵਪਾਰੀਆਂ ਵੱਲੋਂ ਕਿਸਾਨਾਂ ਦੇ ਸ਼ੋਸ਼ਣ ਦੀ ਸੰਭਾਵਨਾ ਵੱਧ ਸਕਦੀ ਹੈ।

ਹੁਕਮਾਂ ਵਿਚ ਇਹ ਵੀ ਕਿਹਾ ਗਿਆ ਕਿ ਛੋਟੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਤੋਂ 4 ਫੀਸਦੀ ਦੀ ਦਰ 'ਤੇ ਨਰਮ ਕਰਜ਼ਾ ਮਿਲਦਾ ਹੈ ਜਿਸਦੇ ਨਾਲ ਉਹ ਖਾਦ ਖਰੀਦ ਸਕਦੇ ਹਨ। ਇੰਨਾ ਹੀ ਨਹੀਂ ਬਲਕਿ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਸਹਿਕਾਰੀ ਸਭਾਵਾਂ ਵਿੱਚ ਖਾਦ ਦੀ ਘਾਟ ਰਹਿੰਦੀ ਹੈ ਤਾਂ ਇਸ ਦਾ ਅਸਰ ਛੋਟੇ ਕਿਸਾਨਾਂ 'ਤੇ ਪਵੇਗਾ।

ਇਸ ਦੌਰਾਨ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਇਹ ਕਿਹਾ ਗਿਆ ਕਿ ਸਹਿਕਾਰੀ ਸਭਾਵਾਂ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਹੁਣ ਤੱਕ ਬਹੁਤ ਘੱਟ ਖਾਦ ਦਿੱਤੀ ਜਾਂਦੀ ਹੈ ਇਸ ਕਰਕੇ ਇਹ ਵੀ ਨਿਰਦੇਸ਼ ਦਿੱਤਾ ਗਏ ਹਨ ਕਿ ਕਣਕ ਦੀ ਬਿਜਾਈ ਲਈ ਸੂਬੇ ਦੀ ਕੁੱਲ ਡੀ.ਏ.ਪੀ ਦਾ 60 ਫੀਸਦੀ ਸਹਿਕਾਰੀ ਸਭਾਵਾਂ ਨੂੰ 15 ਸਤੰਬਰ ਤੱਕ ਉਪਲਬਧ ਕਰਵਾਉਣਾ ਯਕੀਨੀ ਬਣਾਇਆ ਜਾਵੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਨਾਲ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਇਸ ਮਾਮਲੇ ਵਿੱਚ ਵਿੱਤੀ ਕਮਿਸ਼ਨਰਾਂ, ਵਿਕਾਸ ਅਤੇ ਸਹਿਕਾਰਤਾ ਅਤੇ ਮਾਰਕਫੈੱਡ ਦੇ ਪ੍ਰਬੰਧ ਨਿਰਦੇਸ਼ਕ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ: Punjab News: ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ! ਜਾਣੋ ਪੂਰਾ ਮਾਮਲਾ 

ਇਹ ਵੀ ਪੜ੍ਹੋ: Farmers Protest news: ਚੰਡੀਗੜ੍ਹ ਧਰਨੇ 'ਤੇ ਜਾ ਰਹੇ ਗ੍ਰਿਫਤਾਰ ਕਿਸਾਨ ਅੱਜ ਫਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਹੋਏ ਰਿਹਾਅ

(For more latest news apart from Punjab Chief Secretary's order on DAP collection to the cooperative societies news, stay tuned to Zee PHH)

Read More
{}{}