Home >>Punjab

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਫਾਈ ਵਿਵਸਥਾ ਨੂੰ ਲੈ ਕੇ ਨਗਰ ਕੌਂਸਿਲ ਦੇ ਪ੍ਰਧਾਨ ਨੂੰ ਲਾਈ ਝਾੜ

Education Minister raids on SDM office: ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਝਾੜ ਲਗਾਈ ਹੈ। ਨਗਰ ਕੌਂਸਿਲ ਦੇ ਪ੍ਰਧਾਨ ਹਰਜੀਤ ਜੀਤਾ ਨੇ ਕਿਹਾ ਕਿ ਓਹਨਾ ਕੋਲ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਕਮੀ ਹੈ।  

Advertisement
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਫਾਈ ਵਿਵਸਥਾ ਨੂੰ ਲੈ ਕੇ ਨਗਰ ਕੌਂਸਿਲ ਦੇ ਪ੍ਰਧਾਨ ਨੂੰ ਲਾਈ ਝਾੜ
Stop
Zee News Desk|Updated: Feb 08, 2023, 01:17 PM IST

Education Minister raids on office:  ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਬੈਂਸ (Harjot Singh Bains) ਅੱਜਕੱਲ੍ਹ ਛਾਪਾ ਮੁਹਿੰਮ 'ਤੇ ਨਜ਼ਰ ਆ ਰਹੇ ਹਨ। ਵਿਧਾਇਕ ਅੱਜਕੱਲ੍ਹ ਸਰਕਾਰੀ ਦਫਤਰਾਂ ਵਿੱਚ ਖ਼ੁਦ ਜਾ ਕੇ ਛਾਪਾਮਾਰੀ ਕਰ ਰਹੇ ਹਨ ਅਤੇ ਸਰਕਾਰੀ ਕੰਮਾਂ ਦੀ ਖ਼ੁਦ ਜਾਂਚ ਪੜਤਾਲ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਹਾਲ ਹੀ ਵਿੱਚ ਬੀਤੇ ਦਿਨੀਂ ਮੰਤਰੀ ਵੱਲੋਂ ਨੰਗਲ ਤਹਿਸੀਲ ਕੰਪਲੈਕਸ ਵਿੱਚ ਛਾਪੇਮਾਰੀ ਕੀਤੀ ਗਈ ਸੀ। 

ਇਸ ਦੇ ਨਾਲ ਹੀ ਅੱਜ ਨਗਰ ਕੌਂਸਿਲ ਦੇ ਦਫਤਰ ਵਿੱਚ ਵੀ ਛਾਪਾ ਮਾਰਿਆ ਗਿਆ ਤੇ ਮੰਤਰੀ ਵੱਲੋਂ ਸ਼ਹਿਰ ਦੀ ਸਫਾਈ ਵਿਵਸਥਾ ਤੇ ਅਧਿਕਾਰੀਆਂ ਤੇ ਪ੍ਰਧਾਨ ਨੂੰ ਸਖ਼ਤੀ ਨਾਲ ਝਾੜ ਲਗਾਈ ਗਈ। ਮੰਤਰੀ ਨੇ ਸ਼ਹਿਰ ਦੀਆਂ ਗਲੀਆਂ ਤੇ ਮੁੱਖ ਥਾਵਾਂ ਉੱਤੇ ਜਾ ਕੇ ਖੁਦ ਸਫ਼ਾਈ ਵਿਵਸਥਾ ਚੈੱਕ ਕੀਤੀ ਤੇ ਨਗਰ ਕੌਂਸਿਲ ਦੇ ਪ੍ਰਧਾਨ ਨੂੰ ਕਹਿੰਦੇ ਨਜ਼ਰ ਆਏ ਕਿ ਜਿਹੜਾ ਕੰਮ ਐਮ. ਸੀ. ਨੇ ਕਰਨਾ ਹੁੰਦਾ ਹੈ ਉਹ ਕੰਮ ਮੰਤਰੀ ਨੂੰ ਕਰਨਾ ਪੈ ਰਿਹਾ ਹੈ। ਉੱਥੇ ਹੀ ਨਗਰ ਕੌਂਸਿਲ ਦੇ ਪ੍ਰਧਾਨ ਹਰਜੀਤ ਜੀਤਾ ਨੇ ਕਿਹਾ ਕਿ ਉਹਨਾਂ ਕੋਲ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਕਮੀ ਹੈ।  

ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਦੀ ਪਤਨੀ Jill Biden ਨੇ ਕਮਲਾ ਹੈਰਿਸ ਦੇ ਪਤੀ ਨੂੰ ਕੀਤੀ 'KISS'; ਵੀਡੀਓ ਹੋਈ ਵਾਇਰਲ

ਨਗਰ ਕੌਂਸਿਲ ਦੇ ਪ੍ਰਧਾਨ ਹਰਜੀਤ ਜੀਤਾ ਨੇ ਕੈਬਨਿਟ ਮੰਤਰੀ ਨੂੰ ਇਹ ਵੀ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਤੋਂ ਲੋਕਾਂ ਦੇ ਨਕਸ਼ੇ ਪਾਸ ਨਹੀਂ ਹੋ ਰਹੇ, ਲੋਕ ਖੱਜਲ-ਖੁਆਰ ਹੋ ਰਹੇ ਹਨ ਕਿਉਂਕਿ ਨਕਸ਼ਾ ਪਾਸ ਕਰਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਨੇ ਮੰਤਰੀ ਨੂੰ ਕਿਹਾ ਕਿ ਨਾ ਹੀ ਐਸ ਡੀ ਓ, ਜੇ ਈ , ਸੈਨਿਟਰੀ ਇੰਸਪੈਕਟਰ ਅਤੇ ਨਾ ਹੀ ਪੂਰੇ ਮੁਲਜ਼ਿਮ ਹਨ। ਪ੍ਰਧਾਨ ਨੇ ਮੰਤਰੀ ਨੂੰ ਕਿਹਾ ਕਿ ਸਫਾਈ ਕਰਮੀਆਂ ਤੋਂ ਕੰਮ ਲੈਣ ਵਾਲੇ ਅਫ਼ਸਰ ਹੀ ਨਹੀਂ ਹਨ ਪਰ ਮੰਤਰੀ ਹਰਜੋਤ ਬੈਂਸ ਨੇ ਨਗਰ ਕੌਂਸਲ ਦੇ ਪ੍ਰਧਾਨ ਦੀ ਇੱਕ ਨਾ ਸੁਣੀ ਅਤੇ ਸਫਾਈ ਵਿਵਸਥਾ ਨੂੰ ਲੈ ਕੇ ਹੀ ਪ੍ਰਧਾਨ ਨੂੰ ਝਾੜ ਲਗਾਉਂਦੇ ਨਜ਼ਰ ਆਏ।

(ਬਿਮਲ ਕੁਮਾਰ ਦੀ ਰਿਪੋਰਟ)

Read More
{}{}